ਮੋਗਾ (ਮਿੰਟੂ ਖੁਰਮੀ)

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ‘ਤੇ, ਕੋਰੋਨਾ ਵਾਇਰਸ ਵਿਰੁੱਧ ਆਪਣੀ ਲੜਾਈ ਤਹਿਤ, ਮੋਗਾ ਦਾ ਸਿਹਤ ਵਿਭਾਗ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਤੋ ਟੈਸਟ ਲਈ ਨਮੂਨਿਆਂ ਨੂੰ ਇਕੱਤਰ ਕਰ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮੋਗਾ ਡਾ: ਅੰਦੇਸ਼ ਕੰਗ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ 23 ਅਪ੍ਰੈਲ ਨੂੰ 138 ਨਮੂਨੇ ਲਏ ਗਏ ਸਨ ਅਤੇ 14 ਅਪ੍ਰੈਲ ਨੂੰ ਅੱਜ 156 ਨਮੂਨੇ ਇਕੱਤਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਨਮੂਨੇ ਵੱਖ ਵੱਖ ਥਾਵਾਂ ਤੋ ਉਨ੍ਹਾਂ ਵਿਅਕਤੀਆਂ ਦੇ ਇਕੱਤਰ ਕੀਤੇ ਜਾ ਰਹੇ ਹਨ ਜਿੰਨ੍ਹਾਂ ਵਿੱਚ ਕਰੋਨਾ ਵਰਗੇ ਲੱਛਣ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਟੈਸਟ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ।
ਉਨ੍ਹਾਂ ਲੋਕਾਂ ਨੂ ਅਪੀਲ ਕਰਦਿਆਂ ਕਿਹਾ ਕਿ ਸੈਪਲ ਲੈਣ ਆਉਣ ਵਾਲੀਆਂ ਟੀਮਾਂ ਦਾ ਸਹਿਯੋਗ ਦੇਣ ਕਿਉਕਿ ਇਹ ਟੈਸਟ ਲੋਕ ਭਲਾਈ ਹਿੱਤ ਮੁਫ਼ਤ ਕਰਵਾਏ ਜਾਰ ਰਹੇ ਹਨ। ਅੱਜ ਕਮਿਊਨਿਟੀ ਸਿਹਤ ਕੇਦਰ ਬੱਧਨੀ ਕਲਾਂ, ਮੁੱਢਲਾ ਸਿਹਤ ਕੇਦਰ ਡਰੋਲੀ ਭਾਈ, ਢੁੱਡੀਕੇ , ਮੋਗਾ ਸ਼ਹਿਰ ਅਤੇ ਹੋਰ ਵੱਖ ਵੱਖ ਥਾਵਾਂ ਤੋ ਲਏ ਗਏ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿ਼ਨ੍ਹਾਂ ਜਰੂਰੀ ਕੰਮ ਦੇ ਉਹ ਆਪਣੇ ਘਰਾਂ ਤੋਂ ਬਾਹਰ ਨਾ ਜਾਣ। ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ, ਲੋਕਾਂ ਨੂੰ ਸਮਾਜਕ ਦੂਰੀ ਬਣਾਈ ਰੱਖਣਾ ਚਾਹੀਦਾ ਹੈ, ਮਾਸਕ ਪਹਿਨਣੇ ਚਾਹੀਦੇ ਹਨ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਅੱਧੇ ਘੰਟੇ ਬਾਅਦ ਨਿਯਮਤ ਤੌਰ ਤੇ ਹੱਥ ਧੋਣੇ ਚਾਹੀਦੇ ਹਨ। ਜਿਨ੍ਹਾਂ ਨੂੰ ਘਰ ਤੋਂ ਬਾਹਰ ਜਾਣਾ ਪੈਂਦਾ ਹੈ, ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਲਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਅਤੇ ਉਨ੍ਹਾਂ ਦੇ ਕੱਪੜੇ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ।