ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋ ਬਿਮਾਰ ਬੱਚੀ ਦੀ ਮੱਦਦ
ਭਦੌਡ਼ (ਰਾਜਿੰਦਰ ਵਰਮਾ, ਮਿੰਟੂ ਖੁਰਮੀ)

ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋ ਬਿਮਾਰ ਬੱਚੀ ਦੀ 15000 ਰੁਪਏ ਮੱਦਦ ਕੀਤੀ ਗਈ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਸੇਵਾਦਾਰ ਸੁੱਖੀ ਨੈਣੇਵਾਲੀਆ ਨੇ ਦੱਸਿਆ ਕਿ ਚੰਚਲ ਕੌਰ ਪੁੱਤਰੀ ਛੋਟੇ ਲਾਲ ਪਿੰਡ ਅਬੋਹਰ ਜੋ ਕਿ ਗੁਰਦੇ ਦੀ ਮਰੀਜ ਹੈ ਅਤੇ ਇਸ ਟਾਈਮ ਬਠਿੰਡਾ ਦਾਖਲ ਹੈ। ਇਸ ਬੱਚੀ ਦੇ ਇਲਾਜ ਵਾਸਤੇ ਭਾਈ ਘਨੱਈਆ ਸੋਸਾਇਟ ਦੇ ਰਣਜੀਤ ਸਿੰਘ ਬਠਿੰਡਾ ਤੇ ਮਨਦੀਪ ਸਿੰਘ ਭਾਈਰੂਪਾ ਵੱਲੋ ਸ਼ੋਸਲ ਮੀਡੀਆ ਤੇ ਇਸ ਬੱਚੀ ਦੀ ਪੋਸਟ ਪਾਈ ਹੋਈ ਸੀ। ਜਿਸ ਨੂੰ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵਾਲੇ ਵੀਰਾਂ ਨੇ ਦੇਖਿਆ ਅਤੇ ਮੱਦਦ ਕਰਨ ਦਾ ਫੈਸਲਾ ਕੀਤਾ ਇਹ ਮੱਦਦ ਸੁੱਖੀ ਨੈਣੇਵਾਲੀਆ ਨੇ ਬੱਚੀ ਦੇ ਪਿਤਾ ਛੋਟੇ ਲਾਲ ਨੂੰ ਦੇ ਦਿੱਤੀ ਹੈ। ਇਸ ਸਮੇ ਮਨਜੀਤ ਸਿੰਘ ਜੈਮਲ ਸਿੰਘ ਵਾਲਾ,ਰਣਜੀਤ ਸਿੰਘ ਬਠਿੰਡਾ, ਮਨਦੀਪ ਸਿੰਘ ਭਾਈਰੂਪਾ ਵੀ ਹਾਜਰ ਸਨ ।