
ਪਥਰਾਲਾ 18 ਨਵੰਬਰ (ਬਹਾਦਰ ਸਿੰਘ ਸੋਨੀ / ਪੰਜ ਦਰਿਆ ਬਿਊਰੋ) 66ਵੀਆਂ ਸਟੇਟ ਪੰਜਾਬ ਸਕੂਲ ਖੇਡਾਂ ਗੱਤਕਾ ਅੰਡਰ 19 ਲੜਕੇ ਦੇ ਮੁਕਬਾਲੇ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ। ਜਿਸ ਵਿੱਚ ਵੱਖ ਵੱਖ ਜਿਲਿਆਂ ਦੇ ਸਕੂਲਾਂ ਨੇ ਹਿੱਸਾ ਲਿਆ । ਜਿਨ੍ਹਾਂ ਵਿੱਚੋ ਬਾਬਾ ਫਤਿਹ ਸਿੰਘ ਜੀ ਗੱਤਕਾ ਅਖਾੜਾ ਤਲਵੰਡੀ ਸਾਬੋ.ਦੇ ਖਿਡਾਰੀ ਅੰਡਰ 19 ਸਿੰਗਲ ਸੋਟੀ ਇੰਡਵੀਯੂਅਲ ਵਿੱਚੋ ਪਵਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਵਾਹਿਗੁਰੂ ਜੀ ਇਸ ਤਰਾਂ ਮਿਹਰ ਭਰਿਆ ਹੱਥ ਰੱਖਣ। ਕੋਚ ਸਿਕੰਦਰ ਸਿੰਘ ਪਥਰਾਲਾ ਨੂੰ ਮਿਹਨਤ ਸਦਕਾ ਬੱਚੇ ਵਧੀਆ ਪੁਜੀਸ਼ਨਾਂ ਹਾਸਿਲ ਕਰ ਰਹੇ ਹਨ।