
ਪਥਰਾਲਾ 18 ਨਵੰਬਰ (ਬਹਾਦਰ ਸਿੰਘ ਸੋਨੀ / ਪੰਜ ਦਰਿਆ ਬਿਊਰੋ)
ਖੇਡ ਸਟੇਡੀਅਮ ਮੌੜ ਕਲਾਂ ਵਿਖੇ ਹੋਏ ਅੰਡਰ-11 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕਾਲਝਰਾਣੀ ਦੇ ਅੱਠ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਮੱਲਾਂ ਮਾਰਦੇ ਹੋਏ ਰਾਜ ਪੱਧਰੀ ਮੁਕਾਬਾਲਿਆਂ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।ਇਸ ਸਬੰਧੀ ਖੁਸ਼ੀ ਜ਼ਾਹਿਰ ਕਰਦਿਆਂ ਸਕੂਲ ਦੇ ਹੈੱਡ ਮਾਸਟਰ ਨਰੇਸ਼ ਕੁਮਾਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬੀ.ਪੀ.ਈ.ਓ. ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਖੇਡਾਂ ਵਿੱਚ ਭਾਗ ਲੈਣ ਵਾਲ਼ੇ ਵਿਦਿਆਰਥੀਆਂ ਵਿੱਚੋਂ ਲੜਕੇ ਅਤੇ ਲੜਕੀਆਂ ਦੀਆਂ ਯੋਗਾ ਟੀਮਾਂ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਹਲਕਾ ਭੁੱਚੋ ਦੇ ਐੱਮ.ਐੱਲ.ਏ. ਜਗਸੀਰ ਸਿੰਘ ਜੀ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ(ਐ.ਸਿੱ.)ਸ਼ਿਵ ਪਾਲ ਗੋਇਲ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਅਤੇ ਸਾਬਕਾ ਪ੍ਰਾਇਮਰੀ ਬਲਾਕ ਅਫ਼ਸਰ ਸਿੱਖਿਆ ਅਫ਼ਸਰ ਹਰਮੰਦਰ ਸਿੰਘ ਬਰਾੜ ਦੀ ਮੌਜੂਦਗੀ ਵਿੱਚ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਸੈਂਟਰ ਹੈੱਡ ਟੀਚਰ ਸੁਰਜੀਤ ਕੌਰ ਨੇ ਦੱਸਿਆ ਕਿ ਸ.ਪ੍ਰ.ਸਕੂਲ ਕਾਲਝਰਾਣੀ ਉਨ੍ਹਾਂ ਦੇ ਸੈਂਟਰ ਦਾ ਪਹਿਲੇ ਸਥਾਨ ਦੀਆਂ ਦੋ ਟਰਾਫ਼ੀਆਂ ਪ੍ਰਾਪਤ ਕਰਨ ਵਾਲ਼ਾ ਬਲਾਕ ਸੰਗਤ ਇਕਲੌਤਾ ਸਕੂਲ ਹੈ।ਉਨ੍ਹਾਂ ਇਨ੍ਹਾਂ ਪ੍ਰਾਪਤੀਆਂ ਲਈ ਖਿਡਾਰੀਆਂ ਨੂੰ ਤਿਆਰੀ ਕਰਵਾਉਣ ਵਾਲ਼ੇ ਅਧਿਆਪਕ ਜਗਪ੍ਰੀਤ ਸਿੰਘ ਨੂੰ ਵਧਾਈ ਦਿੱਤੀ।ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਸਰਬਜੀਤ ਸਿੰਘ ਕੋਟਲ਼ੀ ਦੇ ਯਤਨਾ ਸਦਕਾ ਬੱਚਿਆਂ ਖੇਡ ਕਿੱਟਾਂ ਮੁਹੱਈਆ ਕਰਵਾਉਣ ਲਈ ਦਾਨੀ ਸੱਜਣਾ ਦੇ ਸਹਿਯੋਗ ਸਦਕਾ ਸੱਤ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ।ਇਸ ਮੌਕੇ ਤਰਸੇਮ ਸਿੰਘ ਬੀ.ਐੱਮ.ਟੀ,ਬੀ.ਐੱਸ.ਓ. ਪ੍ਰਦੀਪ ਕੌਰ,ਵਿਜੈ ਕੁਮਾਰ,ਪਰਮਜੀਤ ਕੌਰ ਈਟੀਟੀ,ਲਖਵੀਰ ਕੌਰ,ਪਰਮਜੀਤ ਕੌਰ ,ਅਮਨਦੀਪ ਕੌਰ ਅਤੇ ਬਲਾਕ ਸਿੱਖਿਆ ਅਫਸਰ ਲਖਵਿੰਦਰ ਸਿੰਘ ਨੇ ਜੇਤੂ ਬੱਚਿਆਂ ਨੂੰ ਜਿੱਤ ਦੀਆਂ ਵਧਾਈਆਂ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।