ਮਾਸਕਾਂ ਦੀ ਆੜ ਚ ਲੁੱਟ
ਹੁਸ਼ਿਆਰਪੁਰ (ਪੰਜ ਦਰਿਆ ਬਿਊਰੋ)
ਲੁਟੇਰਿਆਂ ਨੂੰ ਸੜਕਾਂ ‘ਤੇ ਤਾਇਨਾਤ ਪੁਲਸ ਦਾ ਵੀ ਜ਼ਰਾ ਖੌਫ ਨਹੀਂ ਹੈ। ਲੁਟੇਰੇ ਪੁਲਸ ਤੋਂ ਬੇਖੌਫ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਕਰਫਿਊ ਦੌਰਾਨ ਹੁਸ਼ਿਆਰਪੁਰ ਦੀ ਮਿਸ਼ਰ ਕੁਟੀਆ ਆਸ਼ਰਮ ਦੇ ਸਵਾਮੀ ਪੁਸ਼ਪਿੰਦਰ ਸਵਰੂਪ ‘ਤੇ ਲੁੱਟ ਦੀ ਨੀਅਤ ਨਾਲ ਹਮਲਾ ਹੋਣ ਦੀ ਖਬਰ ਮਿਲੀ ਹੈ।
ਸਵਾਮੀ ਪੁਸ਼ਪਿੰਦਰ ਸਵਰੂਪ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਆਸ਼ਰਮ ‘ਚ ਇਕੱਲੇ ਸਨ ਤਾਂ ਦੋ ਅਣਪਛਾਤੇ ਲੋਕਾਂ ਨੇ ਉਨ੍ਹਾਂ ਤੇ ਚਾਕੂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਉਨ੍ਹਾਂ ਦੱਸਿਆ ਕਿ ਲੁਟੇਰੇ ਆਸ਼ਰਮ ਦੀ ਅਲਮਾਰੀ ‘ਚੋਂ ਕੈਸ਼ ਅਤੇ ਸੋਨਾ ਲੈ ਕੇ ਹੋਏ ਫਰਾਰ ਹੋ ਗਏ ਹਨ। ਸਵਾਮੀ ਮੁਤਾਬਕ ਟੀ. ਵੀ. ‘ਤੇ ਚਲ ਰਹੀ ਰਾਮਾਇਣ ਦਾ ਸਮਾਂ ਅਤੇ ਮਾਸਕ ਪਹਿਣਨ ਦੀ ਜ਼ਰੂਰਤ ਦਾ ਫਾਇਦਾ ਚੁੱਕ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸਵਾਮੀ ਪੁਸ਼ਪਿੰਦਰ ਨੇ ਲੁਟੇਰਿਆਂ ਦੇ ਜਾਣ ਮਗਰੋਂ ਨੇੜਲੇ ਘਰਦਿਆਂ ਨੂੰ ਆਵਾਜ਼ਾ ਮਾਰ ਕੇ ਬੁਲਾਇਆ।
ਥਾਣਾ ਸਿਟੀ ਦੇ ਮੁਖੀ ਐੱਸ. ਐੱਚ. ਓ. ਗੋਵਿੰਦ ਨੇ ਇਸ ਘਟਨਾ ਬਾਰੇ ਦੱਸਿਆ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।