ਲੁਧਿਆਣਾ ਚ ਕਰੋਨਾ ਮਰੀਜ਼ਾਂ ਦੀ ਗਿਣਤੀ ਹੋਈ 17
ਲੁਧਿਆਣਾ (ਪੰਜ ਦਰਿਆ ਬਿਊਰੋ)
ਪੰਜਾਬ ਵਿੱਚ ਕਰੋਨਾ ਦੇ ਕੇਸ ਰੁਕਣ ਦਾ ਨਾਮ ਨਹੀਂ ਲੈ ਰਹੇ, ਤਾਜ਼ਾ ਖ਼ਬਰ ਲੁਧਿਆਣਾ ਤੋਂ ਆ ਰਹੀ ਹੈ, ਲੁਧਿਆਣਾ ‘ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਕੇਸ ਦੀ ਪੁਸ਼ਟੀ ਕੀਤੀ ਗਈ ਹੈ। ਬੀਤੇ ਦਿਨੀਂ ਜ਼ਿਲਾ ਮੰਡੀ ਅਫਸਰ (ਡੀ. ਐਮ. ਓ.) ਦੀ ਪਾਜ਼ੇਟਿਵ ਪਾਈ ਗਈ ਰਿਪੋਰਟ ਤੋਂ ਬਾਅਦ ਅੱਜ ਉਨ੍ਹਾਂ ਦੀ ਬੇਟੀ ਦੀ ਵੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਡੀ. ਐਮ. ਓ. ਦੀ ਬੇਟੀ ਨੂੰ ਸਿਵਲ ਹਸਪਤਾਲ ਭਰਤੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਸੀ ਕਿ ਡੀ. ਐਮ. ਓ. ਦੀ ਬੇਟੀ ਬੀਤੇ ਕਈ ਦਿਨਾਂ ਤੋਂ ਘਰ ‘ਚ ਹੀ ਮੌਜੂਦ ਸੀ ਅਤੇ ਕਿਸੇ ਹੋਰ ਵਿਅਕਤੀ ਦੇ ਸੰਪਰਕ ‘ਚ ਨਹੀਂ ਆਈ ਸੀ। ਇਸ ਨਵੇਂ ਕੇਸ ਦੇ ਨਾਲ ਹੀ ਲੁਧਿਆਣਾ ‘ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 17 ‘ਤੇ ਪਹੁੰਚ ਗਈ ਹੈ।