ਮਨਦੀਪ ਖੁਰਮੀ ਹਿੰਮਤਪੁਰਾ
ਮੇਜਰ ਸੰਧੂ, ਸੰਗੀਤ ਜਗਤ ਲਈ ਨਵਾਂ ਨਾਂ ਨਹੀਂ ਹੈ। ਲੰਮੇ ਸਮੇਂ ਤੋਂ ਗਾਇਕੀ ਨਾਲ ਜੁੜੇ ਮੇਜਰ ਸੰਧੂ ਨੇ ਰੇਡੀਓ, ਟੀਵੀ ਪੇਸ਼ਕਾਰੀ ਵਿੱਚ ਵੀ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਗੈਰਹਾਜ਼ਰੀ ਬਾਅਦ ਉਹਨਾਂ ਫੂਹੜ ਕਿਸਮ ਦੀ ਗਾਇਕੀ ਖਿਲਾਫ਼ “ਲਫੇੜਾ ਮੁਹਿੰਮ” ਵਿੱਢੀ ਹੋਈ ਹੈ, ਜਿਸਨੂੰ ਫੁਕਰੀਆਂ ਮਾਰਨ ਵਾਲੇ ਗੀਤਾਂ ਤੋਂ ਅੱਕੇ ਚਿੰਤਕ ਸਿਰਾਂ ਵੱਲੋਂ ਬੇਹੱਦ ਸਲਾਹਿਆ ਜਾ ਰਿਹਾ ਹੈ। ਨੌਜਵਾਨਾਂ ਨੂੰ ਸੰਗੀਤ ਰੂਪੀ ਗੁੜ ‘ਚ ਲਪੇਟ ਕੇ ਦਿੱਤੇ ਜਾ ਰਹੇ ਜ਼ਹਿਰ ਵਰਗੇ ਗੀਤਾਂ ਖਿਲਾਫ਼ ਮੇਜਰ ਸੰਧੂ ਡਟ ਕੇ ਖੜ੍ਹਾ ਹੋ ਗਿਆ ਹੈ। ਪਹਿਲਾਂ ਉਸਨੇ “ਲਫੇੜਾ-1” ਨਾਮੀ ਗੀਤ ਰਾਹੀਂ ਦਸਤਕ ਦਿੱਤੀ ਤਾਂ ਚਾਰੇ ਪਾਸੇ ਰੌਲਾ ਪੈ ਗਿਆ। ਮਿਲੇ ਹੁੰਗਾਰੇ ਉਪਰੰਤ ਉਹਨਾਂ ਲਫੇੜਾ ਮੁਹਿੰਮ ਨੂੰ ਦੂਜੇ ਪੜਾਅ ‘ਤੇ ਲੈ ਕੇ ਜਾਂਦਿਆਂ ਗਾਇਕ “ਜਸ ਗੁਨੀ ਕੇ” ਦੀ ਬੁਲੰਦ ਆਵਾਜ਼ ਵਿੱਚ “ਲਫੇੜਾ-2” ਰਿਲੀਜ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਜਸ ਗੁਨੀ ਕੇ ਪੇਸ਼ੇ ਵਜੋਂ ਫੌਜੀ ਹੈ ਤੇ ਫੁਕਰੇ ਗਾਇਕਾਂ ਨੂੰ ਲੰਮੇ ਹੱਥੀਂ ਲੈਣ ਕਰਕੇ ਸੋਸ਼ਲ ਮੀਡੀਆ ‘ਤੇ ਕਾਫੀ ਜਾਣਿਆ ਪਛਾਣਿਆ ਨਾਮ ਹੈ । ਅਦਾਰਾ “ਪੰਜ ਦਰਿਆ” ਬੇਤੁਕੀ, ਬੇਸੁਰੀ, ਹਥਿਆਰਾਂ ਦੀ ਨੁਮਾਇਸ਼ ਵਾਲੀ ਗਾਇਕੀ ਖਿਲਾਫ਼ ਮੇਜਰ ਸੰਧੂ ਦੀ ਮੁਹਿੰਮ ਦਾ ਸਮਰਥਨ ਕਰਦਾ ਹੈ।