
ਸੁੱਕਿਆ ਪੱਤਾ ਆਖ਼ਰ ਇੱਕ ਦਿਨ ਝੜ ਜਾਂਦਾ ਹੈ
ਨਿੱਤ ਨਿੱਤ ਜਿੱਤਣ ਵਾਲਾ ਵੀ ਕਦੇ ਹਰ ਜਾਂਦਾ ਹੈ।
ਸਮਝਦਾਰ ਜਰਨੈਲ ਜੇ ਹੋਵੇ ਫ਼ੌਜਾਂ ਦਾ
ਇੱਕ ਇੱਕ ਯੋਧਾ ਲੱਖਾਂ ਦੇ ਨਾਲ ਲੜ ਜਾਂਦਾ ਹੈ।
ਲੋਹੇ ਦੀ ਔਕਾਤ ਹੈ ਡੁੱਬਣ ਡੁਬਾਉਣ ਵਾਲੀ
ਪਰ ਲੱਕੜ ਸੁੱਕੀ ਨਾਲ ਲੋਹਾ ਵੀ ਤਰ ਜਾਂਦਾ ਹੈ।
ਹਰ ਬੱਦਲ਼ ਵੀ ਧੁੰਦ ਦੀ ਬੱਦਲ਼ੀ ਨਹੀਂ ਹੁੰਦਾ
ਕਦੇ ਤਿੱਖੜ ਦੁਪਹਿਰੇ ਵੀ ਤਾਂ ਛਰਾਟਾ ਵਰ੍ਹ ਜਾਂਦਾ ਹੈ।
ਸਿੰਮਲ ਹੋ ਕੇ ਆਕੜ ਕਰੀਏ ਕਿਸ ਗੱਲੋਂ
ਓ ਭਲਿਆ ਲੋਕਾ ਘਾਹ ਦਾ ਵੀ ਤਾਂ ਸਰ ਜਾਂਦਾ ਹੈ।
ਲਾਭ ਗਿੱਲ ਨੂੰ ਦੀਦ ਸੱਜਣ ਦੀ ਰੱਬ ਵਰਗੀ
ਤਾਂ ਹੀ ਸੁੱਚੇ ਮੂੰਹ ਓਸ ਦੇ ਦਰ ਜਾਂਦਾ ਹੈ।
RELATED ARTICLES
ਗਾਇਕ ਤਰਸੇਮ ਪੁੰਜ ਦੇ ਗੀਤ ਰੈੱਡਬੁਲ ਦਾ ਪੋਸਟਰ ਲੋਕ ਅਰਪਣ ਸਮਾਗਮ ਹੋਇਆ
ਗਲਾਸਗੋ ਦੇ ਨੌਜਵਾਨ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ
ਗਲਾਸਗੋ (ਮਨਦੀਪ ਖੁਰਮੀ...
2025-26 ਹਾੜ੍ਹੀ ਮੰਡੀਕਰਨ ਸੀਜ਼ਨ ਲਈ ਸਰਕਾਰ ਖਰੀਦੇਗੀ 30 ਮਿਲੀਅਨ ਟਨ ਕਣਕ
ਨਵੀਂ ਦਿੱਲੀ-2025-26 ਦੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਲਈ ਕੇਂਦਰ...
ਦਿੱਲੀ ਵਿਧਾਨ ਸਭਾ ਚੋਣਾਂ – ‘ਰਾਜ ਮਹਿਲ’ ਬਨਾਮ ‘ਸ਼ੀਸ਼ ਮਹਿਲ’ — ਗੁਰਮੀਤ ਸਿੰਘ ਪਲਾਹੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦੇਸ਼ ਦੇ...