ਮੋਹਾਲੀ (ਪੰਜ ਦਰਿਆ ਬਿਊਰੋ)

ਵਿਰਸੇ ਦੀ ਧੀ ਨਾਮ ਨਾਲ ਜਾਣੀਂ ਜਾਂਦੀ ਪੰਜਾਬ ਦੀ ਉੱਘੀ ਲੋਕ ਗਾਇਕਾ ਸੁੱਖੀ ਬਰਾੜ ਦੀ ਆਵਾਜ਼ ਵਿੱਚ ਪੰਜਾਬੀ ਦੇ ਨਾਮਵਰ ਲੇਖਕ ਤੇ ਗੀਤਕਾਰ ਭੱਟੀ ਭੜੀਵਾਲੇ ਦੀ ਕਲਮ ਦਾ ਲਿਖਿਆ ਸੱਭਿਆਚਾਰਕ ਟਰੈਕ ” ਵਿਰਸੇ ਦੀ ਰਾਣੀਂ ” ਸਾਡੇ ਸੱਭਿਆਚਾਰ, ਵਿਰਸੇ ਤੇ ਵਿਰਾਸਤ ਅਤੇ ਇੱਕ ਪੰਜਾਬਣ ਮੁਟਿਆਰ ਦੇ ਸੁਹੱਪਣ ਦੀ ਅਸਲ ਤਸਵੀਰ ਪੇਸ਼ ਕਰੇਗਾ। ਇਹ ਜਾਣਕਾਰੀ ਦਿੰਦੇ ਹੋਏ ਭੱਟੀ ਭੜੀਵਾਲਾ ਨੇ ਦੱਸਿਆ ਕਿ ਅਜੋਕੇ ਸਮੇਂ ਦੇ ਗੀਤਾਂ ਦੀ ਭੀੜ ਵਿੱਚੋਂ ਕੱਲਾ ਦਿਸਣ ਦੇ ਸਮਰੱਥ ਇਸ ਗੀਤ ਦਾ ਸੰਗੀਤ ਰਾਵੀ ਬੱਲ ਨੇ ਬੜੀ ਸ਼ਿੱਦਤ ਨਾਲ ਤਿਆਰ ਕੀਤਾ ਹੈ ਤੇ ਇਸਦਾ ਵੀਡੀਓ ਹਰਜਿੰਦਰ ਔਲ਼ਖ਼ ਨੇ ਤਿਆਰ ਕੀਤਾ ਹੈ । ਕੁੱਲ ਮਿਲਾਕੇ ਗਾਇਕਾ ਸੁੱਖੀ ਬਰਾੜ ਦਾ ਇਹ ਗੀਤ ਲੱਚਰਤਾ ਤੇ ਬੇਤੁੱਕੇ ਗੀਤਾਂ ਦੀ ਨੇਰ੍ਹੀ ਨੂੰ ਠੱਲਣ ਵਿੱਚ ਸਹਾਈ ਸਿੱਧ ਹੋਵੇਗਾ ।