ਕਰਮ ਸੰਧੂ
ਪੰਜਾਬੀ ਸਰੋਤਿਆਂ ਦਾ ਹਰਮਨ ਪਿਆਰਾ ਗਾਇਕ ਜਿਸ ਨੇ ਆਪਣੇ ਖ਼ੂਬਸੂਰਤ ਗੀਤਾਂ ਨਾਲ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਅੰਦਰ ਇਕ ਵੱਖਰੀ ਜਗ੍ਹਾ ਬਣਾਈ ਹੋਈ ਹੈ। ਮਿਲਣਸਾਰ ਇਨਸਾਨ ਗਾਇਕ ਗੁਰਸੇਵਕ ਬਰਗਾੜੀ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਬਿਲਕੁਲ ਨਵਾਂ ਨਕੋਰ ਗੀਤ “ਹੁਸਨਾਂ ਵਾਲ਼ੇ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। ਜਿਸ ਨੂੰ ਸੋਸ਼ਲ ਮੀਡੀਆ ਤੇ ਬੇਹੱਦ ਪਿਆਰ ਮਿਲ ਰਿਹਾ ਹੈ। ਗਾਇਕ ਗੁਰਸੇਵਕ ਬਰਗਾੜੀ ਦੇ ਨਵੇਂ ਗੀਤ “ਹੁਸਨਾਂ ਵਾਲੇ” ਨੂੰ ਗੀਤਕਾਰ ਪਰਮਜੀਤ ਮਨਹਾਸ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਦਰਸ਼ਨਜੀਤ ਮਿਊਜ਼ਿਕ ਮਸ਼ੀਨ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਬਾਕਮਾਲ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ। ਗੁਰਸੇਵਕ ਬਰਗਾੜੀ ਦੇ ਇਸ ਨਵੇਂ ਗੀਤ ਨੂੰ ਦਰਸ਼ਨਜੀਤ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਉਮੀਦ ਹੈ ਜਿਸ ਤਰ੍ਹਾਂ ਤੁਸੀਂ ਪਹਿਲੇ ਗੀਤਾਂ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਤੁਸੀਂ ਗੁਰਸੇਵਕ ਬਰਗਾੜੀ ਦੇ ਇਸ ਗੀਤ “ਹੁਸਨਾਂ ਵਾਲੇ” ਨੂੰ ਵੀ ਮਾਣ ਦੇਵੋਗੇ|
