ਸਿੱਕੀ ਝੱਜੀ ਪਿੰਡ ਵਾਲਾ (ਇਟਲੀ)
ਸਾਫ ਸੁਥਰੀ ਅਤੇ ਸੁਚੱਜੀ ਕਲਮ ਦੇ ਨਾਲ ਨੇਕ ਦਿਲ ਇਨਸਾਨ ਇਟਲੀ ਵਸਦੇ ਲੇਖਕ ਤੇ ਗੀਤਕਾਰ ਦਲਜਿੰਦਰ ਰਹਿਲ ਹੋਣਾਂ ਦੀ ਕਲਮ ਜੋ ਕਿ ਹਮੇਸ਼ਾਂ ਆਪਣੀ ਲਿਖਤ ਰਾਂਹੀ ਕੋਈ ਨਾ ਕੋਈ ਸੁਨੇਹਾ ਦਿੰਦੀ ਹੈ ਇਸ ਵਾਰ ਵੀ ਧੀਆਂ ਨੂੰ ਸਮਰਪਿਤ ਗੀਤ “ਕੁੱਖ ਵਿੱਚ ਕਬਰ” ਲੈ ਕੇ ਹਾਜਿਰ ਹੋਈ ਹੈ। ਅੰਤਰਰਾਸ਼ਟਰੀ ਪ੍ਰਸਿੱਧ ਪੰਜਾਬੀ ਗਾਇਕ ਗੁਰਬਖਸ਼ ਸ਼ੌੰਕੀ ਦੀ ਦਿਲਾਂ ਚ ਘਰ ਕਰਨ ਵਾਲੀ ਅਵਾਜ ਚ ਰਿਲੀਜ਼ ਹੋਏ ਇਸ ਸੁਨੇਹੇ ਭਰਪੂਰ ਗੀਤ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਜੰਮਣ ਤੋਂ ਪਹਿਲਾਂ ਕੁੱਖ ਵਿੱਚ ਹੀ ਧੀ ਨੂੰ ਕਤਲ ਕਰਾਉਣ ਵਾਲਿਆਂ ਦਾ ਕੌੜਾ ਸੱਚ ਇਸ ਗੀਤ ਰਾਂਹੀ ਬਾਖੂਬੀ ਢੰਗ ਨਾਲ ਵਿਖਾਇਆ ਗਿਆ ਹੈ। ਅਲਾਪ ਰਿਕਾਰਡਜ਼ ਸੁਰਿੰਦਰ ਬੱਬੂ ਅਤੇ ਦਲਜਿੰਦਰ ਰਹਿਲ ਦੀ ਇਸ ਪੇਸ਼ਕਸ਼ ਵਿੱਚ ਆਏ ਗੀਤ ਨੂੰ ਵਿਨੇ ਕਮਲ ਨੇ ਸੰਗੀਤ ਨਾਲ ਸ਼ਿੰਗਾਰਿਆ ਹੈ। ਇਥੇ ਇਹ ਜਿਕਰਯੋਗ ਹੈ ਕਿ ਸਾਹਿਤ ਸੁਰ ਸੰਗਮ ਸਭਾ (ਇਟਲੀ) ਦੇ ਮੁੱਖ ਸਲਾਹਕਾਰ ਹੋਣ ਦੇ ਨਾਲ ਲੇਖਕ ਤੇ ਗੀਤਕਾਰ ਦਲਜਿੰਦਰ ਰਹਿਲ ਅੰਤਰਰਾਸ਼ਟਰੀ ਪੱਧਰ ਦੀਆਂ ਲੇਖਕ ਸਭਾਵਾਂ ਦੇ ਨਾਲ ਵੀ ਜੁੜੇ ਹੋਏ ਹਨ।
