9.6 C
United Kingdom
Saturday, March 7, 2026

More

    ਅਮਰੀਕਾ ਦੀ ਇਸ ਟਰੈਕ ਐਥਲੀਟ ਨੇ ਟੋਕੀਓ ਉਲੰਪਿਕ ਵਿੱਚ ਜਿੱਤੇ 11 ਮੈਡਲ

    ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

    ਜਪਾਨ ਦੇ ਸ਼ਹਿਰ ਟੋਕੀਓ ਵਿੱਚ ਚੱਲ ਰਹੀਆਂ ਉਲੰਪਿਕ ਖੇਡਾਂ ਵਿੱਚ ਇੱਕ ਅਮਰੀਕੀ ਮਹਿਲਾ ਟਰੈਕ ਐਥਲੀਟ ਨੇ 11 ਮੈਡਲ ਜਿੱਤੇ ਹਨ। ਐਲਿਸਨ ਫੇਲਿਕਸ ਨਾਮ ਦੀ ਇਹ ਐਥਲੀਟ ਹੁਣ ਸਭ ਤੋਂ ਵੱਧ ਮੈਡਲ ਜਿੱਤਣ ਵਾਲੀ ਅਮਰੀਕੀ ਐਥਲੀਟ ਬਣ ਗਈ ਹੈ। ਉਸਨੇ ਸ਼ਨੀਵਾਰ ਨੂੰ ਆਪਣਾ 11 ਵਾਂ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਅਮਰੀਕਾ ਵਿੱਚ ਕਾਰਲ ਲੇਵਿਸ ਨੇ ਯੂ ਐਸ ਟਰੈਕ ਐਥਲੀਟ ਦੇ ਰੂਪ ਵਿੱਚ ਜਿਆਦਾ ਤਮਗੇ ਜਿੱਤਣ ਦਾ ਇਹ ਖਿਤਾਬ ਹਾਸਲ ਕੀਤਾ ਸੀ। ਫੇਲਿਕਸ ਦੇ 11 ਮੈਡਲਾਂ ਵਿੱਚੋਂ ਸੱਤ ਗੋਲਡ, ਤਿੰਨ ਚਾਂਦੀ ਅਤੇ ਇੱਕ ਕਾਂਸੀ ਦਾ ਮੈਡਲ ਹੈ। 35 ਸਾਲ ਦੀ ਉਮਰ ਵਿੱਚ, ਫੇਲਿਕਸ ਟਰੈਕ ਐਂਡ ਫੀਲਡ ਗੋਲਡ ਮੈਡਲ ਜਿੱਤਣ ਵਾਲੀ ਸਭ ਤੋਂ ਵੱਧ ਉਮਰ ਦੀ ਅਮਰੀਕੀ ਮਹਿਲਾ ਵੀ ਹੈ। ਫੇਲਿਕਸ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ, ਦੂਜੇ ਦੇਸ਼ਾਂ ਦੀਆਂ ਟੀਮਾਂ, ਐਥਲੀਟਾਂ ਨਾਲੋਂ ਕਈ ਸਕਿੰਟ ਪਹਿਲਾਂ ਆਪਣੀ ਟੀਮ ਲਈ ਜਿੱਤ ਪ੍ਰਾਪਤ ਕੀਤੀ। ਟੋਕੀਓ ਖੇਡਾਂ ਨੇ ਫੇਲਿਕਸ ਨੂੰ ਇੱਕ ਮਾਂ ਵਜੋਂ ਵੀ ਦਰਸਾਇਆ ਹੈ। ਉਸਨੇ ਜੂਨ ਵਿੱਚ ਯੂ ਐਸ ਟਰੈਕ ਅਤੇ ਫੀਲਡ ਓਲੰਪਿਕ ਟਰਾਇਲਾਂ ਵਿੱਚ ਪ੍ਰਦਰਸ਼ਨ ਦੇ ਬਾਅਦ ਆਪਣੀ ਧੀ ਕੈਮਰੀ ਗ੍ਰੇਸ, ਅਤੇ ਸਾਥੀ ਓਲੰਪੀਅਨ ਕਵੇਨੇਰਾ ਹੇਅਸ ਅਤੇ ਉਸਦੇ ਬੇਟੇ ਡੇਮੇਟ੍ਰੀਅਸ ਦੇ ਨਾਲ ਆਪਣੇ ਖੁਸ਼ੀ ਦੇ ਪਲ ਸਾਂਝੇ ਕੀਤੇ। ਇਹ ਮਹਿਲਾ ਐਥਲੀਟ ਉਹਨਾਂ ਲੋਕਾਂ ਲਈ ਇੱਕ ਜਵਾਬ ਹੈ ਜੋ ਔਰਤਾਂ ਨੂੰ ਕਮਜੋਰ ਸਮਝਦੇ ਹਨ ਅਤੇ ਉਹਨਾਂ ਮਹਿਲਾਵਾਂ ਲਈ ਇੱਕ ਪ੍ਰੇਰਨਾ ਹੈ ਜੋ ਆਪਣੀ ਜਿੰਦਗੀ ਵਿਚ ਕੋਈ ਮੁਕਾਮ ਹਾਸਲ ਕਰਨਾ ਚਾਹੁੰਦੀਆਂ ਹਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!