10.2 C
United Kingdom
Saturday, April 19, 2025

More

    ਉਸਤਾਦ ਲਾਲ ਚੰਦ ਯਮਲਾ ਜੱਟ ਦੀ ਪੜਪੋਤੀ ਸੰਧਿਆ ਯਮਲਾ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਲਗਾਏ ਬੂਟੇ

    ਹੁਸ਼ਿਆਰਪੁਰ /ਲੁਧਿਆਣਾ, (ਕੁਲਦੀਪ ਚੁੰਬਰ)-
    ਅੱਜ ਪੰਜਾਬੀ ਸੰਗੀਤ ਜਗਤ ਦੇ ਬ੍ਰਹਿਮੰਡ ਦੇ ਧਰੂਹ ਤਾਰੇ , ਤੂੰਬੀ ਦੇ ਸਿਰਜਣਹਾਰ , ਗਾਇਕੀ ਦੇ ਬਾਬਾ ਬੋਹੜ , ਵਿਸ਼ਵ ਪ੍ਰਸਿੱਧ ਸਤਿਕਾਰਯੋਗ ਉਸਤਾਦ ਬਾਬਾ ਸ਼੍ਰੀ ਲਾਲ ਚੰਦ ਯਮਲਾ ਜੱਟ ਜੀ ਦੀ ਪੜਪੋਤੀ ਬੀਬੀ ਸੰਧਿਆ ਯਮਲਾ ਜੀ , ਆਪਣੇ ਪੜਦਾਦੇ ਦੇ ਨਾਂ ਤੇ ਪੰਜਾਬ ਸਰਕਾਰ ਵੱਲੋਂ ਬਣਾਇਆ ਪਾਰਕ , ਸਤਿਕਾਰਯੋਗ ਸ਼੍ਰੀ ਲਾਲ ਚੰਦ ਯਮਲਾ ਜੱਟ ਪਾਰਕ ਵਿੱਚ ਬੂਟੇ ਲਗਾ ਕੇ ਸਮਕਾਲੀ ਹਾਲਾਤਾਂ ਵਿੱਚ ਸਾਫ਼ ਸੁਥਰੇ ਵਾਤਾਵਰਨ ਨੂੰ ਬਚਾਉਣ ਦੇ ਲਈ ਇਕ ਵਡੇਰਾ ਮਾਣਮੱਤਾ ਯੋਗਦਾਨ ਪਾਇਆ ਹੈ । ਇਹ ਬਾਲੜੀ ਉਸਤਾਦ ਬਾਬਾ ਯਮਲਾ ਜੱਟ ਦੇ ਪੋਤਰੇ ਸਤਿਕਾਰਯੋਗ ਸੁਰੀਲੇ ਗਾਇਕ ਸ਼੍ਰੀ ਸੁਰੇਸ਼ ਯਮਲਾ ਜੀ ਦੀ ਸਪੁੱਤਰੀ ਹੈ । ਜਿਸ ਦੇ ਖੁਨ ਦੇ ਜ਼ਰੇ ਜ਼ਰੇ ਵਿੱਚ ਲੋਕ ਸੇਵਾ ਵਾਲੀ ਵਡੇਰੀ ਝਲਕ ਦੇਖਣ ਯੋਗ ਹੈ । ਵਾਤਾਵਰਣ ਸਬੰਧੀ ਜਾਗਰੂਕਤਾ , ਸਾਂਭ ਸੰਭਾਲ ਤੇ ਦੇਖਭਾਲ ਦੀ ਗੂੜਤੀ ਵਿਸ਼ਵ ਵਾਤਾਵਰਣ ਪ੍ਰੇਮੀ , ਜੈਵਿਕ ਖੇਤੀ ਦੇ ਵਿਗਆਨੀ ਅਤੇ ਲੇਖਕ ਗੀਤਕਾਰ ਸਤਿਕਾਰਯੋਗ ਸ਼ੀ੍ ਜਸਵੀਰ ਘੁਲਾਲ ਜੀ ਸਦਕਾ ਦਿਲੋਂ ਦਿਮਾਗ ਦੀਆਂ ਗਹਿਰਾਈਆਂ ਵਿਚ ਸ਼ਾਮਿਲ ਹੋਈ ਹੈ । ਪਿਛਲੇ ਦਿਨੀਂ ਜਦੋਂ ਇਹ ਬਾਲੜੀ ਅਵੱਲ ਨੁੰਬਰਾਂ ਵਿਚ ਪਾਸ ਹੋਈ ਸੀ ਤਾਂ ਸਤਿਕਾਰਯੋਗ ਸ਼੍ਰੀ ਘੁਲਾਲ ਜੀ ਨੇ ਆਪਣੇ ਨਿਵਾਸ ਸਥਾਨ ਤੇ ਬੁਲਾ ਕੇ ਵਡੇਰਾ ਮਾਣਮੱਤਾ ਅਸ਼ੀਰਵਾਦ ਅਤੇ ਵਿਸ਼ੇਸ਼ ਸਨਮਾਨ ਕੀਤਾ ਸੀ । ਉਹਨਾਂ ਦੀ ਪ੍ਰੇਰਨਾ ਸਦਕਾ ਆਪਣੇ ਬਲਬੂਤੇ ਤੇ ਪਾਰਕ ਦੀ ਸਾਂਭ ਸੰਭਾਲ ਦੇ ਨਾਲ ਵਾਤਾਵਰਨ ਦੀ ਦੇਖਭਾਲ ਲਈ ਅੱਗੇ ਆਉਣ ਦਾ ਹੋਂਸਲਾ ਤੁਫਾਨ ਬਣ ਕੇ ਬਾਹਰ ਆਇਆ ਹੈ । ਇਸ ਸੁਭਾਗੇ ਸਮੇਂ ਤੇ ਪੰਜਾਬੀ ਵਿਰਾਸਤ ਸਭਿਆਚਾਰ ਮੰਚ ਦੇ ਚੇਅਰਮੈਨ ਸ੍ਰੀ ਸੁਰਿੰਦਰ ਸੇਠੀ , ਸ਼੍ਰੀ ਰਾਮ ਕ੍ਰਿਸ਼ਨ ਬੱਗਾ ਭੰਗੜੇ ਦਾ ਕੋਚ , ਸ਼੍ਰੀ ਅਮਰਜੀਤ ਚੰਦਰ ਖੋਜੀ ਵਿਦਵਾਨ ਸਹਿਤਕਾਰ , ਗਾਇਕ ਡੌਲਰ , ਵਿਸ਼ਵ ਪ੍ਰਸਿੱਧ ਗੀਤਕਾਰ ਅਤੇ ਪੇਸ਼ਕਾਰ ਸਤਿਕਾਰਯੋਗ ਸੇਵਾ ਸਿੰਘ ਨੌਰਥ ਲਲਤੋਂ ਵਾਲੇ , ਸਤਿਕਾਰਯੋਗ ਸ਼ੀ੍ ਅਮਨ ਫੁੱਲਾਂਵਾਲ ਨ੍ਰਿਰਦੇਸਕ ਪ੍ਰਡਿਊਸਰ , ਸਫ਼ਰ ਗੁਰਮੀਤ ਸਿੰਘ ਸੇਖੋਂ ਬੜੂੰਦੀ , ਪ੍ਰੋ. ਬਲਤੇਜ ਸਰਾਂ ਅਤੇ ਮਾਸਟਰ ਸਤਨਾਮ ਸਿੰਘ ਜੀ ਸਭ ਨੇ ਵਡੇਰੀ ਸ਼ਲਾਘਾ ਕੀਤੀ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!