5.1 C
United Kingdom
Sunday, May 4, 2025

More

    ਪੱਤਰਕਾਰ ਬਲਵਿੰਦਰ ਸਮਰਾ ਦਾ ਦਿਹਾਂਤ,  ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

    ਨਿਹਾਲ ਸਿੰਘ ਵਾਲਾ 9 ਜੂਨ (ਜਗਵੀਰ ਆਜ਼ਾਦ , ਗਗਨਦੀਪ) ਸੀਨੀਅਰ ਪੱਤਰਕਾਰ ਬਲਵਿੰਦਰ ਸਮਰਾ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੱਜ ਪਿੰਡ ਬਿਲਾਸਪੁਰ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ ਇਸ ਸਮੇਂ ਦਿਹਾਤੀ ਪੱਤਰਕਾਰ ਯੂਨੀਅਨ ਨਿਹਾਲ ਸਿੰਘ ਵਾਲਾ ਵੱਲੋਂ ਪ੍ਰਧਾਨ ਜਗਸੀਰ ਸ਼ਰਮਾ, ਰਣਜੀਤ ਬਾਵਾ,  ਜਗਜੀਤ ਸਿੰਘ ਖਾਈ,ਮਨਪ੍ਰੀਤ ਮੱਲੇਆਣਾ, ਪਲਵਿੰਦਰ ਸਿੰਘ ਟਿਵਾਣਾ, ਮਿੰਟੂ ਖੁਰਮੀ, ਜਗਰੂਪ ਸਰੋਆ ਨੇ ਯੂਨੀਅਨ ਵੱਲੋਂ ਉਨ੍ਹਾਂ ਦੀ ਮ੍ਰਿਤਿਕ ਦੇਹ ਤੇ ਲੋਈ ਪਾ ਕੇ ਵਿਛੜੀ ਰੂਹ ਨੂੰ ਸਲਾਮੀ ਦਿੱਤੀ। ਇਸ ਸਮੇਂ ਬੋਲਦਿਆਂ ਦਿਹਾਤੀ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਜਗਸੀਰ ਸ਼ਰਮਾ ਨੇ ਕਿਹਾ ਕਿ ਪੱਤਰਕਾਰ ਯੂਨੀਅਨ ਨਿਹਾਲ ਸਿੰਘ ਵਾਲਾ ਦੇ ਮੈਂਬਰ ਬਲਵਿੰਦਰ ਸਿੰਘ ਸਮਰਾ ਦੇ ਬੇਵਕਤ ਤੁਰ ਜਾਣ ਦਾ ਬੇਹੱਦ ਅਫ਼ਸੋਸ ਹੈ, ਇਨਸਾਨ ਆਉਂਦੇ ਹਨ ਤੁਰ ਜਾਂਦੇ ਹਨ ਪਰ ਯਾਦ ਉਹ ਹੀ ਰਹਿੰਦੇ ਹਨ ਜੋ ਸਾਡੇ ਮਨਾਂ ਵਿੱਚ ਵਸਦੇ ਹਨ । ਦਿਹਾਤੀ ਪੱਤਰਕਾਰ ਯੂਨੀਅਨ ਨਿਹਾਲ ਸਿੰਘ ਵਾਲਾ ਸਮਰਾ ਜੀ ਦੇ ਅਕਾਲ ਚਲਾਣੇ ਤੇ ਅਫਸੋਸ ਪ੍ਰਗਟ ਕਰਦੀ ਹੈ
    ਇਸ ਸਮੇਂ ਐੱਮ.ਐਲ.ਏ ਮਨਜੀਤ ਸਿੰਘ ਬਿਲਾਸਪੁਰ, ਚੇਅਰਮੈਨ ਮਾਰਕੀਟ ਕਮੇਟੀ ਅਜੀਤਵਾਲ ਜਸਵਿੰਦਰ ਸਿੰਘ ਕੁੱਸਾ, ਜਿਲ੍ਹਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖ਼ਤੂਪੁਰਾ,ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਪਰਮਪਾਲ ਸਿੰਘ ਤਖ਼ਤੂਪੁਰਾ, ਐਸ.ਡੀ.ਓ ਇੰਦਰਜੀਤ ਸਿੰਘ,  ‌ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਡਾ : ਪ੍ਰੇਮ ਸਿੰਘ, ਰੋਇਲ ਕਾਨਵੈਂਟ ਸਕੂਲ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ, ਹਰੀ ਬਾਵਾ ਭਦੌਡ਼, ਮਹਿੰਦਰ ਸਿੰਘ ਭੋਲਾ, ਰਾਜਵਿੰਦਰ ਸਿੰਘ ਬੂਟਾ, ਮਹਾਂਜੀਤ ਸਿੰਘ ਮਿੰਟੂ, ਡਾ ਬਲਵਿੰਦਰ ਸਿੰਘ ਬਿਲਾਸਪੁਰ, ਸਰਪੰਚ ਜਗਸੀਰ ਸਿੰਘ ਭੋਲਾ, ਮੈਂਬਰ ਅਵਤਾਰ ਸਿੰਘ ਮਾਛੀਕੇ,ਜਸਵੰਤ ਸਿੰਘ ਜੱਸਾ ਡੀਪੀ ਹਰਵੀਰ ਸਿੰਘ, ਜਗਤਾਰ ਸਿੰਘ ਜੱਗਾ ਨਿਹਾਲ ਸਿੰਘ ਵਾਲਾ, ਅਵਤਾਰ ਸਿੰਘ ਤਾਰੀ ਰਾਊਕੇ, ਗੁਰਪ੍ਰੀਤ ਸਿੰਘ ਬਿਲਾਸਪੁਰ, ਗ੍ਰਾਮ ਪੰਚਾਇਤ ਚੜ੍ਹਦਾ, ਤੇ ਲਹਿੰਦਾ ਬਿਲਾਸਪੁਰ, ਸੁਖਵਿੰਦਰ ਸਿੰਘ ਬਿੰਦਰ,ਯੁਵਕ ਸੇਵਾਵਾਂ ਕਲੱਬ ਬਿਲਾਸਪੁਰ ਵੱਲੋਂ ਗੁਰਮੀਤ ਸਿੰਘ ਗੀਤਾ, ਸਮੁੱਚੀ ਦੁਕਾਨਦਾਰ ਯੂਨੀਅਨ  ਬਿਲਾਸਪੁਰ ਦੇ ਮੈਂਬਰ, ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਵੱਲੋਂ ਹਰਭਜਨ ਸਿੰਘ ਭੱਟੀ, ਪੱਤਰਕਾਰ ਭੁਪਿੰਦਰ ਸਿੰਘ ਜੌੜਾ, ਮਾਸਟਰ ਉਮਾ ਕਾਂਤ ਸ਼ਾਸਤਰੀ, ਮਾਲਵਿੰਦਰ ਮਿੰਟੂ, ਦੀ ਬਿਲਾਸਪੁਰ ਸਪੋਰਟਸ ਐਂਡ ਵੈਲਫੇਅਰ ਕਲੱਬ, ਬਿਲਾਸਪੁਰ ਦੇ ਸਮੂਹ ਅਹੁਦੇਦਾਰ, ਮਾਸਟਰ ਗੁਰਿੰਦਰ ਸਿੰਘ ਤਖ਼ਤੂਪੁਰਾ,ਕੋਚ ਜਗਵੀਰ ਸਿੰਘ, ਡਾ ਮਨਜੀਤ ਖੋਟੇ, ਗੁਰਮੀਤ ਸਿੰਘ , ਸੁੱਕਾ ਕਿਸ਼ਨਪੁਰਾ, ਨਛੱਤਰ ਲਾਲੀ ਕੋਟ ਈਸੇ ਖਾਂ, ਸਵਰਨ ਗੁਲਾਟੀ ਮੋਗਾ ਆਦਿ ਹਾਜ਼ਰ ਸਨ।

    ਪੱਤਰਕਾਰ ਬਲਵਿੰਦਰ ਸਮਰਾ ਦੀ ਮ੍ਰਿਤਕ ਦੇਹ ਤੇ ਲੋਈ ਪਾ ਕੇ ਸਲਾਮੀ ਦਿੰਦੇ ਹੋਏ ਦਿਹਾਤੀ ਪੱਤਰਕਾਰ ਯੂਨੀਅਨ ਨਿਹਾਲ ਸਿੰਘ ਵਾਲਾ ਦੀ ਟੀਮ।
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!