
ਮਾਲੇਰਕੋਟਲਾ, 02 ਜੂਨ (ਜਮੀਲ ਜੌੜਾ): ਪੰਜਾਬ ਵਿੱਚ ਅਮਨ ਦਾ ਗੁਲਦਸਤਾ ਕਹੇ ਜਾਣ ਵਾਲੇ ਇਤਿਹਾਸਕ ਸ਼ਹਿਰ ਹਾਅ ਦਾ ਨਾਆਰ ਦੀ ਧਰਤੀ ਮਾਲੇਰਕੋਟਲਾ ਲਈ ਸ਼ਹਿਰ ਦੀ ਧੀ ਮੈਡਮ ਰਜ਼ੀਆ ਸੁਲਤਾਨਾ ਸਥਾਨਕ ਵਿਧਾਇਕਾ ਅਤੇ ਕੇਬਿਨਟ ਮੰਤਰੀ ਪੰਜਾਬ ਨੇ ਵਿਸ਼ੇਸ ਧਿਆਨ ਦਿੱਤਾ ਹੈ ਜਿਸ ਲਈ ਹਲਕੇ ਦੀ ਜਨਤਾ ਹਮੇਸ਼ਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਿਨਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਰਿਣੀ ਰਹੇਗੀ। 1947 ਤੋਂ ਲੈ ਕੇ ਹੁਣ ਤੱਕ ਵੱਖ ਵੱਖ ਸਿਆਸੀ ਪਾਰਟੀਆਂ ਆਈਆਂ ਕਿਸੇ ਨੇ ਵੀ ਮੁਸਲਿਮ ਬਹੁਗਿਣਤੀ ਇਲਾਕਾ ਮਾਲੇਰਕੋਟਲਾ ਲਈ ਕੁਝ ਖਾਸ ਨਹੀਂ ਕੀਤਾ ਜਿਸ ਵਿੱਚ ਮਾਲੇਰਕੋਟਲਾ ਨੂੰ ਜਿਲ੍ਹਾ ਬਣਾਉਚ ਦੀਆਂ ਮੰਗਾਂ ਵੀ ਉਠਦੀਆਂ ਰਹੀਆਂ ਪ੍ਰੰਤੂ ਪੰਜਾਬ ਦੇ ਕੇਬਿਨਟ ਮੰਤਰੀ ਮੈਡਮ ਰਜੀਆ ਸੁਲਤਾਨਾ ਨੇ ਆਪਣਾ ਚੁਣਾਵੀ ਵਆਦਾ ਪੂਰਾ ਕਰਦਿਆਂ ਲਗਾਤਾਰ ਕੋਸ਼ੀਸ਼ਾਂ ਨਾਲ ਆਪਣੀ ਰਹਿਨੁਮਾਈ ਹੇਠ ਮਾਲੇਰਕੋਟਲਾ ਨੂੰ ਜਿਲ੍ਹਾ ਬਣਾਉਣ ਦਾ ਮਾਣ ਪ੍ਰਾਪਤ ਕੀਤਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿਧ ਸਮਾਜਸੇਵੀ ਅਤੇ ਕਾਂਗਰਸੀ ਵਰਕਰ ਹਾਜੀ ਅਬਦੁਲ ਰਸ਼ੀਦ ਨੇ ਸਾਡੇ ਪ੍ਰਤੀਨਿਧ ਨਾਲ ਵਿਸ਼ੇਸ ਮੁਲਾਕਾਤ ਦੌਰਾਨਾ ਕੀਤਾ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਈਦ ਉਲ ਫਿਤਰ ਦੇ ਪਵਿੱਤਰ ਦਿਹਾੜੇ ਤੇ ਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲਾ ਬਣਾਉਣ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਬੁਲੰਦ ਕਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਨਾਂ ਤੇ 500 ਕਰੋੜ ਦੀ ਲਾਗਤ ਨਾਲ ਸਰਕਾਰੀ ਮੈਡੀਕਲ ਕਾਲਜ ਬਣਾਉਣ ਲਈ ਜਾਰੀ ਕੀਤੀ ਗਈ 50 ਕਰੋੜ ਰੁਪਏ ਦੀ ਗ੍ਰਾਂਟ, ਸ਼ਹਿਰ ਵਿੱਚ ਲੜਕੀਆਂ ਦੇ ਕਾਲਜ ਦੀ ਇਮਾਰਤ ਲਈ 12 ਕਰੋੜ ਤੋਂ ਇਲਾਵਾ ਨਵੇਂ ਬਸ ਸਟੈਂਡ ਦੀ ਉਸਾਰੀ ਲਈ 10 ਕਰੋੜ ਰੁਪਏ ਮਹਿਲਾਵਾਂ ਲਈ ਵੱਖਰਾ ਮਹਿਲਾ ਥਾਣਾ ਬਨਾਉਣ ਅਤੇ ਸ਼ਹਿਰ ਦੀ ਤਰੱਕੀ ਲਈ 6 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਕਰਕੇ ਮਾਲੇਰਕੋਟਲਾ ਦੇ ਲੋਕਾਂ ਨੂੰ ਈਦ ਦਾ ਤੋਹਫਾ ਦੇ ਕੇ ਸੋਨੇ ਤੇ ਸੁਹਾਗੇ ਵਾਲੀ ਕਹਾਵਤ ਸਿੱਧ ਕੀਤੀ ਹੈ ਅਤੇ ਜਿਸ ਲਈ ਮਾਲੇਰਕੋਟਲਾ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਅਤੇ ਮੈਡਮ ਰਜ਼ੀਆ ਸੁਲਤਾਨਾ ਦੇ ਰਿਣੀ ਰਹਿਣਗੇ। ਉਨਾਂ ਕਿਹਾ ਕਿ 1947 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸਿਆਸੀ ਪਾਰਟੀਆਂ ਆਈਆਂ ਉਨਾਂ ਕਿਸੇ ਨੇ ਵੀ ਮਾਲੇਰਕੋਟਲਾ ਦੇ ਵਿਕਾਸ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਦਮ ਨਹੀਂ ਚੁੱਕੇ । ਉਨਾਂ ਕਿਹਾ ਕਿ ਵੱਖ ਵੱਖ ਸਿਆਸੀ ਪਾਰਟੀਆਂ ਨੇ ਮਾਲੇਰਕੋਟਲਾ ਦੇ ਲੋਕਾਂ ਦਾ ਹਮੇਸ਼ਾ ਹੀ ਸ਼ੋਸਨ ਕੀਤਾ ਹੈ ਕਿਸੇ ਨੇ ਇਸ ਦੇ ਵਿਦਿਅਕ ਮਿਆਰ, ਸਿਹਤ ਸੇਵਾਵਾਂ ਅਤੇ ਸਰਵਪੱਖੀ ਵਿਕਾਸ ਵੱਲ ਧਿਆਨ ਨਹੀਂ ਦਿਤਾ ਜਦੋਂ ਕਿ ਸਥਾਨਕ ਵਿਧਾਇਕਾ ਅਤੇ ਕੈਬਿਨਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਮਾਲੇਰਕੋਟਲਾ ਦੀ ਜਨਤਾ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕੀਤਾ ਹੈ ਜਿਸ ਲਈ ਉਨਾਂ ਦੀ ਹਲਕੇ ਅੰਦਰ ਖੂਬ ਸਰਾਹਣਾ ਹੋ ਰਹੀ ਹੈ । ਉਨਾਂ ਕਿਹਾ ਕਿ ਜਦੋਂ 5 ਜੂਨ ਨੂੰ ਰਸਮੀ ਤੌਰ ਤੇ ਪੰਜਾਬ ਦਾ 23ਵਾਂ ਜ਼ਿਲਾ ਮਾਲੇਰਕੋਟਲਾ ਬਨਣ ਦਾ ਅਤੇ ਦੁਜੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾਵੇਗਾ ਤਾਂ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਕਾਰਕੁੰਨ ਲਾਜਵਾਬ ਹੋ ਜਾਣਗੇ। ਉਨਾਂ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ‘ਚ ਮਾਲੇਰਕੋਟਲਾ ਦੇ ਚੱਲ ਰਹੇ ਵਿਕਾਸ ਕਾਰਜ ਮੁਕੰਮਲ ਕਰਕੇ ਇੱਕ ਨਵੀਂ ਸੁੰਦਰ ਦਿਖ ਵਿੱਚ ਨਜ਼ਰ ਆਵੇਗਾ ਅਤੇ ਜੋ ਜ਼ਿਲਾ ਬਨਣ ਅਤੇ ਵਿਦਿਅਕ ਅਦਾਰੇ ਕਾਇਮ ਕਰਨ ਨਾਲ ਤਰੱਕੀ ਦੀਆਂ ਸਿਖਰਾਂ ਨੂੰ ਛੂਹੇਗਾ ।ਇਸ ਸਮੇਂ ਉਹਨਾਂ ਨਾਲ ਨਗਰ ਕੌਂਸਲ ਪ੍ਰਧਾਨ ਅਸ਼ਰਫ ਅਬਦੁਲਾ, ਹਾਜੀ ਮੁਹੰਮਦ ਸਗੀਰ, ਮੁਹੰਮਦ ਇਮਤਿਆਜ, ਯਾਸੀਨ ਪੁੱਪੂ, ਮੁਹੰਮਦ ਫਾਰੂਕ ਅਤੇ ਅਬਦੁਲ ਗਫੁਰ ਆਦਿ ਹਾਜਰ ਸਨ।