8.9 C
United Kingdom
Saturday, April 19, 2025

More

    ਨਿਉ ਡੈਫੋਡਿਲਜ ਪਬਲਿਕ ਹਾਈ ਸਕੂਲ ਵਿਖੇ ਕਰੋਨਾ ਵੈਕਸੀਨੇਸ਼ਨ ਕੈਂਪ ਆਯੋਜਿਤ ਕੀਤਾ।

    ਪਟਿਆਲਾ (ਪੰਜ ਦਰਿਆ ਬਿਊਰੋ)
    ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਨਿਊ ਡੈਫੋਡਿਲਜ ਪਬਲਿਕ ਹਾਈ ਸਕੂਲ ਵਿਖੇ ਕਰੋਨਾ ਵੈਕਸੀਨੇਸ਼ਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿਚ 18 ਤੋਂ 44 ਸਾਲ ਦੀ ਉਮਰ ਦੇ ਵਿਅਕਤੀਆਂ ਲਈ 300 ਲੋਕਾਂ ਨੂੰ ਕੋਵਾਸ਼ਿਲਡ ਦੀ ਪਹਿਲੀ ਡੋਜ ਲਗਾਈ ਗਈ ਕੈਂਪ ਵਿਚ ਸਿਲਵ ਸਰਜਨ ਡਾ.ਸਤਿੰਦਰ ਸਿੰਘ ਨੇ ਬਤੋਰ ਮੁੱਖ ਮਹਿਮਾਨ ਸਿਰਕਤ ਕੀਤੀ ਅਤੇ ਉਨਾਂ ਨੇ ਮੈਨੇਜਮੈਂਟ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਹਰੇਕ ਸੰਸਥਾ ਨੂੰ ਟੋਕਨ ਸਿਸਟਮ ਅਪਨਾਉਣਾ ਚਾਹੀਦਾ ਹੈ ਸ਼ੋਸਲ ਡਿਸਟੈਂਸਿੰਗ ਬਣਾਉਣੀ ਚਾਹੀਦੀ ਹੈ ਹਰ ਇਕ ਨੂੰ ਸੈਨੀਟਾਈਜਨ ਕਰਨਾ ਚਾਹੀਦਾ ਹੈ। ਉਨਾ ਕਿਹਾ ਸਕੂਲ ਵਲੋਂ ਕੀਤੇ ਗਏ ਪ੍ਰਬੰਧਾਂ ਨੂੰ ਦੇਖਦੇ ਹੋਏ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਟੀਕਾ ਕਰਨ ਕੈਂਪ ਇਸ ਸਕੂਲ ਨੂੰ ਦਿੱਤਾ ਜਾਵੇਗਾ। ਹਰਪ੍ਰੀਤ ਸਿੰਘ ਸੰਧੂ ਮੈਨੇਜਿੰਗ ਡਾਇਰੈਕਟਰ ਵਿੰਗਜ ਟੂ ਫਲਾਈ ਇਮੀਗਰੇਸ਼ਨ ਨੇ ਦੱਸਿਆ ਸਕੂਲ ਦੇ ਸਟਾਫ ਦੇ 47 ਅਧਿਆਪਿਕਾਵਾਂ ਅਤੇ ਗੁਰਬਖਸ ਕਲੋਨੀ ਦੇ ਰਹਿਣ ਵਾਲੇ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ ਡਾ.ਰਾਕੇਸ਼ ਵਰਮੀ ਨੇ ਕਿਹਾ ਹਰੇਕ ਆਉਣ ਵਾਲੇ ਨਾਗਰਿਕ ਨੂੰ ਮਾਸ਼ਕ ਪਹਿਨਾਇਆ ਗਿਆ। ਟੋਕਨ ਜਾਰੀ ਕੀਤਾ ਗਏ 10-10 ਲੋਕਾਂ ਦੇ ਗਰੁੱਪ ਨੂੰ ਵੱਖ-ਵੱਖ ਬੈਂਚਾਂ ਤੇ ਬਿਠਾ ਕੇ ਵੈਕਸੀਨੇਸ਼ਨ ਦਿੱਤੀ ਗਈ ਨੋਡਲ ਅਫਸਰ ਮੋਹਿਤ, ਸਿਵਲ ਸਰਜਨ ਆਫਿਸ ਦੇ ਸੀਨੀਅਰ ਅਧਿਕਾਰੀ ਡਾ.ਕਾਂਸਲ, ਡਾਂ.ਪਰਨੀਤ ਕੌਰ ਨੇ ਕੈਂਪ ਦਾ ਨਿਰੀਖਣ ਕੀਤਾ ਆਏ ਹੋਏ ਸਾਰੇ ਲੋਕਾਂ ਨੂੰ ਜਲ-ਪਾਣ ਦਿੱਤਾ ਗਿਆ। ਵੈਕਸੀਨੇਸ਼ਨ ਟੀਮ ਅਤੇ ਆਏ ਉਚ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਕੈਂਪ ਦੀ ਨਿਗਰਾਨੀ ਮੈਡਮ ਮਾਲਾ ਨੇ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਗੋਇਲ,ਹਰਪ੍ਰੀਤ ਸਿੰਘ ਸੰਧੂ,ਡਾ. ਰਾਕੇਸ਼ ਵਰਮੀ, ਗੋਰਵ ਗਰਗ ਨੇ ਆਪਣੀਆਂ ਸੇਵਾਵਾਂ ਦੇ ਕੇ ਇਸ ਕੈਂਪ ਨੂੰ ਕਾਮਯਾਬੀ ਦਿੱਤੀ। ਇਹ ਜਾਣਕਾਹੀ ਪਬਲਿਕ ਰਿਲੇਸ਼ਨ ਅਫਰਸ ਸ੍ਰੀ ਫਕੀਰ ਚੰਦ ਮਿੱਤਲ ਨੇ ਦਿੱਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!