
ਨਿਹਾਲ ਸਿੰਘ ਵਾਲਾ 26 ਮਈ (ਜਗਵੀਰ ਆਜ਼ਾਦ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ 26 ਮਈ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ 6 ਮਹੀਨੇ ਪੂਰੇ ਹੋਰ ਤੇ ਕਾਲਾ ਦਿਵਸ ਮਨਾਇਆ ਗਿਆ । ਜਿੱਥੇ ਅੱਜ ਕਿਸਾਨ ਸਘੰਰਸ਼ ਦੇ 6 ਮਹੀਨੇ ਪੂਰੇ ਹੋਏ ਹਨ ਉਥੇ ਹੀ ਦੇਸ਼ ਦੀ ਤਾਨਾਸ਼ਾਹ ਸਰਕਾਰ ਦੇ ਵੀ ਸੱਤ ਸਾਲ ਪੂਰੇ ਹੋਣ ਤੇ ਅੱਜ ਦਾ ਦਿਨ ਕਾਲੇ ਦਿਨ ਵਜੋਂ ਮਨਾਇਆ ਗਿਆ । ਇਸ ਗੱਲ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਆਗੂ ਜਗਜੀਤ ਸਿੰਘ ਧੂੜਕੋਟ ਅਤੇ ਗੁਰਮੇਲ ਸਿੰਘ ( ਕਾਦੀਆ ) , ਗੁਰਮੇਲ ਸਿੰਘ ( MPAP ) ਨੇ ਮੋਦੀ ਸਰਕਾਰ ਦਾ ਪੁਤਲਾ ਫੂਕਦਿਆਂ ਕੀਤਾ । ਉਹਨਾਂ ਕਿਹਾ ਕਿ ਕੇਦਰ ਵਿੱਚ ਜਦੋਂ ਤੋ ਮੋਦੀ ਦੀ ਸਰਕਾਰ ਬਣੀ ਹੈ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋਈ ਹੈ ਭਾਵੇ ਉਹ ਨੋਟ ਬੰਦੀ ਹੋਵੇ , ਬੇਲੋੜੀ GST ਹੋਵੇ , ਜਾ ਹੁਣ ਇਹ ਖੇਤੀ ਦੇ ਵਿਰੋਧ ਵਿੱਚ ਖੇਤੀ ਕਾਨੂੰਨ ਦੀ ਗੱਲ ਹੋਵੇ । ਲੋਕ ਦੀ ਆਰਥਿਕਤਾ ਕਮਜ਼ੋਰ ਹੋਈ ਹੈ , ਲੱਖਾਂ ਲੋਕਾਂ ਕੋਲੋ ਰੁਜ਼ਗਾਰ ਖੁਸਿਆਂ ਹੈ । ਛੋਟਾ ਦੁਕਾਨਦਾਰ / ਵਪਾਰੀ ਖ਼ਤਮ ਕਰਨ ਵੱਲ ਧੱਕਿਆ ਹੈ । ਜਿੱਥੇ ਇਹ ਸਰਕਾਰ ਹੁਣ ਤੱਕ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਕਰਨ ਵਿੱਚ ਨਾਕਾਮਯਾਬ ਰਹੀ ਹੈ ਉਥੇ ਹੀ ਹੁਣ ਕਰੋਨਾ ਦੇ ਕਾਲ ਵਿੱਚ ਸਰਕਾਰ ਲੋਕਾਂ ਨੂੰ ਕੋਈ ਵੀ ਸੁੱਖ ਸਹੂਲਤ ਨਹੀਂ ਦੇ ਸਕੀ ਸਗੋਂ ਲੋਕਾਂ ਨੂੰ ਘਰਾਂ ਚ ਵਾੜ ਕੇ ਮਰਨ ਲਈ ਮਜਬੂਰ ਕੀਤਾ ਹੈ । ਆਪਣੀ ਹੀ ਸਰਕਾਰ ਤੇ ਅੱਜ ਸਰਕਾਰ ਦੇ ਨੁਮਾਦਿਆਂ ਨੂੰ ਹੀ ਭਰੋਸਾ ਨਹੀਂ ਰਿਹਾ ਲੋਕ ਹਸਪਤਾਲਾਂ ਵਿੱਚ ਜਾਣ ਤੋਂ ਡਰਨ ਲੱਗੇ ਹਨ । ਇਹ ਸਰਕਾਰ ਲੋਕ ਵਿਰੋਧੀ ਹੈ ਹੁਣ ਤੱਕ ਇਸਨੇ ਸਿਰਫ ਵੱਡੇ ਕਾਰਪੋਰੇਟ ਦੇ ਪੱਖ ਪੂਰਕੇ ਆਮ ਅਵਾਮ ਦੀ ਜ਼ਿੰਦਗੀ ਨੂੰ ਔਖਾ ਕੀਤਾ ਹੈ । ਜਿੱਥੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋ ਕਾਲਾ ਦਿਨ ਮਨਾਇਆ ਜਾ ਰਿਹਾ ਹੈ ਉਥੇ ਹੀ ਅਸੀਂ ਮੰਗ ਕਰਦੇ ਹਾਂ ਕਿ ਇਹ ਖੇਤੀ ਵਿਰੋਧੀ ਕਾਲੇ ਕਨੂੰਨ ਜਲਦ ਤੋਂ ਜਲਦ ਰੱਦ ਕੀਤੇ ਜਾਣ ਨਹੀਂ ਤਾ ਇਸਦਾ ਖਮਿਆਜਾ ਇਸ ਸਰਕਾਰ ਨੂੰ ਰਾਜਨੀਤਕ ਤੋਰ ਤੇ ਭੁਗਤਨਾ ਪਵੇਗਾ। ਇਸ ਮੌਕੇ ਕਾਮਰੇਡ ਸੁਖਦੇਵ ਭੋਲ਼ਾ ( AIKS) , ਕਾਮਰੇਡ ਮਹਿੰਦਰ ਧੂੜਕੋਟ ( ਨਰੇਂਗਾ ਆਗੂ ) , ਜੀਤ ਸਿੰਘ ਬਾਠ ( ਕਾਦੀਆ ) ,ਗੁਰਦਿੱਤ ਦੀਨਾ ( ਨੌਜਵਾਨ ਆਗੂ ) , ਜਸਵੀਰ ਸਿੰਘ ਨੰਬਰਦਾਰ , ਜਗਸੀਰ ਧੂੜਕੋਟ , ਮਾਸਟਰ ਰਵਿੰਦਰ ਸਿੰਘ , ਰੰਘਵੀਰ ਸਿੰਘ , ਰਾਜਪਾਲ ਨੰਗਲ , ਹਰਪ੍ਰੀਤ ਸਿੰਘ , ਅਮਰਜੀਤ ਰਣਸ਼ੀਹ , ਪਾਲ ਧੂੜਕੋਟ , ਆਦਿ ਹਾਜਰ ਸਨ