ਮੋਗਾ (ਮਿੰਟੂ ਖੁਰਮੀ)
ਅੱਜ ਲੁਧਿਆਣਾ ਵਿਖੇ ਕਰੋਨਾ ਪਾਜੀਟਿਵ ਪੀੜ੍ਹਤ ਏ.ਸੀ.ਪੀ. ਸ੍ਰੀ ਅਨਿਲ ਕੋਹਲੀ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਸ੍ਰੀ ਅੰਦੇਸ਼ ਕੰਗ ਨੇ ਦੱਸਿਆ ਕਿ ਇਸ ਵਿਅਕਤੀ ਦੇ ਸੰਪਰਕ ਵਿੱਚ ਆਏ ਪਿੰਡ ਰਾਮੂੰਵਾਲਾ ਦੇ 7 ਲੋਕਾਂ ਦੇ ਸੈਪਲ ਟੈਸਟ ਲਈ ਭੇਜੇ ਗਏ ਹਨ। ਇਸ ਤੋ ਇਲਾਵਾ ਉਨ੍ਹਾਂ ਦੱਸਿਆ ਕਿ ਮੋਗਾ ਦੇ ਪਿੰਡ ਚੀਦਾ ਦੇ ਜਿਹੜੇ ਚਾਰ ਲੋਕ ਕਰੋਨਾ ਪਾਜੀਟਿਵ ਆਏ ਸਨ ਉਹ ਇਸ ਵੇਲੇ ਬਿਲਕੁਲ ਸਿਹਤਮੰਦ ਹਨ। ਜਲਦ ਹੀ ਉਨ੍ਹਾਂ ਦੇ ਸੈਪਲ ਦੁਬਾਰਾ ਟੈਸਟਿੰਗ ਲਈ ਭੇਜੇ ਜਾਣਗੇ। ਸਿਵਲ ਸਰਜਨ ਨੇ ਆਮ ਲੋਕਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਰਹਿਣ ਅਤੇ ਤੰਦਰੁਸਤ ਰਹਿਣ।