3.4 C
United Kingdom
Sunday, March 8, 2026

More

    ਕੈਪਟਨ ਨੇ ਹਰਸਿਮਰਤ ਨੂੰ ਸੁਣਾਈਆਂ ਖ਼ਰੀਆਂ ਖ਼ਰੀਆਂ

    ?ਕੈਪਟਨ ਅਮਰਿੰਦਰ ਸਿੰਘ ਹਰਸਿਮਰਤ ਬਾਦਲ ਦੇ ਝੂਠ ‘ਤੇ ਵਰ•ੇ,

    ?ਕਿਹਾ ਕੋਵਿਡ-19 ਨਾਲ ਨਜਿੱਠਣ ਵਾਸਤੇ ਕੇਂਦਰ ਤੋਂ ਕੋਈ ਪੈਸਾ ਨਹੀਂ ਮਿਲਿਆ

    ?ਕੇਂਦਰੀ ਮੰਤਰੀ ਝੂਠ ਬੋਲਣਾ ਬੰਦ ਕਰੇ ਅਤੇ ਆਪਣਾ ਮੂੰਹ ਖੋਲਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲਿਆ ਕਰਨ
    ਚੰਡੀਗੜ ( ਰਾਜਿੰਦਰ ਭਦੌੜੀਆ )
    ਕੇਂਦਰੀ ਮੰਤਰੀ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਦਿੱਤੇ ਬਿਆਨ ‘ਤੇ ਵਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਹਰਸਿਮਰਤ ਕੌਰ ਬਾਦਲ ਵੱਲੋਂ ਕੋਵਿਡ-19 ਨਾਲ ਨਜਿੱਠਣ ਵਾਸਤੇ ਕੇਂਦਰ ਵੱਲੋਂ ਸੂਬੇ ਨੂੰ ਰਾਹਤ ਦੇਣ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
    ਹਰਸਿਮਰਤ ਬਾਦਲ ਨੇ ਟਵੀਟ ਕਰਕੇ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਨੂੰ ਕੋਵਿਡ-19 ਸੰਕਟ ਨਾਲ ਲੜਨ ਵਾਸਤੇ ਕੇਂਦਰ ਤੋਂ ਫੰਡ ਅਤੇ ਗਰਾਂਟ ਮਿਲੇ ਹਨ, ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਦੀਆਂ ਟਿੱਪਣੀਆਂ ਨੂੰ ਉਸ ਦੀ ਆਦਤਨ ਝੂਠ ਬੋਲਣ ਅਤੇ ਆਪਣੇ ਹੀ ਸੂਬੇ ਦੇ ਮੁੱਢਲੇ ਤੱਥਾਂ ਬਾਰੇ ਜਾਣਕਾਰੀ ਨਾ ਹੋਣ ਵਾਲੀ ਕਰਾਰ ਦਿੰਦਿਆਂ ਕਿਹਾ, ”ਸੂਬੇ ਨੂੰ ਕੇਂਦਰ ਸਰਕਾਰ ਪਾਸੋਂ ਕੋਵਿਡ-19 ਖਿਲਾਫ ਨਜਿੱਠਣ ਵਾਸਤੇ ਕੋਈ ਪੈਸਾ ਨਹੀਂ ਮਿਲਿਆ।”
    ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣਾ ਮੂੰਹ ਖੋਲ•ਣ ਤੋਂ ਪਹਿਲਾਂ ਤੱਥਾਂ ਨੂੰ ਜਾਂਚ ਲਿਆ ਕਰਨ। ਉਨ•ਾਂ ਕਿਹਾ ਕਿ ਆਪਣੇ ਕੇਂਦਰੀ ਮੰਤਰੀ ਦੇ ਅਹੁਦੇ ਨੂੰ ਆਪਣੇ ਸੂਬੇ ਦੀ ਮੱਦਦ ਲਈ ਵਰਤਣ ਦੀ ਬਜਾਏ ਹਰਸਿਮਰਤ ਸ਼ਰਮਨਾਕ ਤਰੀਕੇ ਨਾਲ ਹੋਛੀ ਰਾਜਨੀਤੀ ਕਰਕੇ ਝੂਠ ਬੋਲ ਰਹੀ ਹੈ।
    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵੇਲੇ ਜਦੋਂ ਪੰਜਾਬ ਸਮੇਤ ਦੇਸ਼ ਭਰ ਵਿੱਚ ਸਾਰੀਆਂ ਪਾਰਟੀਆਂ ਆਪਣੇ ਪਾਰਟੀ ਹਿੱਤਾਂ ਤੋਂ ਉਪਰ ਉਠ ਕੇ ਇਸ ਅਣਕਿਆਸੇ ਸੰਕਟ ਨਾਲ ਲੜਨ ਵਾਸਤੇ ਹੱਥ ਮਿਲਾ ਰਹੀਆਂ ਹਨ ਉਥੇ ਹਰਸਿਮਰਤ ਆਪਣੇ ਰਾਜਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਇਹ ਸਭ ਕੁਝ ਕਰ ਰਹੀ ਹੈ।
    ਮੁੱਖ ਮੰਤਰੀ ਨੇ ਇਸ ਸੰਕਟ ਦੇ ਸਮੇਂ ਹਰਸਿਮਰਤ ‘ਤੇ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਬਜਾਏ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕਰਨ ਲਈ ਆੜੇ ਹੱਥੀ ਲੈਂਦਿਆ ਕਿਹਾ, ”ਤੁਸੀਂ ਉਥੇ ਬੈਠੇ ਕੀ ਕਰ ਰਹੇ ਹੋ ਜੇ ਤੁਸੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਨਹੀਂ ਲੜ ਸਕਦੇ?”
    ਹਰਸਿਮਰਤ ਬਾਦਲ ਦੇ ਝੂਠ ਦੇ ਪਾਜ ਉਘੇੜਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਉਨ•ਾਂ ਵੱਲੋਂ 2366 ਕਰੋੜ ਰੁਪਏ ਦਾ ਜ਼ਿਕਰ ਕੀਤਾ ਗਿਆ ਹੈ ਉਹ ਜੀ.ਐਸ.ਟੀ. ਦੇ ਹਿੱਸੇ ਵਜੋਂ ਸੂਬੇ ਦਾ ਬਕਾਇਆ ਪੈਸਾ ਸੀ। ਇਥੋਂ ਤੱਕ ਕਿ ਹਾਲੇ ਵੀ ਸੂਬੇ ਦਾ 4400 ਕਰੋੜ ਰੁਪਏ ਕੇਂਦਰ ਸਰਕਾਰ ਕੋਲ ਬਕਾਇਆ ਪਿਆ ਹੈ। ਉਨ•ਾਂ ਕਿਹਾ, ਤੁਸੀਂ ਕੋਵਿਡ ਦੀ ਜੰਗ ਲਈ ਲੋੜੀਂਦਾ ਰਾਹਤ ਪੈਕੇਜ ਲੈਣਾ ਤਾਂ ਕੀ ਸਗੋਂ ਸਾਨੂੰ ਸਾਡੇ ਬਕਾਏ ਵੀ ਨਹੀਂ ਦਿਵਾ ਸਕੇ।
    ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਬਾਦਲ ਵੱਲੋਂ ਆਪਣੇ ਟਵੀਟ ਵਿੱਚ ਜਿਹੜੀ ਬਾਕੀ ਰਾਸ਼ੀ ਦਾ ਜ਼ਿਕਰ ਕੀਤਾ ਗਿਆ, ਉਹ ਵੀ ਸੂਬੇ ਦੇ ਆਮ ਬਕਾਏ ਹਨ ਜਿਨਾਂ ਦਾ ਕੋਵਿਡ-19 ਦੀ ਜੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ•ਾਂ ਨੇ ਅਕਾਲੀ ਲੀਡਰ ਵੱਲੋਂ ਇਸ ਔਖੇ ਸਮੇਂ ਵਿੱਚ ਪੰਜਾਬ ਲਈ ਕੋਈ ਹਮਾਇਤ ਜੁਟਾਉਣ ਦੀਆਂ ਨਾਕਾਮੀਆਂ ‘ਤੇ ਪਰਦਾ ਪਾਉਣ ਲਈ ਇਸ ਕਦਰ ਝੂਠ ਬੋਲਣ ‘ਤੇ ਦੁੱਖ ਜ਼ਾਹਰ ਕੀਤਾ।
    ਮੁੱਖ ਮੰਤਰੀ ਨੇ ਦੱਸਿਆ ਕਿ ਹਰਸਿਮਰਤ ਵੱਲੋਂ 10,000 ਟਨ ਦੇ ਕੀਤੇ ਦਾਅਵੇ ਦੇ ਉਲਟ ਸੂਬੇ ਨੂੰ ਹੁਣ ਤੱਕ ਸਿਰਫ 42 ਟਨ ਦਾਲਾਂ ਪ੍ਰਾਪਤ ਹੋਈਆਂ ਹਨ ਜਿਸ ਨੂੰ ਸੂਬੇ ਦੀ ਲੋੜ ਮੁਤਾਬਕ ਮਜ਼ਾਕ ਹੀ ਕਿਹਾ ਜਾ ਸਕਦਾ ਹੈ। ਉਨ•ਾਂ ਨੇ ਚੇਤੇ ਕਰਦਿਆਂ ਕਿਹਾ ਕਿ ਉਨ•ਾਂ ਨੇ ਖੁਦ ਸੁਝਾਅ ਦਿੱਤਾ ਸੀ ਕਿ ਕੇਂਦਰ ਸਰਕਾਰ ਨੂੰ ਸਾਰੇ ਸੂਬਿਆਂ ਵਿੱਚ ਗਰੀਬਾਂ ਲਈ ਛੇ ਮਹੀਨਿਆਂ ਦੇ ਰਾਸ਼ਨ ਦਾ ਬੰਦੋਬਸਤ ਕੀਤਾ ਜਾਣਾ ਚਾਹੀਦਾ ਹੈ।
    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੱਥੋਂ ਤੱਕ ਕਿ ਹਾੜ•ੀ ਦੀ ਫਸਲ ਦੇ ਭੰਡਾਰਨ ਲਈ ਜਗ•ਾਂ ਖਾਲੀ ਕਰਨ ਵਾਸਤੇ ਪੰਜਾਬ ਤੋਂ ਵਾਧੂ ਅਨਾਜ ਚੁੱਕਣ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਸੁਝਾਅ ‘ਤੇ ਵੀ ਕੇਂਦਰ ਨੇ ਕੋਈ ਧਿਆਨ ਨਾ ਦਿੱਤਾ। ਉਨ•ਾਂ ਕਿਹਾ,”ਕੇਂਦਰ ਅਨਾਜ ਸੜਦੇ ਰਹਿਣ ਨੂੰ ਤਰਜੀਹ ਦਿੰਦਾ ਅਤੇ ਮੁਲਕ ਦੇ ਗਰੀਬਾਂ ਅਤੇ ਲੋੜਵੰਦ ਲੋਕਾਂ ਦਾ ਪੇਟ ਭਰਨ ਲਈ ਅਨਾਜ ਵਰਤਣ ਦੀ ਬਜਾਏ ਅਨਾਜ ਸੜਨ ਨਾਲ ਪੈਂਦੇ ਘਾਟੇ ਦੀ ਭਰਪਾਈ ਦਾ ਬੋਝ ਵੀ ਸੂਬਾ ਸਰਕਾਰ ਦੇ ਸਿਰ ਪਾ ਦਿੱਤਾ ਜਾਂਦਾ ਹੈ।”
    ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਲਈ ਰਾਹਤ ਪੈਕੇਜ ਤਾਂ ਇਕ ਪਾਸੇ ਰਿਹਾ, ਕੇਂਦਰ ਸਰਕਾਰ ਨੇ ਤਾਂ ਮੁਲਾਜ਼ਮਾਂ ਲਈ ਬੀਮਾ ਅਤੇ ਕਿਸਾਨਾਂ ਲਈ ਬਕਾਏ ਬੋਨਸ ਦਾ ਨਿਪਟਾਰਾ ਤੱਕ ਨਹੀਂ ਕੀਤਾ।
    ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਵੱਲੋਂ ਇਸ ਮੁੱਦੇ ‘ਤੇ ਸਿਆਸਤ ਖੇਡਣ ਅਤੇ ਕੇਂਦਰ ਵਿੱਚ ਭਾਈਵਾਲ ਅਕਾਲੀ ਦਲ ਦੀ ਨਾਕਾਮੀ ਤੋਂ ਲੋਕਾਂ ਦਾ ਧਿਆਨ ਹਟਾਉਣ ਦੀਆਂ ਘਟੀਆ ਕੋਸ਼ਿਸ਼ਾਂ ਕਰਨ ਦੀ ਨਿਖੇਧੀ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!