4.4 C
United Kingdom
Saturday, March 7, 2026

More

    ਪਿਅਰਸਨ ਵਿਊ ਅੰਡਰਗ੍ਰੇਜੂਏਟ ਐਡਮਿਸ਼ਨ ਵਿੱਚ ਅਗਲੇ ਪੱਧਰ ਤਕ ਪਹੁੰਚਿਆ

    –50 ਤੋਂ ਵੱਧ ਭਾਰਤੀ ਯੂਨੀਵਰਸਿਟੀਆਂ ਹੁਣ ‘ਪਿਅਰਸਨ ਅੰਡਰਗ੍ਰੇਜੂਏਟ ਐਂਟਰੇਂਸ ਪ੍ਰੀਖਿਆ’ ਦੇ ਹਾਮੀ ਨੇ

    ਚੰਡੀਗੜ੍ਹ 24 ਅਪਰੈਲ ( ਰਾਜਿੰਦਰ ਭਦੌੜੀਆ ) ਕੰਪਿਊਟਰ-ਬੇਸਿਡ ਪ੍ਰੀਖਿਆਵਾਂ ਵਿੱਚ ਗਲੋਬਲ ਲੀਡਰ ਪਿਅਰਸਨ ਵਿਊ ਨੇ ਅੱਜ ਭਾਰਤ ਵਿੱਚ ਆਪਣੀ ‘ਪਿਅਰਸਨ ਅੰਡਰਗ੍ਰੇਜੂਏਟ ਐਂਟਰੇਂਸ ਪਰੀਖਿਆ’ਵਿੱਚ ਅਹਿਮ ਮਾਈਲਸਟੋਨ ਦੀ ਘੋਸ਼ਣਾ ਕੀਤੀ ਹੈ। ਕਵਾਂਟਿਟੇਟਿਵ, ਵਰਬਲ, ਅਤੇ ਏਬਸਟ੍ਰੈਕਟ ਰੀਜ਼ਨਿੰਗ ਵਿੱਚ ਪਿਅਰਸਨ ਦੀ ਨਵੇਂ ਸਟੈਂਡਰਡਾਈਜ਼ਡ ਐਡਮਿਸ਼ਨ ਪਰੀਖਿਆਵਾਂ ਦੇ ਸਕੋਰ ਨੂੰ ਹੁਣ ਭਾਰਤ ਦੀ 50 ਤੋਂ ਵੱਧ ਯੂਨੀਵਰਸਿਟੀਆਂ ਵੱਲੋਂ ਸਵੀਕਾਰ ਕੀਤਾ ਜਾ ਰਿਹਾ ਹੈ।‘ਪਿਅਰਸਨ ਅੰਡਰਗ੍ਰੇਜੂਏਟ ਐਂਟਰੇਂਸ ਪਰੀਖਿਆ’ ਜਿਸਦਾ ਲੌਂਚ ਦਸੰਬਰ 2020 ਵਿੱਚ ਹੋਇਆ, ਇਸਦਾ ਉਦੇਸ਼ ਵਿਦਿਆਰਥੀਆਂ ਦੇ ਟੈਲੇਂਟ ਅਤੇ ਸਮਰੱਥਾ ਨੂੰ ਪੱਛਾਨਣਾ ਹੈ, ਤਾਕਿ ਉਨ੍ਹਾਂ ਨੂੰ ਭਾਰਤ ਦੀ ਲੀਡਿੰਗ ਯੂਨੀਵਰਸਿਟੀਆਂ ਵਿੱਚ ਆਪਣੀ ਥਾਂ ਬਣਾਉਣ ਦਾ ਮੌਕਾ ਮਿਲ ਸਕੇ। ਵਿਦੇਸ਼ੀ ਵਿਦਿਆਰਥੀ ਜੋ ਭਾਰਤ ਵਿੱਚ ਪੜ੍ਹਨਾ ਚਾਹੁੰਦੇ ਹਨ, ਉਹ ਵੀ ਇਸ ਐਂਟਰੇਂਸ ਪਰੀਖਿਆ ਵਿੱਚ ਹਿੱਸਾ ਲੈ ਸਕਦੇ ਹਨ।
    ਮੂਲ-ਧਾਰਨਾਵਾਂ ਦੇ ਬਾਰੇ ਵਿਦਿਆਰਥੀਆਂ ਦੀ ਸਮਝ ਵਿੱਚ ਸੁਧਾਰ ਲਿਆਉਣ ਲਈ ਭਾਰਤ ਦੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ (NEP) 2020 ਨੂੰ ਸਮਰਥਨ ਦੇਣ ਦੇ ਮੱਦੇਨਜ਼ਰ ਜਿਆਦਾਤਰ ਯੂਨੀਵਰਸਿਟੀ ਦੇ ਐਡਮਿਸ਼ਨ ਡਿਪਾਰਟਮੇਂਟਸ ਵਿੱਚ ਹਾਈ-ਕੁਆਲਿਟੀ ਐਪਟੀਟ੍ਯੂਡ ਟੈਸਟ (ਜਿਸ ਵਿੱਚ ਕਿਸੇ ਖਾਸ ਵਿਸ਼ੇ ਵਿੱਚ ਕੋਈ ਵਿਸ਼ੇਸ਼ ਜਾਣਕਾਰੀ ਦੀ ਲੋੜ ਨਹੀਂ) ਦੀ ਪ੍ਰਸਿੱਧੀ ਤੇਜੀ ਨਾਲ ਵੱਧ ਰਹੀ ਹੈ।‘ਪਿਅਰਸਨ ਅੰਡਰਗ੍ਰੇਜੂਏਟ ਐਂਟਰੇਂਸ ਪਰੀਖਿਆ’ ਦੇ ਕਾਰਨ 2021 ਦੀ ਪਰੀਖਿਆਵਾਂ ਦੇ ਲਈ ਸਮੁੱਚੀਐਡਮਿਸ਼ਨ ਪਕ੍ਰਿਆਵਾਂ ਦੇ ਮਾਨਕ ਵੱਧ ਗਏ ਹਨ। ਜਿਸ ਨਾਲ ਉਮੀਦਵਾਰ ਪਰੀਖਿਆ ਅਤੇ ਆਪਣੀ ਪਸੰਦ ਦੀ ਯੂਨੀਵਰਸਿਟੀਆਂ ਦੀ ਚੋਣ ਕਰਨ ਵਿੱਚ ਸਹਿਜ ਮਹਿਸੂਸ ਕਰ ਰਹੇ ਹਨ।ਯੂਨੀਵਰਸਿਟੀ ਦੇ ਐਡਮਿਸ਼ਨ ਡਿਪਾਰਟਮੇਂਟਸ ਨੂੰ ਪਰੀਖਿਆਂ ਦੇ ਉੱਚੇ ਸਟੈਂਡਰਡ ਤੋਂਲਾਭ ਮਿਲ ਰਿਹਾ ਹੈ ਅਤੇ ਉਹ ਸਭ ਤੋਂ ਵਧੀਆ ਉਮੀਦਵਾਰਾਂ ਨੂੰ ਐਡਮਿਸ਼ਨ ਦਿੰਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!