4.4 C
United Kingdom
Sunday, March 8, 2026

More

    ਡੀ.ਟੀ.ਐੱਫ. ਨਿਹਾਲ ਸਿੰਘ ਵਾਲਾ ਵੱਲੋਂ 25 ਅਪ੍ਰੈਲ ਸੰਗਰੂਰ ਰੈਲੀ ਦੀ ਤਿਆਰੀ ਲਈ ਜ਼ੋਰਦਾਰ ਮੁੰਹਿਮ

    ਨਿਹਾਲ ਸਿੰਘ ਵਾਲਾ (ਜਗਵੀਰ ਆਜ਼ਾਦ)

    ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਡੇਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀ ਤਿਆਰੀ ਵਜੋਂ ਬਲਾਕ ਨਿਹਾਲ ਸਿੰਘ ਵਾਲਾ ਦੇ ਵੱਖ ਵੱਖ ਸੈਂਟਰਾਂ ਦੇ ਸਕੂਲਾਂ ਚ ਸਟਾਫ ਮੀਟਿੰਗਾਂ ਕਰਵਾ ਕੇ ਅਧਿਆਪਕਾਂ ਨੂੰ ਲਾਮਬੰਦ ਕੀਤਾ ਗਿਆ । ਵੱਖ ਵੱਖ ਸਕੂਲਾਂ ਚ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਅਮਨਦੀਪ ਮਾਛੀਕੇ ,ਹੀਰਾ ਸਿੰਘ ਢਿਲੋਂ ,ਜਸਵੀਰ ਸੈਦੋਕੇ, ਸੁਖਜੀਤ ਕੁੱਸਾ, ਹਰਪ੍ਰੀਤ ਰਾਮਾਂ, ਗੁਰਮੀਤ ਝੋਰੜਾਂ, ਕੁਲਵਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਦੀ ਤਰਜ਼ ਤੇ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਵੀ ਵੱਡੇ ਕਾਰਪੋਰੇਟ ਘਰਾਨਿਆਂ ਨੂੰ ਸੌਂਪਣ ਦੀ ਨੀਤੀ ਤੇ ਕੰਮ ਕਰ ਰਹੀ ਹੈ। ਪੋਸਟਾਂ ਦਾ ਉਜਾੜਾ,ਸਕੂਲ ਬੰਦ ਕਰਨ ਦੇ ਕਦਮ,ਤਨਖਾਹਾਂ ਭੱਤੇ ਜਾਮ, ਨਵੀਂ ਪੈਨਸ਼ਨ ਸਕੀਮ, ਪਰਖ ਕਾਲ ਦੇ ਨਾਮ ਤੇ ਤਨਖਾਹਾਂ ਤੇ ਕੱਟ, ਠੇਕਾ/ਆਉਟਸੋਰਸਿੰਗ ਅਧਿਆਪਕਾਂ ਨੂੰ ਰੈਗੂਲਰ ਨਾ ਕਰਨ ਵਰਗੇ ਕਦਮ ਪੰਜਾਬ ਸਰਕਾਰ ਦੇ ਇਸੇ ਨੀਤੀ ਦੀ ਚੁਗਲੀ ਕਰਦੇ ਹਨ । ਉਹਨਾਂ ਕਿਹਾ ਕਿ 25 ਅਪ੍ਰੈਲ ਨੂੰ ਹਜ਼ਾਰਾਂ ਅਧਿਆਪਕ ਸੰਗਰੂਰ ਵਿਖੇ ਇੱਕਮੁੱਠ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨਗੇ । ਆਗੂਆਂ ਨੇ ਸੰਘਰਸ਼ ਕਰ ਰਹੇ ਬੇਰੋਜ਼ਗਾਰ ਅਧਿਆਪਕਾਂ ਦੀ ਤੁਰੰਤ ਰੈਗੂਲਰ ਭਰਤੀ ਕਰਨ ਦੀ ਮੰਗ ਵੀ ਕੀਤੀ । ਆਗੂਆਂ ਨੇ ਕਿਹਾ ਕਿ 25 ਅਪ੍ਰੈਲ ਸੁਭਾ 8 ਵਜੇ ਬੱਸ ਸਟੈਂਡ ਨਿਹਾਲ ਸਿੰਘ ਵਾਲਾ ਤੋੰ ਬੱਸ ਰਵਾਨਾ ਹੋਵੇਗੀ ਅਤੇ ਔਰਤ ਅਧਿਆਪਕਾਂ ਦੀ ਵੀ ਗਿਣਨਯੋਗ ਸ਼ਮੂਲੀਅਤ ਹੋਵੇਗੀ। ਇਸ ਸਮੇਂ ਅਮਰਜੀਤ ਪੱਤੋ, ਨਵਦੀਪ ਧੂੜਕੋਟ, ਸੁਨੀਲ ਕੁਮਾਰ ,ਕਰਮਜੀਤ ਬੁਰਜ,ਸੁਖਮੰਦਰ ਨਿਹਾਲ ਸਿੰਘ ਵਾਲਾ, ਹਰਪਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਕਮੇਟੀ ਮੈਂਬਰ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!