9.6 C
United Kingdom
Saturday, March 7, 2026

More

    ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ ‘ਤੇ ਆਧਾਰਿਤ ਫਿਲਮ “ਪੁੱਠੇ ਪੈਰਾਂ ਵਾਲਾ” (ਦੇਖੋ ਵੀਡੀਓ)

    ਪੰਜ ਦਰਿਆ ਬਿਊਰੋ

    ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਹਮੇਸ਼ਾ ਮਾਨੁੱਖਤਾ ਦੇ ਪੱਖ ਦੀ ਗੱਲ ਕੀਤੀ ਅਤੇ ਉਹ ਹਮੇਸ਼ਾ ਮਜ਼ਲੂਮ ਨਾਲ ਖੜ੍ਹਾ ਹੈ! ਮਤਲਬ-ਪ੍ਰਸਤ ਰਿਸ਼ਤੇ ਵੀ ਉਸ ਨੂੰ ਪ੍ਰੇਸ਼ਾਨ ਕਰਦੇ ਹਨ, ਜੋ ਆਪਣਾ ਲਾਹਾ ਲੈਣ ਵਾਸਤੇ ਰਿਸ਼ਤਿਆਂ ਅਤੇ ‘ਲਛਮਣ ਰੇਖਾਵਾਂ’ ਦੀ ਬਲੀ ਦਿੰਦੇ ਹਨ। ਕੁਝ ਇਹਨਾਂ ਵਿਸ਼ਿਆਂ ਉਪਰ ਹੀ ਉਂਗਲ ਧਰਦੀ ਹੈ ਉਸ ਦੀ ਕਹਾਣੀ ‘ਤੇ ਬਣੀ ਫਿਲਮ “ਪੁੱਠੇ ਪੈਰਾਂ ਵਾਲਾ”। ਪੂਰਨ ਆਸ ਹੈ ਕਿ ਦਰਸ਼ਕ ਇਸ ਫਿਲਮ ਨੂੰ ਦੇਖ ਕੇ ਪਸੰਦ ਅਤੇ ਹੌਸਲਾ ਅਫ਼ਜ਼ਾਈ ਕਰਨਗੇ! ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਸ਼ਿਵਚਰਨ ਜੱਗੀ ਕੁੱਸਾ ਦੇ ਲਿਖੇ ਹਨ ਤੇ ਫਿਲਮ ਦੇ ਨਿਰਦੇਸ਼ਕ ਵਜੋਂ ਫਰਜ਼ ਲਵਲੀ ਸ਼ਰਮਾ ਤੇ ਮੈਡਮ ਕੁਲਵੰਤ ਖੁਰਮੀ ਨੇ ਨਿਭਾਏ ਹਨ। ਐੱਮ ਐੱਮ ਫਿਲਮਜ਼ ਤੇ ਕੁੱਸਾ ਮੋਸ਼ਨ ਪਿਕਚਰਜ਼ ਦੀ ਪੇਸ਼ਕਸ਼ ਇਸ ਫਿਲਮ ਦੇ ਪ੍ਰੋਡਿਊਸਰ ਸਤਿੰਦਰਪਾਲ ਸਿੰਘ ਬਰਾੜ (ਸਰੀ) ਤੇ ਬੇਅੰਤ ਗਿੱਲ ਮਾਣੂੰਕੇ (ਸਰੀ) ਹਨ। ਇਸ ਸੰਬੰਧੀ ਪੰਜ ਦਰਿਆ ਨਾਲ ਗੱਲਬਾਤ ਦੌਰਾਨ ਡਾਇਰੈਕਟਰ ਲਵਲੀ ਸ਼ਰਮਾ ਨੇ ਦੱਸਿਆ ਕਿ ਫਿਲਮ ਸੰਬੰਧੀ ਦਰਸ਼ਕਾਂ ਵੱਲੋਂ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਹੈ।
    ਧੰਨਵਾਦ!!

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!