2 C
United Kingdom
Saturday, March 7, 2026

More

    ਅਮਰੀਕਾ ਦੇ ਤਕਰੀਬਨ 40 ਰਾਜਾਂ ਵਿੱਚ ਬਰਫੀਲੇ ਤੂਫਾਨਾਂ ਦੀ ਚਿਤਾਵਨੀ ਜਾਰੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆ), 11 ਫਰਵਰੀ 2021

    ਅਮਰੀਕਾ ਵਿੱਚ ਇਹਨੀ ਦਿਨੀ ਬਰਫੀਲੇ ਤੂਫਾਨ ਦਸਤਕ ਦੇ ਰਹੇ ਹਨ, ਜਿਹਨਾਂ ਦੇ ਚਲਦਿਆਂ, ਓਰੇਗਨ ਤੋਂ ਲੈ ਕੇ ਵਰਜੀਨੀਆ ਤੱਕ ਬਰਫਬਾਰੀ, ਅਤੇ ਬਰਫੀਲੀ ਬਾਰਿਸ਼ ਹੋ ਰਹੀ ਹੈ। ਇਸ ਦੌਰਾਨ ਸਭ ਤੋਂ ਜ਼ਿਆਦਾ ਬਰਫ ਕੈਂਟਕੀ ਅਤੇ ਇਲੀਨੋਏ ਵਿੱਚ ਦਰਜ਼ ਕੀਤੀ ਗਈ ਹੈ। ਇਸਦੇ ਨਾਲ ਹੀ ਟੈਕਸਾਸ ਤੋਂ ਵਰਜੀਨੀਆ ਤੱਕ ਦੇ ਸਾਰੇ ਰਸਤੇ ਅਤੇ ਅਰਕਨਸਾਸ ਤੋਂ ਕੈਂਟਕੀ ਤੱਕ ਵੀ ਬਰਫ਼ ਦੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਦਕਿ ਉੱਤਰ-ਪੂਰਬ ਵਿੱਚ, ਜ਼ਿਆਦਾਤਰ ਬਰਫ ਫਿਲਾਡੈਲਫੀਆ ਤੋਂ ਨਿਊਯਾਰਕ ਸਿਟੀ ਵਿੱਚ ਪੈ ਰਹੀ ਹੈ, ਜਿਸ ਕਾਰਨ ਉੱਤਰ-ਪੂਰਬ ਵਿੱਚ ਹੁਣ ਤੱਕ 2 ਤੋਂ 5 ਇੰਚ ਤੱਕ ਬਰਫ ਪਈ ਹੈ। ਇਸਦੇ ਇਲਾਵਾ ਵੀਰਵਾਰ ਨੂੰ, ਦੇਸ਼ ਦੇ 40 ਰਾਜ ਓਰੇਗਨ ਤੋਂ ਵਰਜੀਨੀਆ ਤੱਕ ਭਾਰੀ ਬਰਫਬਾਰੀ ਅਤੇ ਠੰਢ ਲਈ ਅਲਰਟ ‘ਤੇ ਹਨ। ਦੇਸ਼ ਦੇ ਪੈਸੀਫਿਕ ਉੱਤਰ ਪੱਛਮ ਵਿੱਚ ਪੋਰਟਲੈਂਡ, ਓਰੇਗਨ ਵਿੱਚ ਸਰਦੀਆਂ ਦਾ ਤੂਫਾਨ ਅੱਗੇ ਵਧ ਰਿਹਾ ਹੈ ਅਤੇ ਇਹਨਾਂ ਸ਼ਹਿਰਾਂ ਵਿੱਚ ਕਈ ਇੰਚ ਤੱਕ ਬਰਫ ਪੈਣ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ ਇਹ ਤੂਫਾਨ ਸ਼ਨੀਵਾਰ ਤੱਕ ਦੱਖਣ ਵੱਲ ਵਧੇਗਾ ਅਤੇ ਟੈਕਸਾਸ ਤੋਂ ਵਰਜੀਨੀਆ ਤੱਕ ਵਧੇਰੇ ਬਰਫੀਲੇ ਮੌਸਮ ਦੇ ਨਾਲ, ਸ਼ਨੀਵਾਰ ਰਾਤ ਤੋਂ ਐਤਵਾਰ ਸਵੇਰ ਤੱਕ, ਇਹ ਤੂਫਾਨ ਉੱਤਰ-ਪੂਰਬ ਵਿੱਚ ਹੋਵੇਗਾ। ਇਹਨਾਂ ਸਾਰੇ ਤੂਫਾਨਾਂ ਦੇ ਦੇਸ਼ ਭਰ ਵਿੱਚ ਚੱਲਣ ਕਾਰਨ, ਹਫਤੇ ਦੇ ਅੰਤ ਵਿੱਚ ਵਧੇਰੇ ਬਰਫ ਪੈਣ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ ਅਤੇ ਕਈ ਥਾਵਾਂ ‘ਤੇ ਕਈ ਫੁੱਟ ਬਰਫ ਜਮ੍ਹਾਂ ਹੋਣ ਦੀ ਸੰਭਾਵਨਾ ਹੈ। ਇਸਦੇ ਇਲਾਵਾ ਕਈ ਝੀਲਾਂ ਅਤੇ ਉੱਤਰ ਪੂਰਬ ਦੇ ਕੁੱਝ ਹਿੱਸੇ, ਹਫਤੇ ਦੇ ਅੰਤ ਵਿੱਚ ਤਕਰੀਬਨ ਅੱਧੇ ਫੁੱਟ ਤੱਕ ਦੀ ਬਰਫਬਾਰੀ ਦਾ ਸਾਹਮਣਾ ਕਰ ਸਕਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!