ਕਰਨ ਸਿੰਘ ਭੀਖੀ,

ਟੈਕਨੀਕਲ ਸਰਵਿਸ ਯੂਨੀਅਨ ਸਬ- ਡਵੀਜ਼ਨ ਭੀਖੀ ਵਿਖੇ ਸੂਬਾ ਕਮੇਟੀ ਦੇ ਸੱਦੇ ਤੇ 16 ਅਪ੍ਰੈਲ 2010 ਨੂੰ ਪੰਜਾਬ ਰਾਜ ਬਿਜਲੀ ਬੋਰਡ ਨੂੰ ਭੰਗ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਬਣਾਉਣ ਦੇ ਵਿਰੁੱਧ ਵਿਚ 66 ਗਰਿੱਡ ਭੀਖੀ ਵਿਖੇ ਕਾਲਾ ਦਿਵਸ ਮਨਾਇਆ ਗਿਆ। ਸਮਾਜਿਕ ਦੂਰੀ ਰੱਖਣ ਦੇ ਬਾਵਜੂਦ ਬੁਲਾਰਿਆਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵੀ ਸਰਕਾਰਾਂ ਮੁਨਾਫੇ ਵਾਲੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਅਤੇ ਘਾਟੇ ਵਾਲੀਆਂ ਪ੍ਰਾਈਵੇਟ ਕੰਪਨੀਆਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਲਾਭ ਪਹੁੰਚਾਇਆ ਜਾ ਰਿਹਾ ਹੈ। ਵਿਸ਼ਵ ਵਿਆਪੀ ਮਹਾਮਾਰੀ ਨੂੰ ਦੇਖਦੇ ਹੋਏ ਪ੍ਰਾਈਵੇਟ ਹਸਪਤਾਲ ਲੋਕਾਂ ਨੂੰ ਦੇਣ ਵਾਲੀਆਂ ਸਹੂਲਤਾਂ ਤੋਂ ਹੱਥ ਖੜ੍ਹੇ ਕਰ ਗਏ ਹਨ ਪਰ ਇਸ ਸਮੇਂ ਦੌਰਾਨ ਸਰਕਾਰੀ ਹਸਪਤਾਲ ਅਤੇ ਸਾਰੇ ਸਰਕਾਰੀ ਅਦਾਰੇ ਆਪਣਾ ਫ਼ਰਜ਼ ਪੂਰਾ ਕਰ ਰਹੇ ਹਨ। ਪਰ ਫਿਰ ਵੀ ਸਰਕਾਰ ਮੁਲਾਜ਼ਮਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰ ਰਹੀ ਹੈ। ਕੇਂਦਰ ਸਰਕਾਰ ਨੇ ਜੋ ਕਰਫਿਊ ਲਗਾਉਣ ਦਾ ਫੈਸਲਾ ਲਿਆ ਉਹ ਬਿਨਾਂ ਕੋਈ ਤਿਆਰੀ ਦੇ ਕੀਤਾ ਗਿਆ ਹੈ, ਜੇਕਰ ਇਸ ਦੀ ਜਾਣਕਾਰੀ ਦੋ-ਤਿੰਨ ਦਿਨ ਪਹਿਲਾਂ ਦਿੱਤੀ ਹੁੰਦੀ ਤਾਂ ਇਸ ਨਾਲ ਲੋਕਾਂ ਨੂੰ ਐਨੀ ਸਮੱਸਿਆ ਨਾ ਆਉਂਦੀ ਅਤੇ ਆਪਣੇ ਘਰਾਂ ਤੋਂ ਦੂਰ ਮਜ਼ਬੂਰੀ ਵੱਸ ਫਸੇ ਲੋਕ ਘਰ ਆ ਸਕਦੇ ਸਨ। ਹੁਣ ਵੀ ਸਰਕਾਰ ਬਾਹਰਲੇ ਰਾਜਾਂ ਵਿੱਚ ਫਸੇ ਲੋਕਾਂ ਦਾ ਕੋਈ ਖਾਸ ਇੰਤਜਾਮ ਨਹੀਂ ਕਰਦੀ ਦਿਖਾਈ ਦੇ ਰਹੀ। ਲੋਕਾਂ ਦੇ ਟੈਕਸ ਨੂੰ ਸਰਕਾਰ ਆਪਣੇ ਕੁਝ ਖਾਸ ਨੁਮਾਇੰਦਿਆਂ ਦੀ ਸੇਵਾ ਵਿਚ ਦੁਰਵਰਤੋਂ ਕਰ ਰਹੀ ਹੈ। ਟੈਕਨੀਕਲ ਸਰਵਿਸ ਯੂਨੀਅਨ ਸਰਕਾਰ ਨੂੰ ਦੱਸਣਾ ਚਾਹੁੰਦੀ ਹੈ ਕਿ ਬਾਹਰਲੇ ਦੇਸਾਂ ਦੀਆਂ ਸਰਕਾਰਾਂ ਆਮ ਲੋਕਾਂ ਰਾਹਤ ਪੈਕੇਜ ਦੇ ਰਹੀਆਂ ਹਨ ਪਰ ਸਾਡੇ ਉਸ ਤੋਂ ਉਲਟ ਹੋ ਰਿਹਾ ਹੈ। ਇਸ ਮੌਕੇ ਡਵੀਜ਼ਨ ਪ੍ਰਧਾਨ ਜਸਪਾਲ ਸਿੰਘ ਅਤਲਾ, ਸਬ ਡਵੀਜ਼ਨ ਪ੍ਰਧਾਨ ਕੇਵਲ ਸਿੰਘ ਫਰਵਾਹੀ, ਮੀਤ ਪ੍ਰਧਾਨ ਨਾਥ ਸਿੰਘ ਭੀਖੀ ਅਤੇ ਸਕੱਤਰ ਅਵਤਾਰ ਕੋਟੜਾ ਹਾਜ਼ਰ ਸਨ।