ਲੰਡਨ (ਪੰਜ ਦਰਿਆ ਬਿਊਰੋ)
ਸਮੁੱਚਾ ਆਲਮ ਮੌਤ ਦੇ ਸਹਿਮ ਵਿਚ ਹੈ, ਇਸ ਦੁੱਖ ਤੇ ਦੁਬਿਧਾ ਵਿੱਚ ਦੁੱਖਾਂ ਦੇ ਮਾਰਿਆਂ ਦੀ “ਇਕ ਅਰਦਾਸ” ਗੀਤ ਦੇ ਰੂਪ ‘ਚ ਗਾਇਕ ਤਜਿੰਦਰ ਤੇਜੀ ਆਪਣੀ ਆਵਾਜ਼ ‘ਚ ਸ੍ਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੈ। ਇਸ ਗੀਤ ਨੂੰ ਲਿਖਿਆ ਹੈ ਮਾਹਣੀ ਫਗਵਾੜੇ ਵਾਲੇ ਨੇ ਤੇ ਸੰਗੀਤ ਦਿੱਤਾ ਹੈ “ਅਮਰ ਦਾ ਮਿਊਜ਼ਿਕ ਮਿਰਰ” ਨੇ| ਇਸਦੀ ਵੀਡੀਓ ਜਤਿਨ ਚੋਪੜਾ ਨੇ ਤਿਆਰ ਕੀਤੀ ਹੈ|
