6.8 C
United Kingdom
Monday, April 21, 2025

More

    ਬਿਆਸ ਪੁਲੀਸ ਨੇ ਲੁੱਟਾਂ ਖੋਹਾਂ, ਕਤਲ ਅਤੇ ਹੋਰ ਕੇਸਾਂ ਵਿਚ ਲੋੜੀਂਦੇ ਚਾਰ ਦੋਸ਼ੀ ਕਾਬੂ ਕੀਤੇ

    ਅੰਮ੍ਰਿਤਸਰ (ਰਾਜਿੰਦਰ ਰਿਖੀ)


    ਪੁਲੀਸ ਥਾਣਾ ਬਿਆਸ ਨੇ ਲੁੱਟਾਂ ਖੋਹਾਂ,ਕਤਲ ਅਤੇ ਹੋਰ ਕਈ ਕੇਸਾਂ ਵਿਚ ਲੋੜੀਂਦੇ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਦੋ ਪਿਸਟਲ, ਨੈਸ਼ਨਲ ਹਾਈਵੇ ਤੋ ਖੋਹੀਆਂ ਕਾਰਾ,ਸਕੂਟਰ ਆਦਿ ਬਰਾਮਦ ਕੀਤਾ ਹੈ ਇਸ ਸਬੰਧੀ ਅੱਜ ਪੁਲੀਸ ਥਾਣਾ ਬਿਆਸ ਵਿਖੇ ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦੇਂਦੇ ਦੱਸਿਆ ਕਿ ਕਿਰਨਦੀਪ ਸਿੰਘ, ਮੁੱਖ ਅਫ਼ਸਰ ਥਾਣਾ ਬਿਆਸ ਨੇ ਸਾਥੀ ਕਰਮਚਾਰੀਆਂ ਨੇ ਖ਼ਾਸ ਇਤਲਾਹ ਤੇ ਮੋੜ ਵਡਾਲਾ ਬਾਬਾ ਬਕਾਲਾ ਨਾਕਾਬੰਦੀ ਦੌਰਾਨ ਇੱਕ ਕਾਰ ਬਰੀਜਾ ਜਾਅਲੀ ਨੰਬਰ ਪੀ ਬੀ 08ਡੀ ਐੱਚ 3916 ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ ਦੀ ਘੇਰਾਬੰਦੀ ਕਰਕੇ ਕਾਰ ਵਿੱਚ ਸਵਾਰ ਨੌਜਵਾਨਾ ਨੂੰ ਕਾਬੂ ਕਰਕੇ ਪੁੱਛਗਿੱਛ ਕਰਨ ਤੇ ਜਿਨ੍ਹਾਂ ਦੀ ਸ਼ਨਾਖ਼ਤ ਹਰਦੀਪ ਸਿੰਘ ਉਰਫ਼ ਦੀਪਾ ਪੁੱਤਰ ਦਵਿੰਦਰ ਸਿੰਘ ਵਾਸੀ ਕੰਮੋਂ ਕੇ, ਅਕਾਸ਼ ਦੀਪ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਸੁਧਾਰ ਰਾਜਪੂਤਾ, ਹਰਭੇਜ ਸਿੰਘ ਉਰਫ਼ ਭੇਜਾਂ ਪੁੱਤਰ ਕੁਲਵੰਤ ਸਿੰਘ ਵਾਸੀ ਚੰਨਣ ਕੇ ਅਤੇ ਮੁਹੱਬਤ ਜੀਤ ਸਿੰਘ ਉਰਫ਼ ਮੁਹੱਬਤ ਪੁੱਤਰ ਕੁਲਵਿੰਦਰ ਸਿੰਘ ਵਾਸੀ ਨਾਥ ਦੀ ਖੂਹੀ ਵਜੋਂ ਹੋਈ ਹੈ । ਇਹਨਾਂ ਦੀ ਤਲਾਸ਼ੀ ਲੈਣ ਤੇ ਹਰਦੀਪ ਸਿੰਘ ਪਾਸੋਂ ਪਿਸਟਲ 32ਬੋਰ ਸਮੇਤ ਮੈਗਜ਼ੀਨ ਸਮੇਤ ਛੇ ਰੌਂਦ ਜਿੰਦਾ 32ਬੋਰ, ਅਕਾਸ਼ ਦੀਪ ਸਿੰਘ ਪਾਸੋਂ ਪਿਸਟਲ 30 ਬੋਰ ਸਮੇਤ 2ਮੈਗਜ਼ੀਨ ਸਮੇਤ 30 ਰੌਂਦ ਜਿੰਦਾ ਬਰਾਮਦ ਹੋਏ। ਕਾਰ ਬਰੀਜਾ ਦਾ ਡੈਸ਼ ਬੋਰਡ ਚੈੱਕ ਕਰਨ ਤੇ 4 ਖੋਲ੍ਹ 32ਬੋਰ ਬਰਾਮਦ ਹੋਏ। ਥਾਣਾ ਬਿਆਸ ਵੱਲੋਂ ਪੁੱਛਗਿੱਛ ਕਰਨ ਤੇ ਹਰਦੀਪ ਸਿੰਘ ਉਰਫ਼ ਦੀਪਾ ਨੇ ਦੱਸਿਆ ਕਿ ਉਸ ਨੇ ਇਹ ਕਾਰ ਬਰੀਜਾ ਹਰਭੇਜ ਸਿੰਘ ਉਰਫ਼ ਭੇਜਾਂ, ਤੇਜਪਾਲ, ਮੁਹੱਬਤ ਸਿੰਘ ਨਾਲ ਰਲ ਕੇ ਇੰਨ ਐਂਡ ਆਊਟ ਬੇਕਰੀ ਰਣਜੀਤ ਐਵਿਨਿਊ ਅੰਮ੍ਰਿਤਸਰ ਤੋ ਖੋਹੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 103 ਮਿਤੀ 16-4-2020 ਜੁਰਮ 188,379-ਬੀ,473,420 ਭ:ਦ 25,54,59 ਅਸਲਾ ਐਕਟ ਥਾਣਾ ਬਿਆਸ ਦਰਜ ਰਜਿਸਟਰ ਕਰਕੇ ਅਮਲ ਵਿੱਚ ਲਿਆਂਦੀ ਗਈ ਹੈ । ਇੰਨਾ ਦੋਸ਼ੀਆਂ ਪਾਸੋਂ ਕਾਰ ਬਰੀਜਾ ,ਕਾਰ ਸਵਿਫ਼ਟ , ਕਾਰ ਬਲੈਨੋ ,ਪਲਸਰ ਮੋਟਰਸਾਈਕਲ,ਦੋ ਸਪਲੈਡਰ ਮੋਟਰਸਾਈਕਲ,1 ਪਿਸਟਲ 32ਬੋਰ ਸਮੇਤ ਮੈਗਜ਼ੀਨ ਸਮੇਤ ਛੇ ਰੌਂਦ ਜਿੰਦਾ 32ਬੋਰ ,1 ਪਿਸਟਲ 30ਬੋਰ ਸਮੇਤ ਮੈਗਜ਼ੀਨ ਸਮੇਤ 2 ਰੌਂਦ ਜਿੰਦਾ 30 ਬੋਰ,4 ਖੋਲ੍ਹ ਮਾਰਕਾ 32 ਬੋਰ ਬਰਾਮਦ ਕੀਤੇ ਗਏ ਹਨ। ਹਰਦੀਪ ਸਿੰਘ ਤੇ ਮਿਤੀ 29-12-2019 ਨੂੰ ਸਾਮ ਸਮੇਂ ਉਹ ਨਾ ਵੱਲੋਂ ਮੁਕੰਦ ਸਿੰਘ ਪੁੱਤਰ ਸੁਖਦੇਵ ਸਿੰਘ ਕੌਮ ਜੱਟ ਅਤੇ ਸਤਪਾਲ ਪੁੱਤਰ ਸੁਰਿੰਦਰ ਸਿੰਘ ਵਾਸੀ ਬਲ ਸਰਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਮਾਰੀਆਂ ਸੀ । ਜਿਸ ਸਬੰਧੀ ਥਾਣਾ ਬਿਆਸ ਦਰਜ ਰਜਿਸਟਰ ਹੈ ਇਸੇ ਤਰਾ ਮਿਤੀ 9/10-2-2020 ਦੀ ਦਰਮਿਆਨੀ ਰਾਤ ਨੂੰ ਉਹ ਨਾ ਵੱਲੋਂ ਸੁਖ ਮਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਕੌਮ ਜੱਟ ਵਾਸੀ ਨਾਰੰਗਪੁਰ ਬੁਤਾਲਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਜਿਸ ਸਬੰਧੀ ਥਾਣਾ ਬਿਆਸ ਦਰਜ ਰਜਿਸਟਰ ਹੈ । ਮਿਤੀ 6-3-2020 ਦੀ ਸਾਮ ਨੂੰ ਉਹ ਨਾ ਵੱਲੋਂ ਸੁਖਬੀਰ ਸਿੰਘ ਉਰਫ਼ ਆਟਾ ਪੁੱਤਰ ਫੁਲਵਿੰਦਰ ਸਿੰਘ ਕੌਮ ਜੱਟ ਵਾਸੀ ਸਠਿਆਲਾ ਦੇ ਗੋਲੀਆਂ ਮਾਰ ਕੇ ਜ਼ਖ਼ਮੀ ਕੀਤਾ ਗਿਆ ਸੀ ਜਿਸ ਸਬੰਧੀ ਥਾਣਾ ਬਿਆਸ ਦਰਜ ਰਜਿਸਟਰ ਹੈ । ਮਿਤੀ 14-3-2020 ਨੂੰ ਸਰਪੰਚ ਲਖਵਿੰਦਰ ਸਿੰਘ ਪਿੰਡ ਹੰਸਾਂ ਵਾਲਾ ਥਾਣਾ ਗੋਇੰਦਵਾਲ ਸਾਹਿਬ ਨੂੰ ਗੋਲੀਆਂ ਮਾਰ ਕੇਕੈਪਸ਼ਨ- 1ਪੁਲੀਸ ਥਾਣਾ ਬਿਆਸ ਵਲੋ ਕਾਬੂ ਕੀਤੇ ਗਰੋਹ ਦੇ ਮੈਂਬਰ ਅਤੇ ਚੋਰੀ ਕੀਤੀਆਂ ਕਾਰਾ ਅਤੇ ਮੋਟਰ ਸਾਈਕਲ
    2 ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦੇਂਦੇ ਹੋਏ ਉਨ੍ਹਾਂ ਦੇ ਨਾਲ ਐੱਸ ਪੀ ਸੈਲਿੰਦਰਾ ਸਿੰਘ ਅਤੇ ਡੀ ਐੱਸ ਪੀ ਬਾਬਾ ਬਕਾਲਾ ਹਰਕਿਸ਼ਨ ਸਿੰਘ ਜ਼ਖ਼ਮੀ ਕੀਤਾ ਗਿਆ ਸੀ ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦਰਜ ਰਜਿਸਟਰ ਹੈ । ਮਿਤੀ 21-3-2020 ਨੂੰ ਪਿੰਡ ਉੱਪਲ ਥਾਣਾ ਵੈਰੋਂ ਵਾਲ ਦੇ ਡਾਕਟਰ ਰਣਜੋਧ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕੀਤਾ ਸੀ ਜਿਸ ਸਬੰਧੀ ਥਾਣਾ ਵੈਰੋਂ ਵਾਲ ਦਰਜ ਰਜਿਸਟਰ ਹੈ । ਅਰਸਾ ਕਰੀਬ 2 ਮਹੀਨੇ ਪਹਿਲਾ ਉਸ ਨੇ ਆਪਣੇ ਸਾਥੀਆ ਸਮੇਤ ਜਲੰਧਰ ਤੋ ਕਪੂਰਥਲਾ ਰੋਡ ਪਰ ਪਿਸਟਲ ਦੀ ਨੋਕ ਤੇ ਪਲਸਰ ਮੋਟਰਸਾਈਕਲ ਦੀ ਖੋਹ ਕੀਤੀ ਸੀ ।ਹਰਭੇਜ ਸਿੰਘ ਵੱਲੋਂ ਆਪਣੇ ਸਾਥੀਆ ਨਾਲ ਰਲ ਮਿਤੀ 9-2-2020 ਨੂੰ ਉਸ ਨੇ ਆਪਣੇ ਸਾਥੀਆ ਨਾਲ ਰਲ ਕੇ ਹਥਿਆਰਾਂ ਦੀ ਨੋਕ ਤੇ ਇੰਨ ਐਂਡ ਆਊਟ ਬੇਕਰੀ ਰਣਜੀਤ ਐਵਿਨਿਊ ਅੰਮ੍ਰਿਤਸਰ ਤੋ ਇੱਕ ਜੋੜੇ ਪਾਸੋਂ ਬਰੀਜਾ ਕਾਰ ਰੰਗ ਗਰੇਅ ਖੋਹੀ ਸੀ ਜਿਸ ਸਬੰਧੀ ਥਾਣਾ ਰਣਜੀਤ ਐਵਿਨਿਊ ਅੰਮ੍ਰਿਤਸਰ ਵਿਖੇ ਦਰਜ ਰਜਿਸਟਰ ਹੈ ।ਮਿਤੀ 4-1-2020 ਨੂੰ ਉਸ ਨੇ ਆਪਣੇ ਸਾਥੀਆ ਨਾਲ ਰਲ ਕੇ ਜੰਡਿਆਲਾ ਨਜ਼ਦੀਕ ਨੀਲਕੰਠ ਪੈਟਰੋਲ ਪੰਪ ਮਲੀਆਂ ਤੋ ਇੱਕ ਕਾਰ ਸਵਿਫ਼ਟ ਨੰਬਰ ਪੀ ਬੀ 02 ਡੀ ਜੇ 9712 ਦੀ ਖੋਹ ਕੀਤੀ ਸੀ ਇਸ ਸਬੰਧੀ ਮੁਕੱਦਮਾ ਥਾਣਾ ਜੰਡਿਆਲਾ ਦਰਜ ਹੈ । ਮਿਤੀ 16-3-2020 ਨੂੰ ਵਿਸ਼ਵਾਸ ਸ਼ਰਮਾ ਪੁੱਤਰ ਸਰਵਣ ਕੁਮਾਰ ਕੌਮ ਬ੍ਰਾਹਮਣ ਵਾਸੀ ਪਿੰਡ ਰੂਪੋਂ ਵਾਲੀ ਬ੍ਰਾਹਮਣਾਂ ਥਾਣਾ ਮੱਤੇਵਾਲ ਨੂੰ ਅਰਸ਼ ਅਤੇ ਮੁਹੱਬਤ ਨੇ ਆਪਣੇ ਹੋਰ ਸਾਥੀਆ ਨਾਲ ਹਥਿਆਰਾਂ ਦੀ ਨੋਕ ਤੇ ਅਗਵਾ ਕੀਤਾ ਸੀ ਜਿਸ ਸਬੰਧੀ ਥਾਣਾ ਮੱਤੇਵਾਲ ਵਿਖੇ ਦਰਜ ਹੈ ।ਥਾਣਾ ਜੰਡਿਆਲਾ ਤੋ ਇੱਕ ਹਾਂਡਾ ਸਿਟੀ ਗੱਡੀ ਦੀ ਖੋਹ ਕੀਤੀ ਗਈ । ਇਸ ਸਬੰਧੀ ਮੁਕੱਦਮਾ ਥਾਣਾ ਜੰਡਿਆਲਾ ਵਿਖੇ ਮੁਕੱਦਮਾ ਦਰਜ ਹੈ ਜੋ ਇਹ ਕਾਰ ਥਾਣਾ ਵੈਰੋਂ ਵਾਲ ਵਿਖੇ ਦਰਜ ਮੁਕੱਦਮਾ ਨੰਬਰ 2/2020 ਥਾਣਾ ਵੈਰੋਂ ਵਾਲ ਜ਼ਿਲ੍ਹਾ ਤਰਨਤਾਰਨ ਵਿੱਚ ਬਰਾਮਦ ਹੋ ਚੁੱਕੀ ਹੈ ।ਇਸ ਤੋ ਇਲਾਵਾ ਗ੍ਰਿਫ਼ਤਾਰ ਦੋਸ਼ੀਆਂ ਪਾਸੋਂ ਉਹ ਨਾ ਦੇ ਸਾਥੀਆ ਬਾਰੇ ਅਤੇ ਉਹ ਨਾ ਦੁਆਰਾ ਹੋਰ ਕੀਤੀਆਂ ਵਾਰਦਾਤਾਂ ਸਬੰਧੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਪਾਸੋਂ ਹੋਰ ਵੀ ਅਜਿਹੀਆਂ ਵੱਡੀਆਂ ਵਾਰਦਾਤਾਂ ਦੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।ਉਕਤ ਗਰੋਹ ਦੇ ਮੈਂਬਰ ਰਈਆ ਬਿਆਸ ਜੰਡਿਆਲਾ ਨੈਸ਼ਨਲ ਹਾਈਵੇ ਤੇ ਹੀ ਵਾਰਦਾਤਾਂ ਨੂੰ ਅੰਜਾਮ ਦੇਂਦੇ ਸਨ। ਇਸ ਮੌਕੇ ਐੱਸ ਪੀ ਸੈਲਿੰਦਰਾਂ ਸਿੰਘ ਡੀ ਐੱਸ ਪੀ ਬਾਬਾ ਬਕਾਲਾ ਹਰਕਿਸ਼ਨ ਸਿੰਘ, ਥਾਣਾ ਬਿਆਸ ਦੇ ਮੁਖੀ ਕਿਰਨਦੀਪ ਸਿੰਘ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!