ਮੋਗਾ (ਮਿੰਟੂ ਖੁਰਮੀ)
ਪੰਜਾਬ ਸਰਕਾਰ ਵੱਲੋ ਕਣਕ ਦੀ ਖ੍ਰੀਦ ਲਈ ਮੰਡੀਆਂ ਵਿੱਚ ਜਿਣਸ ਲੈ ਕੇ ਆਉਣ ਲਈ ਕਿਸਾਨਾ ਨੁੰ ਆੜ੍ਹਤੀਆਂ ਰਾਹੀ ਕਰਫਿਉ ਪਾਸ ਜਾਰੀ ਕੀਤੇ ਜਾ ਰਹੇ ਹਨ।ਬਿਨ੍ਹਾਂ ਇਨ੍ਹਾਂ ਕਰਫਿਊ ਪਾਸਾਂ ਦੇ ਕੋਈ ਵੀ ਆੜ੍ਹਤੀਆ, ਕਿਸਾਨ ਜਾਂ ਲੇਬਰ ਮੰਡੀ ਵਿੱਚ ਦਾਖਲ ਨਹੀ ਹੋ ਸਕਦਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਸੂਬੇ ਵਿੱਚ ਕਰੋਨਾ ਵਾਈਰਸ ਦੇ ਪਸਾਰ ਨੂੰ ਠੱਲ੍ਹ ਪਾਉਣ ਲਈ ਅਤੇ ਨਾਲ ਹੀ ਕਣਕ ਦੀ ਖ੍ਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੰਜਾਬ ਸਰਕਾਰ ਵੱਲੋ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬਣਦੀ ਵਾਰੀ ਦੇ ਅਨੁਸਾਰ ਹੀ ਪਾਸ ਉੱਤੇ ਲਿਖੀ ਮਿਤੀ ਅਨੁਸਾਰ ਆਪਣੀ ਜਿਣਸ ਲੈ ਕੇ ਆਉਣ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਮੰਡੀ ਵਿੱਚ ਲਿਆਉਣ ਤੋ ਪਹਿਲਾਂ ਕਿਸਾਨ ਕਣਕ ਦੀ ਫਸਲ ਨੂੰ ਚੰਗੀ ਤਰ੍ਹਾਂ ਸੁਕਾ; ਲੈਣ ਤਾਂ ਜੋ ਕਣਕ ਚ ਨਮੀ ਦੀ ਮਾਤਰਾ ਸਬੰਧੀ ਮਾਪਦੰਡਾਂ ਨੂੰ ਪੂਰਾ ਕੀਤਾ ਜਾ ਸਕੇ।
ਇਸ ਸ ਬੰਧੀ ਵਧੇਰੇ ਜਾਣਕਾੀ ਦਿੰਦਿਆਂ ਼ਿਜ਼ਲ੍ਹਾ ਮੰਡੀ ਅਫ਼ਸਰ ਸ੍ਰ ਜਸਵਿੰਦਰ ਸਿੰਘ ਨੇ ਦੱਸਿਆ ਕਿ 18 ਅਪ੍ਰੈਲ ਲਈ 1855 ਕਰਫਿਊ ਪਾਸ ਰਾਰੀ ਕੀਤੇ ਗਏ ਹਨ ਜਿੰਨ੍ਹਾ ਵਿੱਚ ਕੋਟ ਈਸੇ ਖਾਂ ਦੇ 255, ਧਰਮਕੋਟ ਦੇ 620, ਨਿਹਾਲ ਸਿੰਘ ਵਾਲਾ ਦੇ 410, ਫਤਹਿਗੜ੍ਹ ਪੰਜਤੂਰ ਦੇ 20 ਅਤੇ ਮੋਗਾ ਦੇ 550 ਪਾਸ ਸ਼ਾਮਿਲ ਹਨ। ਇਸੇ ਤਰ੍ਹਾਂ 19 ਅਪ੍ਰੈਲ ਲਈ ਕੁੱਲ 3985 ਪਾਸ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ 360 ਪਾਸ ਅਜੀਤਵਾਲ ਦੇ, 375 ਪਾਸ ਕੋਟ ਈਸੇ ਖਾਂ ਦੇ, 660 ਪਾਸ ਧਰਮਕੋਟ, 150 ਪਾਸ ਫਤਹਿਗੜ੍ਹ ਪੰਜਤੂਰ ਦੇ, 505 ਪਾਸ ਬੱਧਨੀ ਦੇ, 1205 ਪਾਸ ਬਾਘਾਪੁਰਾਣਾ ਦੇ ਅਤੇ 730 ਪਾਸ ਮੋਗਾ ਦੇ ਸ਼ਾਮਿਲ ਹਨ।
ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੇ ਸਬੰਧਤ ਆੜ੍ਹਤੀਏ ਨਾਲ ਸੰਪਰਕ ਬਣਾਏ ਰੱਖਣ ਅਤੇ ਸਰਕਾਰ ਵੱਲੋ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ।