ਗੁਰਦੁਆਰਾ ਨਾਮਧਾਰੀ ਹਿੰਮਤਪੁਰਾ (ਮੋਗਾ) ਦੇ ਮੁੱਖ ਸੇਵਾਦਾਰ ਸੰਤ ਜਸਵੰਤ ਸਿੰਘ ਵੱਲੋਂ ਅਤੇ ਸਾਰੇ ਪਿੰਡ ਵਾਸੀਆਂ ਦੇ ਭਰਪੂਰ ਸਹਿਯੋਗ ਨਾਲ਼ ਖੇਤੀ ਕਾਨੂੰਨਾਂ ਸਮੇਤ ਸਾਰੇ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਤੇ ਕੁੱਲ ਲੋਕਾਈ ਦੀ ਹੋਂਦ ਬਚਾਉਣ ਲਈ ਦਿੱਲੀ ਦੇ ਬਾਡਰਾਂ ਤੇ ਪੱਕੇ ਮੋਰਚੇ ਲਾਈ ਬੈਠੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਔਰਤਾਂ, ਬੱਚੇ ਅਤੇ ਹੋਰ ਵਰਗਾਂ ਦੇ ਲੋਕਾਂ ਦੇ ਸਿਦਕ ਨੂੰ ਸਲਾਮ। ਸਰਦੀ ਦੇ ਮੌਸਮ ਦਾ ਧਿਆਨ ਰੱਖਦਿਆਂ ਉਹਨਾਂ ਲਈ ਖੋਏ ਦੀਆਂ 20 ਕੁਵਿੰਟਲ ਪਿੰਨੀਆਂ ਤਿਆਰ ਕਰਕੇ ਭੇਜੀਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਹੋਰ ਵਰਗ ਦਿੱਲੀ ਜਾਣ ਸਮੇਂ।