
ਦੁੱਖਭੰਜਨ ਰੰਧਾਵਾ
0351920036369
ਹੁਣ ਮੇਰੇ ਜ਼ਖਮ ਨਾ ਵੇਖ ਨੀ ਜਿੰਦੇ,
ਏ ਬਣਨੇ ਨਾਸੂਰ |
ਤੇਰੀ ਦਰਸ ਨਸੀਬ ਨਾ ਹੋਈ,
ਸੀ ਏਹੀ ਰੱਬ ਨੂੰ ਮਨਜੂਰ |
ਹੁਣ ਮੇਰੇ ਜ਼ਖਮ ਨਾ ਵੇਖ ਨੀ ਜਿੰਦੇ,
ਏ ਬਣਨੇ ਨਾਸੂਰ |
ਮੈਂ ਜਿੱਦਾਂ ਸੀ ਲਾ ਬੈਠਾ,
ਓਦਾਂ ਨਾ ਲਾਵੇ ਕੋਈ |
ਇਸ਼ਕ ਹਕੀਕੀ ਕਰਨ ਵਾਲਿਆ,
ਨੂੰ ਮਿਲਦੀ ਨਾ ਢੋਈ |
ਮੰਜਿਲ ਨੇੜੇ ਆਉਂਦੀ-ਆਉਂਦੀ,
ਹੋ ਗਈ ਏ ਬੜੀ ਦੂਰ |
ਹੁਣ ਮੇਰੇ ਜ਼ਖਮ ਨਾ ਵੇਖ ਨੀ ਜਿੰਦੇ,
ਏ ਬਣਨੇ ਨਾਸੂਰ |
ਮੇਰੇ ਆਣ ਸਿਰਹਾਣੇ ਬਹਿਣਾ,
ਰੋਜ਼-ਰੋਜ਼ ਹੀ ਦਰਦਾਂ |
ਬਿਨ ਉਸਦੇ ਹੁਣ ਕਾਹਦਾ ਜੀਣਾ,
ਸਾਹ ਲੈਨਾਂ ਤੇ ਮਰਦਾਂ |
ਟੁੱਟ ਕੇ ਸੁਪਨੇ ਕੱਚ ਦੇ ਵਾਂਗੂ,
ਝੱਟ ਹੀ ਹੋ ਗਏ ਚੂਰ |
ਹੁਣ ਮੇਰੇ ਜ਼ਖਮ ਨਾ ਵੇਖ ਨੀ ਜਿੰਦੇ,
ਏ ਬਣਨੇ ਨਾਸੂਰ |
ਮੈਂ ਹੁਣ ਆਪਣੇ ਟੁੱਟੇ ਸੁਪਨੇ,
ਵੰਗਾਂ ਵਾਂਗ ਛਣਕਾਵਾਂ |
ਖੁਦ ਨੂੰ ਵੇਖ ਕੱਲਮ-ਕੱਲਾ,
ਮੈਂ ਝੱਲਾ ਨਾ ਹੋ ਜਾਵਾਂ |
ਕਿਉ ਹੌਲੀ-ਹੌਲੀ ਘਟਦਾ,
ਜਾਵੇ ਨੈਣਾਂ ਵਿੱਚੋਂ ਨੂਰ |
ਹੁਣ ਮੇਰੇ ਜ਼ਖਮ ਨਾ ਵੇਖ ਨੀ ਜਿੰਦੇ,
ਏ ਬਣਨੇ ਨਾਸੂਰ |
ਹੁਣ ਕੀ ਪਤਾ ਕਦ ਮੇਰੇ,
ਹਿੱਸੇ ਆ ਜਾਣੇ ਨੇ ਹੌਕੇ |
ਹੋ ਸਕਦੈ ਖੁਸ਼ ਰਹਿਣ ਦੇ,
ਮੈਨੂੰ ਮਿਲਣ ਨਾ ਬਹੁਤੇ ਮੌਕੇ |
ਓਹੀ ਜਾਣੇ ਉਸਦੀਆਂ ਖੇਡਾਂ,
ਹੁਣ ਕੀ ਉਸਨੂੰ ਮਨਜੂਰ |
ਹੁਣ ਮੇਰੇ ਜ਼ਖਮ ਨਾ ਵੇਖ ਨੀ ਜਿੰਦੇ,
ਏ ਬਣਨੇ ਨਾਸੂਰ |
ਦਿਲ ਦੀਆਂ ਕੱਚੀਆਂ ਕੰਧਾਂ,
ਉੱਤੇ ਹੁਣ ਕੱਲਰਾਂ ਦਾ ਰਾਜ |
ਮਰ ਗਏ ਮੇਰੇ ਆਰਮਾਨ ਸਾਰੇ,
ਤੇ ਮਰੀ ਮੇਰੀ ਆਵਾਜ਼ |
ਮੁੱਲ ਨਈ ਰਹਿੰਦਾ ਪੈਮਾਨੇ ਦਾ,
ਜਦ ਹੋ ਜਾਵੇ ਉਹ ਚੂਰ |
ਹੁਣ ਮੇਰੇ ਜ਼ਖਮ ਨਾ ਵੇਖ ਨੀ ਜਿੰਦੇ,
ਏ ਬਣਨੇ ਨਾਸੂਰ |
ਰਾਤ ਦੇ ਜੰਗਲ ਵਿੱਚ ਬੈਠਕੇ,
ਨਿੱਤ ਰੂਹ ਮੇਰੀ ਕੁਰਲਾਉਂਦੀ |
ਯਾਦਾਂ ਤੇਰੀਆ ਆਵਣ ਭੱਜ-ਭੱਜ,
ਤੂੰ ਕਿਉਂ ਨਈ ਦੱਸ ਆਉਂਦੀ |
ਤੂੰ ਹੀ ਦੁੱਖਭੰਜਨ ਦੀ ਹੀਰ ਤੇ ਸੋਹਣੀ,
ਤੂੰ ਹੀ ਏਂ ਝੰਗ ਕਸੂਰ |
ਹੁਣ ਮੇਰੇ ਜ਼ਖਮ ਨਾ ਵੇਖ ਨੀ ਜਿੰਦੇ,
ਏ ਬਣਨੇ ਨਾਸੂਰ |