
ਰਜਨੀ ਵਾਲੀਆ
ਕਿਰਤੀ ਕਾਮਿਓ ਸਭਨੂੰ ਹੋਵਣ,
ਵਧਾਈਆਂ ਨਵੇ ਸਾਲ ਦੀਆਂ |
ਹੱਕ ਦੀ ਰੋਟੀ ਸਭਨੂੰ ਮਿਲੇ ਹਿੰਮਤੀ,
ਦੀਆਂ ਆਸਾਂ ਬਹੁਤ ਕਮਾਲ ਦੀਆਂ |
ਕਿਰਤੀ ਕਾਮਿਓ ਸਭਨੂੰ ਹੋਵਣ,
ਵਧਾਈਆਂ ਨਵੇ ਸਾਲ ਦੀਆਂ |
ਕਿਰਤੀ ਦੇ ਘਰ ਰਾਸ਼ਨ ਹੋਵੇ,
ਕਿਰਤੀ ਦਾ ਬਾਲ ਨਾ ਭੁੱਖਾ ਸੌਂਵੇ |
ਕਿਰਤੀ ਦਾ ਹਾਲ ਬੇਹਾਲ ਨਾ ਹੋਵੇ,
ਕਿਰਤੀ ਦਾ ਹਾਲ ਨਾ ਭੁੱਖਾ ਸੌਂਵੇਂ |
ਸੱਚਾ ਸੱਚ ਦੀ ਖਿਦਮਤ ਕਰਦਾ,
ਸਚਿਆਈਆਂ ਸੱਚ ਨੂੰ ਭਾਲ ਦੀਆਂ |
ਕਿਰਤੀ ਕਾਮਿਓ ਸਭਨੂੰ ਹੋਵਣ,
ਵਧਾਈਆਂ ਨਵੇ ਸਾਲ ਦੀਆਂ |
ਬਿਨਾ ਕੰਮ ਕੀਤੇ ਸਰਨਾ ਕਿੱਥੇ,
ਕਿਰਤੀ ਨੂੰ ਕੰਮ ਤੇ ਜਾਣਾ ਪੈਣਾ |
ਕਰ ਮਜਦੂਰੀ ਕਮਾ ਕੇ ਪੈਸੈ,
ਟੁੱਕਰ-ਬੁੱਕਰ ਖਾਣਾ ਹੈ ਪੈਣਾ |
ਬੜੀਆਂ ਹੀ ਮਹੀਨ ਨੇ ਗੰਢਾਂ,
ਇਸ ਮੇਰੇ ਗਰੀਬ ਖਿਆਲ ਦੀਆਂ |
ਕਿਰਤੀ ਕਾਮਿਓ ਸਭਨੂੰ ਹੋਵਣ,
ਵਧਾਈਆਂ ਨਵੇ ਸਾਲ ਦੀਆਂ |
ਕਦਮ ਟਿਕਾਵੀਂ ਕਿਰਤੀ ਕਾਮਿਆਂ,
ਤੂੰ ਸਦਾ ਆਪਣਾ ਸੋਚ ਵਿਚਾਰ ਕੇ |
ਤੂੰ ਯੋਧਾ ਏਂ ਜਿੱਤਾਂ ਦਾ ਘਰੇ,
ਆਵੀਂ ਨਾ ਕਦੇ ਹਾਰ ਕੇ |
ਤੇਰੇ ਉੱਤੇ ਸਦਾ ਰਹਿਮਤਾਂ ਵਰਸਣ,
ਉਸ ਸੱਚੇ ਦੀਨ ਦਇਆਲ ਦੀਆਂ |
ਕਿਰਤੀ ਕਾਮਿਓ ਸਭਨੂੰ ਹੋਵਣ,
ਵਧਾਈਆਂ ਨਵੇ ਸਾਲ ਦੀਆਂ |
ਕਿਰਤੀ ਤਾਂ ਡੋਲਦੇ ਨਈਂ,
ਚਾਹੇ ਸ਼ਾਹੂਕਾਰ ਡੋਲ ਜਾਵੇ |
ਕਿਰਤੀ ਰੁਲਦਾ ਨਈਂ ਮਿਹਨਤਾਂ,
ਨਾ ਸ਼ਾਹੂਕਾਰ ਭਾਵੇਂ ਰੋਲ ਜਾਵੇ |
ਤੇਰੀਆਂ ਹੀ ਰਹਿਨੁਮਾਈਆਂ,
ਦੁੱਖ ਸਾਰੇ ਟਾਲਦੀਆਂ |
ਕਿਰਤੀ ਕਾਮਿਓ ਸਭਨੂੰ ਹੋਵਣ,
ਵਧਾਈਆਂ ਨਵੇ ਸਾਲ ਦੀਆਂ |
ਕਿਰਤੀਆ ਓ ਕਿਰਤ ਤੇਰੀ,
ਇਉਂ ਜਿਉਂ ਵਾਂਗਰਾ ਨਗਾਰਿਆ |
ਤੇਰੀ ਮਿਹਨਤ ਨੂੰ ਫਲ ਲਾਉਣਾ,
ਬੱਸ ਓਸ ਦੇ ਇਸ਼ਾਰਿਆਂ |
ਗੱਲਾਂ ਸੱਭੇ ਕਰਦੇ ਨੇਂ,
ਏਥੇ ਤੇਰੀ ਹੀ ਕਮਾਲ ਦੀਆਂ |
ਕਿਰਤੀ ਕਾਮਿਓ ਸਭਨੂੰ ਹੋਵਣ,
ਵਧਾਈਆਂ ਨਵੇ ਸਾਲ ਦੀਆਂ |
ਰਜਨੀ ਕਿਰਤੀਆਂ ਦੀ ਕਿਰਤ ਨੂੰ,
ਸਦਾ ਸਲਾਮ ਹੈ ਸਲਾਮ ਹੈ |
ਏਥੇ ਬਾਕੀ ਸਭ ਝੂਠੇ ਨੇਂ,
ਬੱਸ ਤੇਰਾ ਹੀ ਸੱਚਾ ਨਾਮ ਹੈ |
ਤੇਰੇ ਈ ਹੱਥ ਇੱਜਤਾਂ ਨੇਂ,
ਮੇਰੇ ਵਾਲ-ਵਾਲ ਦੀਆਂ |
ਕਿਰਤੀ ਕਾਮਿਓ ਸਭਨੂੰ ਹੋਵਣ,
ਵਧਾਈਆਂ ਨਵੇ ਸਾਲ ਦੀਆਂ |