4.6 C
United Kingdom
Sunday, April 20, 2025

More

    ਜ਼ਮੀਨ ਤੇ ਗਮਲੇ

    ਰਜਨੀ ਵਾਲੀਆ
    ਇੱਕ ਰੋਜ਼ ਮੈਂ,
    ਜ਼ਮੀਨ ਤੇ ਪਏ ਹੌਏ ਗਮਲੇ ਨੂੰ,
    ਇੱਕ ਟੱਕ ਦੇਖੀ ਜਾ ਰਹੀ ਸੀ |
    ਤੇ ਦਿਮਾਗ ਦੇ ਦਰਾਂ ਮੂਹਰੇ,
    ਇੱਕ ਦਸਤਕ ਆ ਰਹੀ ਸੀ |
    ਕੁਝ ਨਿੰਮ ਦੇ ਬੂਟੜੇ,
    ਦੋ ਜਮੀਨਾਂ ਵਿੱਚ ਲਗਾ ਦਿੱਤੇ,
    ਇੱਕ ਕੁਦਰਤੀ ਜਮੀਨ ਤੇ,
    ਦੂਸਰਾ ਗਮਲੇ ਚ ਕੈਦ ਭਰੀ ਜਮੀਨ ਚ |
    ਤੇ ਮੁੜ ਸੋਚਿਆ ਕਿਹੜੇ ਤੁਰਨਗੇ,
    ਤੇ ਕਿਹੜੇ ਰਹਿਣਗੇ ਹਰੇ |
    ਰੋਜ਼ ਉਹਨਾਂ ਨੂੰ ਪਾਈ ਲੋੜ ਅਨੁਸਾਰ ਖਾਦ |
    ਉਹਨਾ ਦਾ ਪਾਲਣ-ਪੋਸ਼ਣ ਰਿਹਾ,
    ਸਦਾ ਹੀ ਯਾਦ |
    ਪਾਣੀ ਪਾਇਆ,
    ਜਦ ਵੀ ਮੈਨੂੰ ਚੇਤਾ ਆਇਆ |
    ਕੁਝ ਅਰਸਾ ਪਾ ਕੇ ਮੈਂ,
    ਮਹਿਸੂਸ ਕੀਤਾ ਸੀ |
    ਕਿ ਬੂਟੇ ਵੀ ਤਾਂ ਔਰਤ ਵਾਂਗੂ,
    ਮਹਿਸੂਸ ਕਰਦੇ ਨੇਂ |
    ਇਹਨਾਂ ਨੂੰ ਵੀ ਦਰਦ ਹੁੰਦਾ ਏ,
    ਇਹ ਵੀ ਜਿਉਂਦੇ ਤੇ ਮਰਦੇ ਨੇਂ |
    ਗਮਲੇ ਵਿਚਲਾ ਬੂਟਾ ਤਾਂ,
    ਮੁਰਝਾ ਚੁਕਿਆ ਹੈ |
    ਉਸਦੇ ਸਾਹ ਤਾਂ ਸੂਤੇ ਗਏ ਨੇਂ,
    ਓ ਆਪਣੀ ਔਧ ਹੰਢਾ ਚੁਕਿਆ ਹੈ |
    ਤੇ ਜਮੀਨ ਚ ਲੱਗਿਆ ਬੂਟਾ,
    ਰਜਨੀ ,
    ਅੱਜ ਵੀ ਹਰਾ ਬੜਾ ਹੈ |
    ਕੱਦ ਕਾਠ ਵੀ ਕੱਢਿਐ,
    ਤੇ ਓ ਖਰਾ ਬੜਾ ਹੈ |
    ਇਸੇ ਤਰਾਂ ਹੀ ਜਿਹੜੀ ਔਰਤ,
    ਮਰਦ ਦੇ ਅੱਗੇ ਗੱਲ-ਗੱਲ ਉਤੇ,
    ਝੁਕ ਜਾਂਦੀ ਏ,
    ਤੇ ਆਪਣਾ ਹਿੰਮਤੀ ਰੰਗ ਜਦੋਂ,
    ਵਟਾ ਬਹਿੰਦੀ ਏ |
    ਉਹੀ ਔਰਤ ਹਮੇਸ਼ਾ ਲਈ,
    ਅਾਪਣੀ ਕਦਰ ਘਟਾ ਬਹਿੰਦੀ ਏ
    ਅਾਪਣੀ ਕਦਰ ਘਟਾ ਬਹਿੰਦੀ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!