
ਅਸ਼ੋਕ ਵਰਮਾ, ਬਠਿੰਡਾ
ਕਿ੍ਰਸਮਸ ਦਾ ਤਿਉਹਾਰ ਵਿਸ਼ਵ ਭਰ ਵਿੱਚ ਬੜੀ ਧੁਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਈਸਾ ਮਸੀਹ ਦਾ ਜਨਮ ਹੋਇਆ ਸੀ, ਆਪ ਜੀ ਦੀਆਂ ਸਿੱਖਿਆਵਾਂ ਦੇ ਤੇ ਇਸਾਈ ਧਰਮ ਦੀ ਸ਼ੁਰੂਆਤ ਹੋਈ। ਖ਼ੁਸ਼ੀਆਂ ਦੇ ਇਸ ਤਿਉਹਾਰ ‘ਤੇ ਲੋਕ ਇੱਕ-ਦੂਸਰੇ ਨੂੰ ਮਿਲਦੇ-ਜੁਲਦੇ ਹਨ ਅਤੇ ਤੋਹਫ਼ੇ ਅਤੇ ਸ਼ੁਭ-ਕਾਮਨਾਵਾਂ ਦਿੰਦੇ ਹਨ। ਕਿ੍ਰਸਮਸ ਦਾ ਤਿਉਹਾਰ ਇੱਕ ਐਸਾ ਅਵਸਰ ਹੈ ਜਦੋਂ ਸਾਨੂੰ ਈਸਾ ਮਸੀਹ ਦੇ ਸੰਦੇਸ਼ ਨੂੰ ਜਾਨਣ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਈਸਾ ਮਸੀਹ ਦਾ ਮੂਲ ਸੰਦੇਸ਼, ਪ੍ਰੇਮ ਦਾ ਸੰਦੇਸ਼ ਸੀ। ਪ੍ਰਭੂ ਪ੍ਰੇਮ ਹੈ, ਸਾਡੀ ਆਤਮਾ ਉਸ ਪ੍ਰੇਮ ਦੀ ਇੱਕ ਕਿਰਨ ਹੈ। ਪ੍ਰੇਮ ਇੱਕ ਪਾਸੇ ਤਾਂ ਪ੍ਰਭੂ ਅਤੇ ਮਨੁੱਖਾਂ ਵਿੱਚ ਅਤੇ ਦੂਜੇ ਪਾਸੇ ਮਨੁੱਖਾਂ ਅਤੇ ਪ੍ਰਭੂ ਦੀ ਬਣਾਈ ਸਾਰੀ ਸਿ੍ਰਸ਼ਟੀ ਵਿੱਚ ਇੱਕ ਸੂਤਰ ਹੈ ਜਿਹੜਾ ਕਿ ਪ੍ਰਭੂ ਦੇ ਪ੍ਰਕਾਸ਼ ਨਾਲ ਭਰਪੂਰ ਹੈ।ਆਓ, ਅਸੀਂ ਸੋਚੀਏ ਕਿ ਕੀ ਸਾਡੇ ਜੀਵਨ ਵਿੱਚ ਇਹ ਪਿਆਰ ਝਲਕਦਾ ਹੈ? ਕੀ ਅਸੀਂ ਇੱਕ-ਦੂਸਰੇ ਦੀ ਪਿਆਰ ਨਾਲ ਸੇਵਾ ਕਰਦੇ ਹਾਂ? ਕੀ ਅਸੀਂ ਉਹਨਾਂ ਪ੍ਰਤੀ ਉਦਾਰ ਅਤੇ ਸਹਿਣਸ਼ੀਲ ਹਾਂ , ਜਿਹਨਾਂ ਦੇ ਵਿਚਾਰ ਸਾਡੇ ਤੋਂ ਭਿੰਨ ਹੁੰਦੇ ਹਨ? ਕੀ ਅਸੀਂ ਪ੍ਰਭੂ ਦੇ ਸਾਰੇ ਜੀਵਾਂ ਨੂੰ ਪਿਆਰ ਕਰਦੇ ਹਾਂ , ਕੀ ਅਸੀਂ ਉਹਨਾਂ ਨੂੰ ਆਪਣਾ ਸਮਝ ਕੇ ਗਲੇ ਨਾਲ ਲਾਉਣ ਲਈ ਤਿਆਰ ਹਾਂ? ਕੀ ਦਲਿਤਾਂ ਦੇ ਪ੍ਰਤਿ ਸਾਡੇ ਅੰਦਰ ਦਇਆ ਅਤੇ ਸਦਭਾਵਨਾ ਹੈ? ਕੀ ਅਸੀਂ ਬੀਮਾਰਾਂ ਅਤੇ ਪੀੜਤਾਂ ਲਈ ਪ੍ਰਾਰਥਨਾ ਕਰਦੇ ਹਾਂ? ਜੇਕਰ ਅਸੀਂ ਪਿਆਰ ਨਾਲ ਨਹੀਂ ਰਹਿੰਦੇ ਤਾਂ ਅਸੀਂ ਪ੍ਰਭੂ ਤੋਂ ਬਹੁਤ ਦੂਰ ਹਾਂ ਅਤੇ ਧਰਮ ਤੋਂ ਪਰੇ ਹਾਂ। ਚਾਹੇ ਅਸੀਂ ਕਿੰਨੀਆਂ ਹੀ ਉੱਚੀਆਂ ਉੱਚੀਆਂ ਗੱਲਾਂ ਕਿਉਂ ਨਾ ਕਰਦੇ ਹੋਈਏ, ਚਾਹੇ ਅਸੀਂ ਕਿੰਨੇ ਹੀ ਧਰਮੀ ਕਿਉਂ ਨਾ ਹੋਈਏ ਚਾਹੇ ਅਸੀਂ ਆਪਣੀਆਂ ਗੱਲਾਂ ਨਾਲ ਕਿੰਨਾ ਹੀ ਆਡੰਬਰ ਕਿਉਂ ਨਾ ਰਚਦੇ ਹੋਈਏ ? ਸੰਤ-ਮਹਾਂਪੁਰਸ਼ਾਂ ਦਾ ਦਿਲਾਂ ਵਿੱਚ ਸਾਰਿਆਂ ਲਈ ਪਿਆਰ ਹੁੰਦਾ ਹੈ। ਉਹ ਲੋਕਾਂ ਦੇ ਰੰਗ , ਉਹਨਾਂ ਦੇ ਦੇਸ਼ ਜਾਂ ਉਹਨਾਂ ਦੇ ਧਰਮ ਦੇ ਅਧਾਰ ‘ਤੇ ਕੋਈ ਭੇਦ-ਭਾਵ ਨਹੀਂ ਕਰਦੇ। ਉਹਨਾਂ ਲਈ ਕੋਈ ਉਚਾ ਜਾਂ ਨੀਵਾਂ ਨਹੀਂ ਹੁੰਦਾ। ਪ੍ਰਭੂ ਈਸਾ ਮਸੀਹ ਨੇ ਚਾਹਿਆ ਸੀ ਕਿ ਉਹਨਾਂ ਦੇ ਸ਼ਿਸ਼ ਉਹਨਾਂ ਦੇ ਸੰਦੇਸ਼ ਨੂੰ ਕੇਵਲ ਸੁਣਨ ਹੀ ਨਾ , ਬਲਕਿ ਉਸ ਅਨੁਸਾਰ ਆਪਣੀ ਜ਼ਿੰਦਗੀ ਵੀ ਜਿਊਣ। ਬਹੁਤ ਸਾਰੇ ਲੋਕ ਸੁਣਦੇ ਹਨ, ਪ੍ਰੰਤੂ ਬਹੁਤ ਘੱਟ ਸਮਝਦੇ ਹਨ, ਜਿਹੜੇ ਸਮਝਦੇ ਹਨ ਉਹਨਾਂ ਵਿੱਚੋਂ ਵੀ ਬਹੁਤ ਘੱਟ ਲੋਕ ਹਨ ਜਿਹੜੇ ਉਸ ਉਪਰ ਅਮਲ ਕਰਦੇ ਹਨ।ਕਿ੍ਰਸਮਸ ਦੇ ਇਸ ਪਾਵਣ ਤਿਉਹਾਰ ‘ਤੇ ਅਸੀਂ ਈਸਾ ਮਸੀਹ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਢਾਲੀਏ। ਜੇਕਰ ਅਸੀਂ ਸਹੀ ਮਾਇਨਿਆਂ ਵਿੱਚ ਈਸਾ ਮਸੀਹ ਦੀਆਂ ਸਿੱਖਿਆਵਾਂ ‘ਤੇ ਚੱਲਾਂਗੇ ਤਾਂ ਯਕੀਨਨ ਸਹੀ ਮਾਇਨਿਆਂ ਵਿੱਚ ਕਿ੍ਰਸਮਸ ਮਨਾਵਾਂਗੇ।