ਲੰਡਨ (ਪੰਜ ਦਰਿਆ ਬਿਊਰੋ)
ਸਮੁੱਚਾ ਆਲਮ ਮੌਤ ਦੇ ਸਹਿਮ ਵਿਚ ਹੈ, ਇਸ ਦੁੱਖ ਤੇ ਦੁਬਿਧਾ ਵਿੱਚ ਦੁੱਖਾਂ ਦੇ ਮਾਰਿਆਂ ਦੀ “ਇਕ ਅਰਦਾਸ” ਗੀਤ ਦੇ ਰੂਪ ‘ਚ ਗਾਇਕ ਤਜਿੰਦਰ ਤੇਜੀ ਆਪਣੀ ਆਵਾਜ਼ ‘ਚ ਲੈ ਕੇ ਆ ਰਿਹਾ ਹੈ| ਇਸ ਗੀਤ ਨੂੰ ਲਿਖਿਆ ਹੈ ਮਾਹਣੀ ਫਗਵਾੜੇ ਵਾਲੇ ਨੇ ਤੇ ਸੰਗੀਤ ਦਿੱਤਾ ਹੈ “ਅਮਰ ਦਾ ਮਿਊਜ਼ਿਕ ਮਿਰਰ” ਨੇ| ਇਸਦੀ ਵੀਡੀਓ ਜਤਿਨ ਚੋਪੜਾ ਨੇ ਤਿਆਰ ਕੀਤੀ ਹੈ| ਮਿਊਜ਼ਿਕ ਮੀਡਿਆ ਕੰਪਨੀ ਤੇ ਤਰੁਣ ਨਈਅਰ ਦੀ ਪੇਸ਼ਕਸ਼ ਇਹ ਗੀਤ 17 ਅਪ੍ਰੈਲ ਨੂੰ ਯੂਟਿਊਬ ‘ਤੇ ਰਿਲੀਜ਼ ਹੋਵੇਗਾ।

“ਇਕ ਅਰਦਾਸ” ਗੀਤ ਸੰਬੰਧੀ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਬੇਹੱਦ ਸੁਰੀਲੇ ਤੇ ਮਿਹਨਤੀ ਗਾਇਕ ਤਜਿੰਦਰ ਤੇਜੀ ਨੇ ਦੱਸਿਆ ਕਿ ਉਹ ਹਮੇਸ਼ਾ ਹੀ ਸਮਾਜਿਕ ਸਰੋਕਾਰਾਂ ‘ਤੇ ਪਹਿਰਾ ਦਿੰਦੇ ਆਏ ਹਨ। ਜੇਕਰ ਕਦੇ ਰੁਮਾਂਸਵਾਦੀ ਗੀਤ ਵੀ ਗਾਇਆ ਹੈ ਤਾਂ ਕੋਸ਼ਿਸ਼ ਰਹਿੰਦੀ ਹੈ ਕਿ ਅਜਿਹੇ ਬੋਲ ਹੀ ਮੂੰਹ ‘ਚੋਂ ਕੱਢੇ ਜਾਣ ਜਿਹਨਾਂ ਕਰਕੇ ਕੱਲ੍ਹ ਨੂੰ ਸ਼ਰਮਿੰਦਗੀ ਮਹਿਸੂਸ ਨਾ ਕਰਨੀ ਪਵੇ। ਉਹਨਾਂ ਕਿਹਾ ਕਿ ਦੁੱਖ ਦੀ ਘੜੀ ਵਿੱਚ ਪ੍ਰਭੂ ਪ੍ਰਮਾਤਮਾ ਅੱਗੇ ਕੀਤੀਆਂ ਅਰਦਾਸਾਂ ਜ਼ਰੂਰ ਪ੍ਰਵਾਨ ਚੜ੍ਹਦੀਆਂ ਹਨ। ਇਹ ਗੀਤ ਵੀ ਸੱਚੇ ਦਿਲੋਂ ਕੀਤੀ “ਅਰਦਾਸ” ਹੀ ਹੈ।