11.6 C
United Kingdom
Friday, May 9, 2025

More

    ਰਸਤੇ ਲੰਮੇਰੇ ਨੇ

    ਰਜਨੀ ਵਾਲੀਆ
    ਦਿੱਲੀਏ ਏ ਰਸਤੇ ਲਮੇਰੇ ਨੇਂ,
    ਪਰ ਮੰਜਿਲ ਦੂਰ ਨਹੀਂ |
    ਸਾਡੀ ਹਿੰਮਤ ਇੱਟ ਵਰਗੀ,
    ਸਾਡੇ ਜਜ਼ਬੇ ਚੂਰ ਨਹੀਂ |
    ਦਿੱਲੀਏ ਏ ਰਸਤੇ ਲਮੇਰੇ ਨੇਂ,
    ਪਰ ਮੰਜਿਲ ਦੂਰ ਨਹੀਂ |

    ਗੱਲ ਸਮਝ ਦੀ ਹੁੰਦੀ ਏ,
    ਕਿ ਸਮਝਾਉਣੀ ਨਈਂ ਪੈਂਦੀ |
    ਜਿੱਥੇ ਉਸ ਲਉਣੀ ਲੱਗ ਜਾਵੇ,
    ਕਦੇ ਲਾਉਣੀ ਨਈਂ ਪੈਂਦੀ |
    ਇਹ ਉਸਨੂੰ ਹੀ ਮਿਲਦੀ ਏ,
    ਜੋ ਰੂਹ ਮਗਰੂਰ ਨਹੀਂ |
    ਦਿੱਲੀਏ ਏ ਰਸਤੇ ਲਮੇਰੇ ਨੇਂ,
    ਪਰ ਮੰਜਿਲ ਦੂਰ ਨਹੀਂ |

    ਜੋ ਦਿਲ ਵਿੱਚ ਧਿਆਇਆ ਏ,
    ਅਸੀਂ ਉਹ ਪਾ ਕੇ ਦੱਸਾਂਗੇ |
    ਅਸੀਂ ਪਾਣੀਂ ਦੀ ਫੱਟੀ ਤੇ,
    ਕੁਝ ਤਾਂ ਵਾਹ ਕੇ ਦੱਸਾਂਗੇ |
    ਉਹ ਮਨਜੂਰ ਕਰਾਂਵਾਂਗੇ,
    ਜੋ ਉਸਨੂੰ ਮਨਜੂਰ ਨਹੀਂ |
    ਦਿੱਲੀਏ ਏ ਰਸਤੇ ਲਮੇਰੇ ਨੇਂ,
    ਪਰ ਮੰਜਿਲ ਦੂਰ ਨਹੀਂ |

    ਤੂੰ ਤਖਤ ਵਾਲੀ ਹੋ ਕੇ,
    ਖੁਦ ਨੂੰ ਰੱਬ ਸਮਝ ਲਿਆ ਏ |
    ਕੱਢ ਜਨਤਾ ਤੋਂ ਮਤਲਬ,
    ਖੁਦ ਨੂੰ ਸਭ ਸਮਝ ਲਿਆ ਏ |
    ਨੀ ਤੈਨੂੰ ਆਕੜ ਲੈ ਬੈਠੀ,
    ਤੇਰਾ ਵੀ ਕਸੂਰ ਨਹੀਂ |
    ਦਿੱਲੀਏ ਏ ਰਸਤੇ ਲਮੇਰੇ ਨੇਂ,
    ਪਰ ਮੰਜਿਲ ਦੂਰ ਨਹੀਂ |

    ਨੀ ਸਾਡੇ ਦਿਲ ਨੇ ਫੁੱਲ ਵਰਗੇ,
    ਸਾਡੇ ਜੇਰੇ ਪੱਥਰਾਂ ਜਏ |
    ਨੀ ਅਸੀਂ ਵਹਿਣ ਹੀ ਮੋੜ ਦਿੱਤੇ,
    ਜਿੱਥੇ ਵੀ ਜਾ ਕੇ ਪਏ |
    ਨੀ ਤੂੰ ਅੰਨੀ ਕਿਉਂ ਫਿਰਦੀ,
    ਕੀ ਤੈਨੂੰ ਦਿਸਦਾ ਪੂਰ ਨਹੀਂ |
    ਦਿੱਲੀਏ ਏ ਰਸਤੇ ਲਮੇਰੇ ਨੇਂ,
    ਪਰ ਮੰਜਿਲ ਦੂਰ ਨਹੀਂ |

    ਤੈਨੂੰ ਫਿਟਕਾਰਾਂ ਪੈਣਗੀਆਂ,
    ਤੇ ਤੇਰੇ ਤਾਜ ਵੀ ਰੋਲਾਂਗੇ |
    ਕਿਉਂ ਹੰਕਾਰੀ ਫਿਰਦੀ ਏਂ,
    ਨੀ ਹੁਣ ਤਾਂ ਰਾਜ ਵੀ ਰੋਲਾਂਗੇ |
    ਤੂੰ ਜਿਸ ਵਿੱਚ ਡੁੱਬੀ ਫਿਰਦੀ,
    ਨੀ ਓ ਤੇਰਾ ਸਰੂਰ ਨਹੀਂ |
    ਦਿੱਲੀਏ ਏ ਰਸਤੇ ਲਮੇਰੇ ਨੇਂ,
    ਪਰ ਮੰਜਿਲ ਦੂਰ ਨਹੀਂ |

    ਇਹ ਈਨਾਂ ਮਨਾਉਂਦੀ ਏ,
    ਰਜਨੀ ਪਰ ਅਸੀਂ ਮੰਨਣੀ ਨਾ |
    ਬਿੱਲ ਪਾੜਨੇ ਪੈਣੇਂ ਨੇਂ,
    ਤੇ ਇਹਨੂੰ ਕਰਨੀ ਪੈਣੀਂ ਹਾਂ |
    ਇਹ ਜੋ ਮਨਜੂਰ ਕਰੀ ਫਿਰਦੀ,
    ਉਹ ਸਾਨੂੰ ਮਨਜੂਰ ਨਹੀਂ |
    ਦਿੱਲੀਏ ਏ ਰਸਤੇ ਲਮੇਰੇ ਨੇਂ,
    ਪਰ ਮੰਜਿਲ ਦੂਰ ਨਹੀਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!