
ਦੁੱਖਭੰਜਨ ਰੰਧਾਵਾ
0351920036369
ਨੀਂ ਸੱਧਰੇ ਪੁਰਾਣੀਏ,
ਦਿਲ ਦੀਏ ਰਾਣੀਏ |
ਕਦੋਂ ਕੂ ਤੂੰ ਪੂਰੀ ਹੋਣਾ,
ਦੱਸ ਮਰ ਜਾਣੀਏ |
ਤੂੰ ਕਾਹਤੋਂ ਡਾਵਾਂ ਡੋਲ ਏਂ,
ਸਿਸਕੀਆਂ ਦੇ ਕੋਲ ਏਂ |
ਭਰਿਆ ਨਾ ਕਰ ਹੌਕੇ ਨਿੱਕੀਏ ਨਿਆਣੀਏ |
ਨੀਂ ਸੱਧਰੇ ਪੁਰਾਣੀਏ,
ਦਿਲ ਦੀਏ ਰਾਣੀਏ |
ਤੂੰ ਰੀਝਾਂ ਦੱਬ ਲੈਨੀ ਏਂ,
ਤੂੰ ਸਾਂਭ ਰੱਬ ਲੈਨੀ ਏਂ,
ਸ਼ਰਮੀਲੀਏ ਪੰਜਾਬਣੇਂ ਸੁਲਝੀਏ ਸਿਆਣੀਏ |
ਨੀਂ ਸੱਧਰੇ ਪੁਰਾਣੀਏ,
ਦਿਲ ਦੀਏ ਰਾਣੀਏ |
ਤੂੰ ਪਿੱਛੇ-ਪਿੱਛੇ ਰਏਂ ਕਾਹਤੋਂ,
ਕੁਤਾਈਆਂ ਨੂੰ ਤੂੰ ਸਹੇਂ ਕਾਹਤੋਂ,
ਸੁੱਖਾਂ ਤੋਂ ਮਹਿਰੂਮ ਏਂ ਦੁੱਖਾਂ ਦੀਏ ਛਾਹਣੀਏ |
ਨੀਂ ਸੱਧਰੇ ਪੁਰਾਣੀਏ,
ਦਿਲ ਦੀਏ ਰਾਣੀਏ |
ਐਂਵੇ ਨਾ ਤੂੰ ਸਿਆ ਕਰ,
ਫੁੱਲ ਬਣ ਰਿਆ ਕਰ,
ਛਾਪ ਛੱਡ ਜਾਂਦਾ ਉਹ ਕਿਸੇ ਨੂੰ ਜੇ ਜਾਣੀਏ |
ਨੀਂ ਸੱਧਰੇ ਪੁਰਾਣੀਏ,
ਦਿਲ ਦੀਏ ਰਾਣੀਏ |
ਹਿਰਸਾਂ ਮਾਰ ਗਈਆਂ ਨੇਂ,
ਜਿੱਦਾਂ ਹਾਰ ਗਈਆਂ ਨੇਂ,
ਕਿੱਸਾ ਬਣ ਰਹਿ ਗਈ ਏਂ ਪੁਰਾਣੀਏ ਕਹਾਣੀਏ |
ਨੀਂ ਸੱਧਰੇ ਪੁਰਾਣੀਏ,
ਦਿਲ ਦੀਏ ਰਾਣੀਏ |
ਜੋ ਤੇਰੇ ਮੂੰਹ ਦੇ ਬੋਲ ਨੇਂ,
ਓ ਬੜੇ ਅਨਮੋਲ ਨੇਂ,
ਏਦਾਂ ਮੈਨੂੰ ਜਾਪਦਾ ਨੀ ਬਾਬੇ ਦੀ ਜਿਉਂ ਬਾਣੀ ਏ |
ਨੀਂ ਸੱਧਰੇ ਪੁਰਾਣੀਏ,
ਦਿਲ ਦੀਏ ਰਾਣੀਏ |
ਦੁੱਖਭੰਜਨਾ ਨਸੀਬ ਨੇਂ,
ਮੇਰੇ ਹੌਕੇ ਵੀ ਗਰੀਬ ਨੇਂ,
ਨੀ ਕਰ ਰੂਹਦਾਰੀ ਅਸਾਂ ਦਿਲ ਚ ਵਸਾਣੀਂ ਏ |
ਨੀਂ ਸੱਧਰੇ ਪੁਰਾਣੀਏ,
ਦਿਲ ਦੀਏ ਰਾਣੀਏ |