
ਦੁੱਖਭੰਜਨ
0351920036369
ਇਨਕਲਾਬੀ ਹਾਂ ਇਨਕਲਾਬ ਦੀ,
ਗੱਲ ਅੱਜ ਕਰਨੀ ਏ |
ਖੜਕੇ ਕਿਰਸਾਨਾ ਦੇ ਵੱਲ,
ਉਹਨਾ ਦੀ ਹਾਮੀ ਭਰਨੀ ਏ |
ਇਨਕਲਾਬੀ ਹਾਂ ਇਨਕਲਾਬ ਦੀ,
ਗੱਲ ਅੱਜ ਕਰਨੀ ਏ |
ਪਰਤੇਗਾ ਵੇਖੀਂ ਨੀ ਪੰਜਾਬ ਦਿੱਲੀਏ,
ਪਰ ਤੈਥੋਂ ਲੈ ਕੇ ਨੀ ਜਵਾਬ ਦਿੱਲੀਏ,
ਲੇਖਾ ਤੈਨੂੰ ਦੇਣਾ ਪੈਣਾ,
ਜੋ-ਜੋ ਜਿੰਦ ਪਾਲੇ ਠਰਨੀ ਏ |
ਇਨਕਲਾਬੀ ਹਾਂ ਇਨਕਲਾਬ ਦੀ,
ਗੱਲ ਅੱਜ ਕਰਨੀ ਏ |
ਨੀ ਤੂੰ ਬੇਹਾਲ ਹੋ ਗਈ,
ਦੁਨੀਆਂ ਸਾਡੇ ਨਾਲ ਹੋ ਗਈ,
ਸਿੰਘਾ ਦਾ ਦਬਕਾ ਮਾੜਾ,
ਤੂੰ ਤਾਂ ਹਰ ਸੈ਼ਅ ਤੋ ਡਰਨੀ ਏ |
ਇਨਕਲਾਬੀ ਹਾਂ ਇਨਕਲਾਬ ਦੀ,
ਗੱਲ ਅੱਜ ਕਰਨੀ ਏ |
ਨੀ ਤੂੰ ਤਾਂ ਲੈ ਲਏ ਪੁੱਠੇ ਪੰਗੇ,
ਹੁਣ ਗਏ ਦਿਨ ਤੇਰੇ ਚੰਗੇ,
ਸਾਡੀ ਝੋਲੀ ਵਿੱਚ ਜਿੱਤ ਪਾ ਕੇ,
ਬਾਜੀ ਤੂੰ ਹੀ ਹਰਨੀ ਏ |
ਇਨਕਲਾਬੀ ਹਾਂ ਇਨਕਲਾਬ ਦੀ,
ਗੱਲ ਅੱਜ ਕਰਨੀ ਏ |
ਸੂਬੇ ਜੁੜ ਗਏ ਪੰਜਾਬ ਨਾਲ ਜਿਹੜੇ,
ਤੇਰੇ ਮੂੰਹ ਦੇ ਉੱਤੇ ਸਭ ਬਣਨਗੇ ਲਫੇੜੇ,
ਦੁੱਖਭੰਜਨਾ ਜਨਤਾ ਨਾਲ ਬਣੀ ਏ,
ਨੀ ਤੇਰੇ ਪਿਉ ਦਾ ਘਰਨੀ ਏ |
ਇਨਕਲਾਬੀ ਹਾਂ ਇਨਕਲਾਬ ਦੀ,
ਗੱਲ ਅੱਜ ਕਰਨੀ ਏ |