3.4 C
United Kingdom
Sunday, March 8, 2026

More

    ਉੱਘੇ ਵਕੀਲ ਐਚ ਐਸ ਫੂਲਕਾ ਦੇ ਭਰਾ ਨੂੰ ਨਮ ਅੱਖਾਂ ਨਾਲ ਵਿਦਾਇਗੀ

    ਸੈਂਕੜੇ ਲੋਕਾਂ ਦੀ ਹਾਜਰੀ ’ਚ ਅੰਤਮ ਸਸਕਾਰ
    ਅਸ਼ੋਕ ਵਰਮਾ
    ਬਠਿੰਡਾ,21ਦਸੰਬਰ 2020: ਸੁਪਰੀਮ ਕੋਰਟ ’ਚ ਦਿੱਲੀ ਕਤਲੇਆਮ ਨਾਲ ਜੁੜੇ ਮਾਮਲਿਆਂ ਦੇ ਵਕੀਲ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਦੇ ਵੱਡੇੇ ਭਰਾ ਬਠਿੰਡਾ ਰਿਫਾਇਨਰੀ  ਦੇ ਲੋਕ ਸੰਪਰਕ ਅਧਿਕਾਰੀ ਅਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਾਹਿਗੁਰੂਪਾਲ ਸਿੰਘ ਫੂਲਕਾ ਦਾ ਅੱਜ ਸੈਂਕੜਿਆਂ ਦੀ ਗਿਣਤੀ ’ਚ ਸਮਾਜਸੇਵੀ ਆਗੂਆਂ, ਸ਼ਹਿਰ ਵਾਸੀਆਂ ਰਿਸ਼ਤੇਦਾਰਾਂ,ਧਾਰਮਿਕ ਆਗੂਆਂ ਅਤੇ ਰਿਫਾਇਨਰੀ ਅਧਿਕਾਰੀਆਂ ਦੀ ਹਾਜਰੀ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸ੍ਰੀ ਵਾਹਿਗੁਰੂਪਾਲ ਸਿੰਘ ਫੂਲਕਾ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ । ਉਹਨਾਂ ਦੀ ਚਿਤਾ ਨੂੰ ਦੇ ਸਪੁੱਤਰਾਂ ਕਮਲਪ੍ਰੀਤ ਸਿੰਘ ਅਤੇ ਸੰਦੀਪ ਕਮਲ ਸਿੰਘ ਨੇ ਅੱਜ ਡੀ.ਏ.ਵੀ. ਕਾਲਜ, ਬੀਬੀ ਵਾਲਾ ਰੋਡ ਆਗੇ ਸ਼ਮਸ਼ਾਨ ਘਾਟ ਵਿਖੇ ਅਗਨੀ ਦਿਖਾਈ।  ਸ. ਵਾਹਿਗੁਰੂਪਾਲ ਸਿੰਘ ਆਪਣੇ ਪਿੱਛੇ ਧਰਮ ਪਤਨੀ ਸ਼੍ਰੀਮਤੀ ਰਮੇਸ਼ ਰਾਣੀ, ਸਪੁੱਤਰ ਕਮਲਪ੍ਰੀਤ ਸਿੰਘ, ਸੰਦੀਪ ਕਮਲ ਸਿੰਘ, ਇੱਕ ਸਪੁੱਤਰੀ, ਭਰਾਵਾਂ ਚੋਂ ਹਰਵਿੰਦਰਪਾਲ ਸਿੰਘ ਫੂਲਕਾ, ਰਵਿੰਦਰ ਸਿੰਘ ਫੂਲਕਾ ਅਤੇ ਅਮਰੀਕਾ ਵਿਖੇ ਰਹਿ ਰਹੀ ਭੈਣ ਨੂੰ ਛੱਡ ਗਏ ਹਨ।
    ਇਸ ਮੌਕੇ ਅੰਤਿਮ ਅਰਦਾਸ ਵਿੱਚ ਸ਼ਾਮਲ ਵੱਖ-ਵੱਖ ਧਾਰਮਿਕ ਸ਼ਖਸ਼ੀਅਤਾਂ ’ਚ ਸ਼੍ਰੀ ਰਾਮ ਟਿੱਲਾ ਡੇਰਾ ਮਲੂਕਾ ਤੋਂ ਬਾਵਾ ਜਸਪ੍ਰੀਤ ਸਿੰਘ, ਬਾਵਾ ਜੀ ਡੇਰਾ ਰੂੰਮੀ ਵਾਲਾ (ਭੁੱਚੋ ਮੰਡੀ), ਗਿੱਲ ਪੱਤੀ ਤੋਂ ਬਾਬਾ ਪ੍ਰੀਤਮ ਦਾਸ ਜੀ, ਗੁਰੂ ਗੋਬਿੰਦ ਸਿੰਘ ਰਿਫਾਇਨਰੀ ਫੁੱਲੋ ਖਾਰੀ (ਬਠਿੰਡਾ) ਤੋਂ ਗੋਪਾਲ ਮਹਿਲੋਤਰਾ ਜੀ.ਐਮ., ਚਰਨਜੀਤ ਸਿੰਘ ਡੀ.ਜੀ.ਐਮ., ਸੁੱਚਾ ਸਿੰਘ ਜੀ.ਐਮ.ਪ੍ਰੋਜੈਕਟ, ਪੰਕਜ ਵਿਨਾਇਕ ਮੈਨੇਜਰ ਕੋਪਰੇਟ ਕਮਿਊਨੀਕੇਸ਼ਨ, ਜੀਵਨਜੋਤ ਸਿੰਘ ਮੈਨੇਜਰ, ਰਜਨੀਸ਼ ਮਾਥੁਰ ਮੈਨੇਜਰ, ਵਿਕਾਸ ਮਹਿਤਾ ਡੀ.ਐਮ., ਮਹਿਲ ਸਿੰਘ ਗਿੱਲ ਆਫ਼ਿਸਰ ਸਕਿਊਰਿਟੀ, ਅਦਿੱਤਿਯ ਮਹਿਨ, ਸੰਦੀਪ ਸਿੰਘ ਚੀਫ ਵੈਲਫੇਅਰ ਅਫਸਰ ਤੋਂ ਇਲਾਵਾ ਪ੍ਰੈਸ ਕਲੱਬ ਬਠਿੰਡਾ ਦੇ ਅਹੁਦੇਦਾਰਾਂ ਤੋਂ ਇਲਾਵਾ ਮੀਡੀਆ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
                     ਇਸੇ ਤਰਾਂ ਹੀ ਸਾਬਕਾ ਵਿਧਾਇਕ ਹਰਦੇਵ ਅਰਸ਼ੀ , ਜਗਰੂਪ ਸਿੰਘ ਗਿੱਲ ਚੈਅਰਮੇਨ ਪਲਾਨਿੰਗ ਬੋਰਡ, ਰਾਜਨ ਗਰਗ, ਮਾਸਟਰ ਹਰਮੰਦਰ ਸਿੰਘ, ਟਹਿਲ ਸਿੰਘ ਸੰਧੂ, ਦਰਸ਼ਨ ਸਿੰਘ ਜੀਦਾ, ਅੰਮਿ੍ਰਤਪਾਲ ਅਗਰਵਾਲ, ਸਾਬਕਾ ਸੂਚਨਾ ਕਮਿਸ਼ਨਰ ਮੈਂਬਰ ਚੰਦਰ ਪ੍ਰਕਾਸ਼, ਕਮਲ ਕਾਂਤ ਗੋਇਲ ਸਾਬਕਾ ਕਮਿਸ਼ਨਰ ਨਗਰ ਨਿਗਮ, ਇਕਬਾਲ ਸਿੰਘ ਚੈਅਰਮੇਨ ਘੱਟ ਗਿਣਤੀ ਕਮਿਸ਼ਨ, ਮਲਕੀਤ ਸਿੰਘ ਗੰਗਾ ਚੈਅਰਮੇਨ ਮੰਡੀ ਡੱਬਵਾਲੀ, ਚਮਕੌਰ ਸਿੰਘ ਮਾਨ, ਡਾ. ਓਮ ਪ੍ਰਕਾਸ਼ ਸ਼ਰਮਾ, ਰਤਨ ਸ਼ਰਮਾ, ਪਿ੍ਰਥੀ ਸਿੰਘ ਜਲਾਲ ਟਰਾਂਸਪੋਰਟਰ, ਹਰਵਿੰਦਰ ਸਿੰਘ ਖਾਲਸਾ, ਡੀ.ਪੀ.ਆਰ.ਓ. ਗੁਰਦਾਸ ਸਿੰਘ , ਸਾਬਕਾ ਡੀ.ਪੀ.ਆਰ.ਓ. ਗਿਆਨ ਸਿੰਘ, ਰਘੁਵੀਰ ਸਿੰਘ, ਸਾਬਕਾ ਪੀ.ਆਰ.ਓ. ਸਤਵੰਤ ਸਿੰਘ ਔਲਖ, ਮੌਜੂਦਾ ਅਤੇ ਸਾਬਕਾ ਸਟਾਫ਼ ਡੀ.ਪੀ.ਆਰ.ਓ. ਦਫ਼ਤਰ ਦੇ ਨੁਮਾਇੰਦੇ ਸ਼ਾਮਲ ਸਨ।

                 ਸ. ਵਾਹਿਗੁਰੂਪਾਲ ਸਿੰਘ ਜੀ ਨਮਿੱਤ ਅੰਤਿਮ ਅਰਦਾਸ 25 ਦਸੰਬਰ (ਸ਼ੁੱਕਰਵਾਰ) ਨੂੰ ਗੁਰਦੁਆਰਾ ਸਾਹਿਬ, ਸਿਵਲ ਸਟੇਸ਼ਨ, ਬਠਿੰਡਾ ਵਿਖੇ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!