11.6 C
United Kingdom
Friday, May 9, 2025

More

    ਸੱਚ ਆਖਾਂ

    ਦੁੱਖਭੰਜਨ ਰੰਧਾਵਾ
    0351920036369

    ਸੱਚ ਆਖਾਂ ਜਿੰਦਗੀ,
    ਜਿਉਣੀ ਹੁਣ ਆਈ ਏ |
    ਜਦੋਂ ਦੀ ਤੂੰ ਸੱਜਣਾਂ ਓਏ,
    ਮੇਰੇ ਨਾਲ ਲਾਈ ਏ |
    ਸੱਚ ਆਖਾਂ ਜਿੰਦਗੀ,
    ਜਿਉਣੀ ਹੁਣ ਆਈ ਏ |

    ਮੇਰੀ ਖੁਸੀ਼ ਤੇ ਸਕੂਨ ,
    ਮੇਰਾ ਚਾਅ ਤੇਰੇ ਨਾਲ ਏ |
    ਮੇਰੀ ਮੇਰੇ ਯਾਰਾ ਓਏ ,
    ਦੁਆ ਤੇਰੇ ਨਾਲ ਏ |
    ਮੈਨੂੰ ਤੇਰੇ ਵਿੱਚੋਂ ਯਾਰਾ,
    ਲੱਭ ਗਈ ਖੁਦਾਈ ਏ |
    ਸੱਚ ਆਖਾਂ ਜਿੰਦਗੀ,
    ਜਿਉਣੀ ਹੁਣ ਆਈ ਏ |

    ਮੈਂ ਤੇਰੀਆਂ ਉਡੀਕਾਂ ਵਿੱਚ,
    ਜਿੰਦਗੀ ਗਵਾ ਲਵਾਂ |
    ਆਪਣੇ ਮੈਂ ਆਪ ਨੂੰ,
    ਕੋਈ ਫੱਕਰ ਬਣਾ ਲਵਾਂ |
    ਫੇਰ ਲੋਕਾਂ ਆਖਣਾਂ ਏ ,
    ਹੋ ਗਿਆ ਸੁ਼ਦਾਈ ਏ |
    ਸੱਚ ਆਖਾਂ ਜਿੰਦਗੀ ,
    ਜਿਉਣੀ ਹੁਣ ਆਈ ਏ |

    ਤੂੰ ਬਾਗ ਦਾ ਓ ਫੁੱਲ ਜਿਸਦੀ,
    ਮਹਿਕ ਰਵਾਂ ਮਾਣਦਾ |
    ਤੈਨੂੰ ਸਮਝਿਆ ਨਾ ਕੋਈ,
    ਬਸ ਮੈਂ ਹੀ ਤੈਨੂੰ ਜਾਣਦਾ |
    ਜ਼ਰਾ-ਜ਼ਰਾ ਧਰਤੀ ਦਾ,
    ਭਰਦਾ ਗਵਾਹੀ ਏ |
    ਸੱਚ ਆਖਾਂ ਜਿੰਦਗੀ ,
    ਜਿਉਣੀ ਹੁਣ ਆਈ ਏ |

    ਉਹ ਵੀ ਕੇਹੀ ਰਾਤ ਸੀ,
    ਜਿਸ ਮੇਲ ਕਰਵਾਏ ਸੀ |
    ਤੇ ਗੱਲਾਂ-ਗੱਲਾਂ ਵਿੱਚ,
    ਇੱਕ ਦੂਸਰੇ ਨੂੰ ਭਾਏ ਸੀ |
    ਚਾਵਾਂ ਤੇ ਰੀਝਾਂ ਨੇਂ ਚਾਅ,
    ਨਾਲ ਲਈ ਅੰਗੜਾਈ ਏ |
    ਸੱਚ ਆਖਾਂ ਜਿੰਦਗੀ ,
    ਜਿਉਣੀ ਹੁਣ ਆਈ ਏ

    ਨੀਂ ਤੇਰੇ ਤੇ ਮੇਰੇ ਜਿੰਦੇ,
    ਇਸ ਰੱਜਵੇਂ ਪਿਆਰ ਦੀ |
    ਉਥੇ ਤੇਰੇ ਤੇ ਏਥੇ ਜਿੰਦੇ,
    ਹੋ ਰਏ ਮੇਰੇ ਇੰਤਜਾਰ ਦੀ |
    ਮੈਨੂੰ ਹਾਲੇ ਵੀ ਨਈਂ ਪਤਾ,
    ਇਸਦੀ ਕਿੰਨੀ ਗਹਿਰਾਈ ਏ |
    ਸੱਚ ਆਖਾਂ ਜਿੰਦਗੀ ,
    ਜਿਉਣੀ ਹੁਣ ਆਈ ਏ

    ਨੀ ਤੈਨੂੰ ਕਦੇ ਜੇ ਵਿਸਾਰਾਂ,
    ਉਸੇ ਥਾਂ ਈ ਮਰ ਜਾਵਾਂ |
    ਤੇ ਤੇਰਿਆਂ ਦੁੱਖਾਂ ਨੂੰ,
    ਹੱਸ-ਹੱਸ ਜਰ ਜਾਵਾਂ |
    ਤੇਰੇ ਪਿੱਛੇ ਦੁੱਖਭੰਜਨ,
    ਨੂੰ ਮਨਜੂਰ ਤਬਾਹੀ ਏ |
    ਸੱਚ ਆਖਾਂ ਜਿੰਦਗੀ ,
    ਜਿਉਣੀ ਹੁਣ ਆਈ ਏ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!