

ਫਰੈਂਕਫੋਰਟ (ਪਵਨ ਪਰਵਾਸੀ) ਅੱਜ ਦਾ ਦਿਨ ਪੰਜਾਬੀ ਭਾਈਚਾਰੇ ਲਈ ਰਿਹਾ ਇਤਿਹਾਸਕ, ਕਿਉਕਿ ਅੱਜ ਫਰੈਂਕਫੋਰਟ ਵਿੱਚ ਫਰਾਏ ਵੀਹਲਰ ਪਾਰਟੀ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਰਾਹੁਲ ਕੁਮਾਰ ਦੇ ਜਤਨਾਂ ਸਦਕਾ ਪੰਜਾਬੀ ਅਤੇ ਹਿੰਦੀ ਭਾਸ਼ਾ ਕੀਤੀ ਗਈ ਸਰਕਾਰੀ ਅਦਾਰਿਆਂ ਵਿੱਚ ਮਨਜੂਰ। ਅੱਜ ਰਾਹੁਲ ਕੁਮਾਰ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਉਹ ਬਹੁਤ ਟਾਈਮ ਤੋਂ ਪੰਜਾਬੀ ਤੇ ਹਿੰਦੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਜਤਨਸ਼ੀਲ ਸਨ ਪਰ ਅੱਜ ਇਸ ਨੂੰ ਅਪਲਾਈ ਹੁੰਦਾ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।ਜਰਮਨ ਵਿੱਚ ਆਉਣ ਵਾਲੇ ਭਾਰਤੀ ਹਮੇਸ਼ਾ ਇਸ ਗੱਲ ਲਈ ਮੁਸ਼ਕਿਲ ਮਹਿਸੂਸ ਕਰਦੇ ਸਨ ਕਿਉਂਕਿ ਜਦੋ ਕੋਈ ਵੀ ਭਾਰਤੀ ਜਰਮਨ ਵੈਬਸਾਈਟ ਉਪਰ ਜਾਂਦਾ ਹੈ ਤਾਂ ਉਸਨੂੰ ਸਿਰਫ ਅੰਗਰੇਜ਼ੀ ਤੇ ਜਰਮਨ ਭਾਸ਼ਾ ਹੀ ਉਪਲਬਧ ਮਿਲਦੀਆਂ ਹਨ, ਪਰ ਹੁਣ ਜਨਵਰੀ2021 ਤੋਂ ਖਾਸਕਰ ਫਰੈਂਕਫੋਰਟ ਦੀਆਂ ਸਾਰੀਆਂ ਸਰਕਾਰੀ ਅਦਾਰੇ ਜਰਮਨ ਭਾਸ਼ਾ ਦੇ ਨਾਲ ਨਾਲ ਹਿੰਦੀ ਤੇ ਪੰਜਾਬੀ ਭਾਸ਼ਾ ਵੀ ਉਪਲਬਧ ਮਿਲੇਗੀ।ਇਸ ਨਾਲ ਭਾਰਤੀ ਭਾਈਚਾਰੇ ਨੂੰ ਬਹੁਤ ਮਦਦ ਮਿਲੇਗੀ ਅਤੇ ਓਹ੍ਹ ਆਪਣੇ ਕੰਮ ਆਸਾਨੀ ਨਾਲ ਕਰ ਸਕਦੇ ਹਨ।ਰਾਹੁਲ ਕੁਮਾਰ ਨੇ ਦੱਸਿਆ ਕਿ ਆਉਣ ਵਾਲੇ ਸਾਲ ਵਿੱਚ ਸਾਰੇ ਜਰਮਨ ਵਿੱਚ ਉਹ ਪੰਜਾਬੀ ਤੇ ਹੀ ਹਿੰਦੀ ਲਾਗੂ ਕਰਵਾਉਣਗੇ।ਰਾਹੁਲ ਕੁਮਾਰ ਤੋਂ ਇਲਾਵਾ ਅੱਜ ਇਸ ਉਦਘਾਟਨ ਸਮਾਰੋਹ ਵਿੱਚ ਫਰੈਂਕਫੋਰਟ ਦੇ ਵਾਈਸ ਮਿਹਰ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ।ਉਹਨਾਂ ਤੋਂ ਇਲਾਵਾ ਯੂਰੋਪ ਪ੍ਰੈਜ਼ੀਡੈਂਟ ਮਿਸਟਰ ਡੇਵਿਡ ਵੀ ਮੌਜੂਦ ਸਨ ਪੰਜਾਬੀ ਭਾਈਚਾਰੇ ਦੇ ਵੀ ਬਹੁਤ ਸਾਰੇ ਸਾਥੀ ਇਸ ਸਮਾਗਮ ਵਿੱਚ ਹਾਜਿਰ ਸਨ।ਪਰ ਕਰੋਨਾ ਦੀਆਂ ਹਦਾਇਤਾਂ ਨੂੰ ਦੇਖਦੇ ਹੋਏ ਇਸ ਇਕੱਠ ਨੂੰ ਸੀਮਿਤ ਰੱਖਿਆ ਗਿਆ।ਅਖੀਰ ਵਿਚ ਰਾਹੁਲ ਕੁਮਾਰ ਦੇ ਪਿਤਾ ਜੀ ਨੇ ਆਏ ਹੋਏ ਸਾਰੇ ਅਧਿਕਾਰੀਆਂ ਦਾ ਅਤੇ ਭਾਰਤੀ ਭਾਈਚਾਰੇ ਦਾ ਧੰਨਵਾਦ ਕੀਤਾ।