

ਕਰੋਨਾਵਾਇਰਸ ਦੇ ਚੱਲਦੇ ਡਲਿਵਰੀ ਡਰਾਈਵਰ ਆਪਣੀ ਅਤੇ ਗਾਹਕ ਦੀ ਸੁਰੱਖਿਆ ਲਈ ਲਾਜ਼ਮੀ ਦੂਰੀ ਰੱਖਣ ਕਰਕੇ ਦਸਤਖ਼ਤ ਤਾਂ ਨਹੀਂ ਕਰਵਾਉਦੇ, ਪਰ ਫੋਟੋ ਤਾਂ ਖਿੱਚ ਹੀ ਸਕਦੇ ਹਨ । ਡਰਾਈਵਰ ਸਬੂਤ ਦੇ ਤੌਰ ‘ਤੇ ਗਾਹਕ ਦੀ ਪਾਰਸਲ ਨਾਲ ਫੋਟੋ ਖਿੱਚ ਲੈਂਦੇ ਹਨ । ਇਸੇ ਤਰਾਂ ਹੀ ਪ੍ਰਸਿੱਧ ਪਾਰਸਲ ਕੰਪਨੀ ਹਰਮਜ ਨੇ ਅਪਣੇ ਡਰਾਇਵਰ ਵੱਲੋਂ ਗਾਹਕ ਹੋਲੀ ਸੇਅਨੋਰ ਦੀ ਪਾਰਸਲ ਲੈਂਦੀ ਦੀ ਫੋਟੋ ਉਸਨੂੰ ਈਮੇਲ ਰਾਹੀਂ ਭੇਜੀ ਗਈ । ਹੋਲੀ ਸੇਅਨੋਰ ਨੇ ਗਾਊਨ ਲਿਬਾਸ ਵਿੱਚ ਆਪਣੇ ਘਰ ਦੀ ਸਰਦਲ ‘ਤੇ ਲਈ ਗਈ ਫੋਟੋ ਨੂੰ ਟਵਿੱਟਰ ‘ਤੇ ਸ਼ੇਅਰ ਕੀਤਾ ਤਾਂ ਉਸਨੂੰ 188,000 ਲਾਈਕ ਮਿਲੇ ।
-ਹਰਜੀਤ ਦੁਸਾਂਝ