
ਸਿੱਕੀ ਝੱਜੀ ਪਿੰਡ ਵਾਲਾ (ਇਟਲੀ) ਇੰਗਲੈਂਡ ਦੀ ਧਰਤੀ ਤੇ ਪਿਛਲੇ ਤਕਰੀਬਨ ਤਿੰਨ ਦਹਾਕਿਆਂ ਤੋਂ ਰਹਿ ਕੇ ਸਿੱਖ ਸੰਗਤਾਂ ਦੀ ਸੇਵਾ ਕਰ ਰਹੇ ਭਾਈ ਜਸਵੀਰ ਸਿੰਘ ਡਰਬੀ (ਯੂਕੇ) ਵਾਲਿਆਂ ਨੇ ਦੁਨੀਆਂ ਦੇ ਕੋਨੇ ਕੋਨੇ ਚ ਵਸਦੀਆਂ ਸਿੱਖ ਸੰਗਤਾਂ ਦਾ ਭਾਈ ਸਾਹਿਬ ਵਲੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਮੌਕੇ ਰਿਲੀਜ਼ ਕੀਤੇ ਸ਼ਬਦ ਸਤਿਗੁਰੂ ਨਾਨਕ ਪ੍ਰਗਟਿਆ ਨੂੰ ਮਿਲੇ ਪਿਆਰ ਦਾ ਧੰਨਵਾਦ ਕੀਤਾ। ਪੰਜਾਬ ਦੀ ਧਰਤੀ ਤੋਂ ਜਿਲ੍ਹੇ ਜਲੰਧਰ ਦੇ ਪਿੰਡ ਬੈਨਾਪੁਰ ਪੱਬਮਾਂ ਦੇ ਪਿਤਾ ਸਰਦਾਰ ਰਣਜੀਤ ਸਿੰਘ ਹੋਰਾਂ ਘਰ ਜਨਮ ਲਿਆ। ਗਾਇਕੀ ਨਾਲ ਭਾਈ ਸਾਹਿਬ ਦਾ ਸ਼ੁਰੂ ਤੋਂ ਹੀ ਮੋਹ ਰਿਹਾ ਕਿਉਂ ਕਿ ਭਾਈ ਸਾਹਿਬ ਦੇ ਪਿਤਾ ਰਣਜੀਤ ਸਿੰਘ ਜੀ ਡੀ ਏ ਵੀ ਕਾਲਜ ਪ੍ਰੋਫੈਸਰ ਸਨ ਜਿਨ੍ਹਾਂ ਨੇ ਲਗਾਤਾਰ ਸਤਾਈ ਸਾਲ ਤਬਲਾ ਦੀ ਵੀ ਸੇਵਾ ਨਿਭਾਈ। ਸਕੂਲ ਦੀ ਬਾਲ ਸਭਾ ਤੋਂ ਲੈ ਕੇ ਐਮ ਏ ਬੀ ਏਡ ਤੱਕ ਦੇ ਸਫਰ ਤੱਕ ਪੜਾਈ ਦੇ ਨਾਲ ਭਾਈ ਸਾਹਿਬ ਨੇ ਗਾਇਕੀ ਦੀਆਂ ਬਰਾਕੀਆਂ ਸਿੱਖਣ ਦੇ ਨਾਲ ਕੰਪੀਡਸ਼ਨਾਂ ਵਿੱਚ ਹਿੱਸਾ ਲੈ ਕੇ ਕਈ ਇਨਾਮ ਪ੍ਰਾਪਤ ਕੀਤੇ। ਯੂਕੇ ਦੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਹਾਜਰੀ ਭਾਈ ਸਾਹਿਬ ਅਕਸਰ ਹੀ ਭਰਦੇ ਰਹਿੰਦੇ ਹਨ। ਭਾਈ ਸਾਹਿਬ ਵਲੋਂ ਗਾਇਨ ਕੀਤੇ ਸ਼ਬਦ ਜਿਸ ਨੂੰ ਇੰਗਲੈਂਡ ਦੀ ਅੰਤਰਰਾਸ਼ਟਰੀ ਸੰਗੀਤਕ ਕੰਪਨੀ ਆਰ ਜੀਵਨ ਰਿਕਾਰਡਜ ਅਤੇ ਰਣਜੀਤ ਮਠਾਰੂ ਦੀ ਪੇਸ਼ਕਸ਼ ਅਧੀਨ ਰਿਲੀਜ਼ ਕੀਤਾ ਗਿਆ ਹੈ ਨੂੰ ਸਿੱਖ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਕਿਸ ਦਾ ਭਾਈ ਲ ਜਸਵੀਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਭਾਈ ਗੁਰਨਾਮ ਸਿੰਘ ਅਤੇ ਸਤਨਾਮ ਸਿੰਘ ਹੋਰਾਂ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਗੁਰਬਾਣੀ ਸ਼ਬਦਾਂ ਦੇ ਨਾਲ ਭਾਈ ਸਾਹਿਬ ਨੇ ਹੁਣ ਤੱਕ ਬਹੁਤ ਸਾਰੀਆਂ ਚੰਗੇ ਲੇਖਕਾਂ ਦੀਆਂ ਰਚਨਾਵਾਂ ਜਿਨ੍ਹਾਂ ਵਿੱਚ ਸਮਾਜ ਨੂੰ ਕੋਈ ਨਾ ਕੋਈ ਸੇਧ ਦੇਣ ਵਾਲਾ ਸੁਨੇਹਾ ਹੋਵੇ ਉਹ ਵੀ ਅਕਸਰ ਆਪਣੇ ਚਾਹੁੰਣ ਵਾਲਿਆਂ ਲਈ ਸ਼ੋਸ਼ਲ ਮੀਡੀਆ ਤੇ ਗਾ ਕੇ ਸਾਂਝੀਆਂ ਕੀਤੀਆਂ ਜਾਂਦੀਆ ਹਨ। ਇਹਨਾਂ ਰਚਨਾਵਾਂ ਦੇ ਰਚਣਹਾਰੇ ਜਿਸ ਵਿੱਚ ਹਰਜਿੰਦਰ ਕੰਗ, ਗੁਰਭਜਨ ਗਿੱਲ,ਜੈੰਤੀ ਬੇਤਾਬ,ਸੰਤੋਖ ਸਿੰਘ ਭੁੱਲਰ, ਸ਼ਿੰਗਾਰਾ ਸਿੰਘ ਢਿੱਲੋਂ,ਸੁਖਵਿੰਦਰ ਅਮ੍ਰਿਤ, ਕਰਮਜੀਤ ਕਰਮ ਦੇ ਨਾਮ ਪ੍ਰਮੁੱਖ ਹਨ। ਗਿਆਨੀ ਇੰਦਰਜੀਤ ਸਿੰਘ ਡਰਬੀ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕਰਦਿਅਾਂ ਭਾਈ ਜਸਵੀਰ ਸਿੰਘ ਜੀ ਨੇ ਕਿਹਾ ਕਿ ਜਲਦ ਹੀ ਉਹ ਆਪਣੇ ਨਵੇਂ ਗੁਰਬਾਣੀ ਸ਼ਬਦ ਰਾਂਹੀ ਹਾਜਰੀ ਲਗਵਾਉਣਗੇ।