4.2 C
United Kingdom
Saturday, March 7, 2026

More

    “ਇੰਦਰਜੀਤ ਨਿੱਕੂ” ਦਾ ਨਵਾਂ ਗੀਤ “ਪੱਗ ਦਾ ਬਰੈਂਡ” ਬਣਿਆ ਸਰੋਤਿਆਂ ਦੀ ਪਹਿਲੀ ਪਸੰਦ

    ਸਿੱਕੀ ਝੱਜੀ ਪਿੰਡ ਵਾਲਾ (ਇਟਲੀ)

    ਨੌਜਵਾਨ ਦਿਲਾਂ ਦੀ ਧੜਕਣ ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਜੋ ਕਿ ਆਪਣੀ ਸੋਹਣੀ ਪੇਚਾ ਵਾਲੀ ਪੱਗ ਕਰਕੇ ਵੱਖਰੀ ਪਹਿਚਾਣ ਦੇ ਮਾਲਿਕ ਹਨ ਦਾ ਨਵਾਂ ਗੀਤ “ਪੱਗ ਦਾ ਬਰੈੰਡ” ਖੂਬ ਚਰਚਾ ਚ ਹੈ। ਪਹਿਲਾਂ ਵੀ ਨੌਜਵਾਨਾਂ ਨੂੰ ਪੱਗ ਬੰਨਣ ਲਈ ਉਤਸ਼ਾਹਾਹਿਤ ਕਰਦੇ ਗੀਤ ਜੋ ਕਿ ਨਿੱਕੂ ਦੇ ਗਾਏ ਦੋਗਾਣਾ ਗੀਤ ਕਿਵੇੰ ਚਿਣਦਾ ਸੋਹਣਿਆ ਅਤੇ ਬਾਪੂ ਕੋਲੋਂ ਮਿਲੀ ਸਰਦਾਰੀ ਵੀ ਇਸ ਨਵੇਂ ਗੀਤ ਦੀ ਤਰਾਂ ਭਰਪੂਰ ਚਰਚਾ ਦਾ ਵਿਸ਼ਾ ਰਹੇ ਹਨ। ਮਨਦੀਪ ਸਿੰਘ ਅੰਬੂ ਅਤੇ ਰਮਨਜੋਤ ਘੁੰਮਣ ਦੀ ਪੇਸ਼ਕਸ਼ ਵਿੱਚ 317 ਰਿਕਾਰਡਜ਼ ਕੰਪਨੀ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਗੀਤਕਾਰ ਰਟਾਂਡੀਆ ਨੇ ਲਿਖਿਆ ਹੈ। ਸੰਗੀਤਕ ਧੁਨਾਂ ਚ ਇਸ ਗੀਤ ਨੂੰ ਸ਼ਿੰਗਾਰਨ ਵਾਲੇ ਏ ਕੇ ਐਸ ਨੇ ਦਿਲਾਂ ਧੂ ਪਾਉਂਦੀਆ ਧੁਨਾਂ ਨਾਲ ਸ਼ਿੰਗਾਰ ਕੇ ਵਾਹ ਵਾਹ ਖੱਟੀ ਹੈ। ਯੂ ਟਿਊਬ ਤੇ ਪਹਿਲੇ ਹੀ ਦਿ ਦਿਨਾਂ ਵਿੱਚ ਇਸ ਗੀਤ ਦੇ ਲੱਖਾਂ ਵਿਊ ਵੇਖਣ ਨੂੰ ਮਿਲੇ ਜਿਸ ਦਾ ਵੀਡੀਓ ਸ਼ੁਭ ਕਰਮਨ ਫਿਲਮਜ਼ ਵਲੋਂ ਫਿਲਮਾਇਆ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!