3.4 C
United Kingdom
Sunday, March 8, 2026

More

    ਅਮਰੀਕੀ ਏਜੰਸੀਆਂ ਕਰ ਰਹੀਆਂ ਹਨ ਸਰਕਾਰੀ ਨੈਟਵਰਕਿੰਗ ਹੈਕਿੰਗ ਦੀ ਜਾਂਚ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 14 ਦਸੰਬਰ 2020

    ਅਮਰੀਕਾ ਦੀਆਂ ਜਾਂਚ ਏਜੰਸੀਆਂ ,ਦੇਸ਼ ਦੇ ਕੁੱਝ ਵਿਭਾਗਾਂ ਵਿੱਚ ਹੋਏ ਸਾਈਬਰ ਹਮਲੇ ਦੇ ਸੰਬੰਧ ਵਿੱਚ ਜਾਂਚ ਕਰ ਰਹੀਆਂ ਹਨ। ਯੂ.ਐੱਸ ਦੇ ਵਣਜ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਉਹ ਇੱਕ ਸਾਈਬਰ ਹਮਲੇ ਵਿੱਚ ਅੰਕੜਿਆਂ ਦੀ ਉਲੰਘਣਾ ਦਾ ਸ਼ਿਕਾਰ ਹੋਇਆ ਹੈ ਅਤੇ ਇਹ ਹਮਲਾ ਰੂਸ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ। ਵਣਜ ਵਿਭਾਗ ਦੇ ਬਿਆਨ ਅਨੁਸਾਰ ਉਹਨਾਂ ਨੇ ਇਸ ਸੰਬੰਧੀ ਸੀ ਆਈ ਐਸ ਏ ਅਤੇ ਐਫ ਬੀ ਆਈ ਨੂੰ ਜਾਂਚ ਕਰਨ ਲਈ ਕਿਹਾ ਹੈ, ਜਦਕਿ ਵਿਭਾਗ ਨੇ ਕੋਈ ਹੋਰ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ।ਇਸਦੇ ਇਲਾਵਾ ਹੋਮਲੈਂਡ ਸਕਿਓਰਿਟੀ ਦੀ ਸਾਈਬਰ ਸਕਿਓਰਿਟੀ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਏਜੰਸੀ ਦੇ ਵਿਭਾਗ ਨੇ ਵੀ ਡਾਟੇ ਦੇ ਵਿਸ਼ੇ ਵਿੱਚ ਛੇੜਛਾੜ ਦੀ ਪੁਸ਼ਟੀ ਕੀਤੀ ਹੈ।ਇਸ ਸਾਈਬਰ ਮਾਮਲੇ ਵਿੱਚ ਸੀ ਆਈ ਐਸ ਏ ਪ੍ਰਭਾਵਿਤ ਸੰਸਥਾਵਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।ਇਹਨਾਂ ਸਾਈਬਰ ਹਮਲਿਆਂ ਦੇ ਮਾਮਲੇ ਵਿੱਚ ਪਿਛਲੇ ਹਫਤੇ, ਰਾਸ਼ਟਰੀ ਸੁਰੱਖਿਆ ਏਜੰਸੀ ਨੇ ਇੱਕ ਸਲਾਹਕਾਰੀ ਚਿਤਾਵਨੀ ਪ੍ਰਕਾਸ਼ਤ ਕੀਤੀ ਸੀ ਕਿ ਰੂਸੀ ਅਨਸਰ ,ਦੇਸ਼ ਦੀਆਂ ਸੁਰੱਖਿਅਤ ਪ੍ਰਣਾਲੀਆਂ ਦੇ ਅੰਕੜਿਆਂ ਤੱਕ ਪਹੁੰਚ ਕਰ ਰਹੇ ਹਨ ਅਤੇ ਇਸ ਚਿਤਾਵਨੀ ਰਾਹੀਂ ਰੱਖਿਆ ਵਿਭਾਗ ਦੇ ਵੱਖ-ਵੱਖ ਸਰਕਾਰੀ ਨੈਟਵਰਕਾਂ ਨੂੰ ਤੁਰੰਤ ਸੁਰੱਖਿਅਤ ਕਰਨ ਦੀ ਮੰਗ ਕੀਤੀ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!