3.5 C
United Kingdom
Sunday, March 8, 2026

More

    ਅਮਰੀਕਾ ਵਿੱਚ ਸ਼ੁਰੂ ਹੋਇਆ ਕੋਰੋਨਾਂ ਵਾਇਰਸ ਟੀਕਾਕਰਣ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 14 ਦਸੰਬਰ 2020

    ਸੰਯੁਕਤ ਰਾਜ ਵਿੱਚ ਕੋਰੋਨਾਂ ਵਾਇਰਸ ਟੀਕਾਕਰਣ ਨੂੰ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਇੱਕ ਮਹੱਤਵਪੂਰਣ ਪਲ ਹੈ ਜਦੋਂ ਦੇਸ਼ ਇਸ ਜਾਨਲੇਵਾ ਵਾਇਰਸ ਦਾ ਸਾਹਮਣਾ ਕਰਨ ਦੇ ਨਾਲ ਤਕਰੀਬਨ 300,000 ਅਮਰੀਕੀ ਵਾਸੀਆਂ ਨੂੰ ਗਵਾ ਚੁੱਕਿਆ ਹੈ।ਇਸ ਟੀਕਾਕਰਣ ਦੀ ਸ਼ੁਰੂ ਕੀਤੀ ਪ੍ਰਕਿਰਿਆ ਦੌਰਾਨ ਨਿਊਯਾਰਕ ਵਿੱਚ ਆਈ ਸੀ ਯੂ ਦੀ ਨਰਸ ਸੈਂਡਰਾ ਲਿੰਡਸੇ,ਟੀਕੇ ਦੀ ਖੁਰਾਕ ਨੂੰ ਲੈਣ ਵਾਲੀ ਪਹਿਲੀ ਸ਼ਖਸ ਹੈ, ਜਿਸਨੂੰ ਕਿ ਗਵਰਨਰ ਐਂਡ੍ਰਿਊ ਕੁਓਮੋ ਨੇ ਲਾਈਵ ਸਟ੍ਰੀਮ ਕੀਤਾ। ਜਰਮਨ ਦੀ ਕੰਪਨੀ ਬਾਇਓਨਟੈਕ ਅਤੇ ਇਸ ਦੇ ਸੰਯੁਕਤ ਰਾਜ ਦੇ ਭਾਈਵਾਲ ਫਾਈਜ਼ਰ ਦੁਆਰਾ ਤਿਆਰ ਕੀਤਾ ਗਿਆ ਕੋਵਿਡ -19 ਟੀਕੇ ਨੂੰ ਸ਼ੁੱਕਰਵਾਰ ਰਾਤ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਗਿਆ ਸੀ। ਜਿਸਦੇ ਬਾਅਦ ਸਪਲਾਈ ਟਰੱਕਾਂ ਵਿੱਚ ਐਤਵਾਰ ਨੂੰ ਮਿਸ਼ੀਗਨ ਦੇ ਪੋਰਟੇਜ ਵਿੱਚੋਂ ਫਾਈਜ਼ਰ ਦੇ ਟੀਕੇ ਰਵਾਨਾ ਕੀਤੇ ਗਏ ਸਨ ਅਤੇ ਕੰਪਨੀ ਨੂੰ ਇਸ ਹਫਤੇ ਦੇ ਅੰਤ ਤੱਕ 2.9 ਮਿਲੀਅਨ ਖੁਰਾਕਾਂ ਨੂੰ 636 ਨਿਰਧਾਰਤ ਸਥਾਨਾਂ ਤੇ ਪਹੁੰਚਾਉਣ ਦੀ ਉਮੀਦ ਹੈ।ਸੰਯੁਕਤ ਰਾਜ ਵਿੱਚ ਟੀਕਾ ਰੋਲਆਉਟ ਉੱਚ ਜੋਖਮ ਵਾਲੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਹਨਾਂ ਵਿੱਚ ਹਸਪਤਾਲ ਦੇ ਕਰਮਚਾਰੀ, ਨਰਸਿੰਗ ਹੋਮ ਦੇ ਸਟਾਫ ਅਤੇ ਵਸਨੀਕਾਂ ਆਦਿ ਸ਼ਾਮਲ ਹਨ ਜਦਕਿ ਇਸਦੇ ਦੂਜੇ ਪੜਾਅ ਵਿੱਚ ਕਿਸ ਨੂੰ ਪਹਿਲ ਦਿੱਤੀ ਜਾਵੇਗੀ ,ਇਹ ਅਜੇ ਸ਼ਪਸ਼ਟ ਨਹੀਂ ਹੈ।ਯੂ ਐਸ ਨੇ ਬਾਇਓਨਟੈਕ-ਫਾਈਜ਼ਰ ਟੀਕੇ ਦੀਆਂ ਘੱਟੋ ਘੱਟ 100 ਮਿਲੀਅਨ ਖੁਰਾਕਾਂ ਦਾ ਆਦੇਸ਼ ਦਿੱਤਾ ਹੈ ਜਦਕਿ ਹੋਰ 500 ਮਿਲੀਅਨ ਖਰੀਦਣ ਦੇ ਵੀ ਵਿਕਲਪ ਹਨ ਅਤੇ ਇਸ ਸਮੇਂ ਅਮਰੀਕਾ ਨੇ 800 ਮਿਲੀਅਨ ਖੁਰਾਕਾਂ ਲਈ ਅਗਾਊ ਆਦੇਸ਼ ਦਿੱਤੇ ਹਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!