19.4 C
United Kingdom
Wednesday, June 24, 2026

More

    ਕੈਨੇਡਾ ਭੇਜਣ ਲਈ 40 ਲੱਖ ਦੀ ਠੱਗੀ ਦੇ ਦੋਸ਼ਾਂ ਤਹਿਤ ਸ਼ਿਕੰਜਾ ਕਸਿਆ

    ਅਸ਼ੋਕ ਵਰਮਾ
    ਬਠਿੰਡਾ,7ਦਸੰਬਰ2020:  ਬਠਿੰਡਾ ਪੁਲਿਸ ਨੇ ਕਰਾਊਨ ਇਨਵੈਸਟ ਕੰਪਨੀ ਦੇ ਨਾਮ ਹੇਠ 40 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਪਤੀ ਪਤਨੀ ਅਤੇ ਉਹਨਾਂ ਦੇ ਪੁੱਤਰ ਤੇ ਸ਼ਿਕੰਜਾ ਕਸ ਦਿੱਤਾ ਹੈ ਥਾਣਾ ਸਿਵਲ ਲਾਈਨ ਪੁਲਿਸ ਨੇ ਵਿਜੇ ਕੁਮਾਰ ਪੁੱਤਰ ਜਗਰੂਪ ਚ ਚੰਦ ਵਾਸੀ ਗੁਰੂ ਤੇਗ ਬਾਹਦਰ ਨਗਰ ਬਠਿੰਡਾ ਵੱਲੋਂ ਦਿੱਤੀ ਸ਼ਕਾਇਤ ਦੇ ਅਧਾਰ ਤੇ ਰਵੀ ਗਰਗ ਉਸ ਦੀ ਪਤਨੀ ਰੂਬੀ ਗਰਗ ਅਤੇ ਲੜਕੇ ਅਰੁਣ ਗਰਗ ਵਾਸੀਅਨ ਜੀਰਕਪੁਰ ਨੂੰ ਧਾਰਾ 420,406 ਤਹਿਤ ਨਾਮਜਦ ਕਰਕੇ ਮੁਲਜਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸ਼ਕਾਇਤਕਰਤਾ ਵਿਜੇ ਕੁਮਾਰ ਨੇ ਇਸ ਸਬੰਧੀ ਐਸਐਸਪੀ ਬਠਿੰਡਾ ਨੂੰ ਸ਼ਕਾਇਤ ਦਿੱਤੀ ਸੀ ਜਿਸ ਨੂੰ ਪੜਤਾਲ ਲਈ ਸੀਆਈਏ ਟੂ ਨੂੰ ਸੌਂਪਿਆ ਗਿਆ ਸੀ। ਪੀੜਤ ਵਿਜੇ ਕੁਮਾਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਰਵੀ ਗਰਗ ਅਤੇ ਅਰੁਣ ਗਰਗ ਨੇ ਕਰਾਊਨ ਇਨਵੈਸਟਮੈਂਟ ਦੀ ਬਰਾਂਚ ਖੋਹਲੀ ਸੀ ਜਿਸ ’ਚ ਉਹ ਕੈਨੇਡਾ ਜਾਣ ਲਈ ਵਰਕ ਪਰਮਿਟ ਆਦਿ ਦਿਵਾਉਣ ਦਾ ਕੰਮ ਕਰਦੇ ਸਨ।
                               ਉਹਨਾਂ ਦੱਸਿਆ ਕਿ ਸਾਲ 2016 ’ਚ ਰਵੀ ਗਰਗ ਨੇ ਉਸ ਦੇ ਲੜਕੇ ਕਮਲਦੀਪ ਸਿੰਘ ਅਤੇ ਪ੍ਰੀਵਾਰ ਨੂੰ ਕੈਨੇਡਾ ਭੇਜਣ ਲਈ 30 ਲੱੱਖ ਰੁਪਏ ਦੀ ਮੰਗ ਕੀਤੀ ਸੀ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਜਾਣ ਪਛਾਣ ਵਾਲੇ ਦੇ ਸਾਹਮਣੇ ਰਵੀ ਗਰਗ ਦੀ ਪਤਨੀ ਰੂਬੀ ਗਰਗ ਨੂੰ 14 ਲੱਖ ਰੁਪਏ ਨਕਦ ਦਿੱਤੇ ਜਦੋਂਕਿ ਬਾਕੀ 16 ਲੱਖ ਰੁਪਿਆ ਪੀਆਰ ਕੇਸ ਦੀ ਫਾਈਲ ਅੰਬੈਸੀ ’ਚ ਚਲੇ ਜਾਣ ਦਾ ਵਾਅਦਾ ਕਰ ਲਿਆ। ਉਹਨਾਂ ਦੱਸਿਆ ਕਿ ਸਾਲ 2019 ’ਚ ਤਿੰਨਾਂ ਨੇ ਫਾਈਲ ਦੇ ਅੰਤਮ ਦੌਰ ’ਚ ਪੁੱਜਣ ਬਾਰੇ ਆਖ ਕੇ 16 ਲੱਖ ਰੁਪਿਆ ਅਤੇ ਅਸਲ ਪਾਸਪੋਰਟ ਮੰਗਿਆ। ਉਹਨਾਂ ਦੱਸਿਆ ਕਿ ਇਹ ਪੈਸੇ ਵੀ ਦੋ ਵਿਅਕਤੀਆਂ ਦੀ ਮੌਜੂਦਗੀ ’ਚ ਰਵੀ ਗਰਗ ਆਦਿ ਨੂੰ ਦੇ ਦਿੱਤੇ। ਉਹਨਾਂ ਦੱਸਿਆ ਕਿ ਇਹਨਾਂ ਨੇ ਛੇ ਮਹੀਨਿਆਂ ’ਚ ਵੀਜ਼ਾ ਆਉਣ ਦਾ ਵਿਸ਼ਵਾਸ਼ ਦਿਵਾਇਆ ਸੀ।
                             ਉਹਨਾਂ ਦੱਸਿਆ ਕਿ ਕੁੱਝ ਸਮੇਂ ਬਾਅਦ ਇਹਨਾਂ ਨੇ ਆਪਣਾ ਦਫਤਰ ਬੰਦ ਕਰ ਦਿੱਤਾ। ਉਹਨਾਂ ਦੱਸਿਆ ਕਿ ਜਦੋਂ ਪੈਸੇ ਵਾਪਿਸ ਕਰਨ ਦੀ ਮੰਗ ਕੀਤੀ ਤਾਂ ਕਾਫੀ ਸਮਾਂ ਲਾਰੇ ਲਾਉਣ ਤੋਂ ਬਾਅਦ ਵੀ ਪੈਸਾ ਮੋੜਿਆ ਨਹੀਂ। ਇਸ ਤੋਂ ਬਾਅਦ ਵਿਜੇ ਕੁਮਾਰ ਨੇ ਐਸਐਸਪੀ ਨੂੰ ਪੜਤਾਲ ਲਈ ਦਰਖਾਸਤ ਦੇਕੇ ਇਨਸਾਫ ਦੀ ਮੰਗ ਕੀਤੀ ਸੀ। ਵਿਜੇ ਕੁਮਾਰ ਨੇ ਸ਼ਕਾਇਤ ’ਚ ਦੱਸਿਆ ਕਿ ਜਦੋਂ ਰਵੀ ਗਰਗ ਨੂੰ ਇਸ ਪਤਾ ਲੱਗਿਆ ਤਾਂ ਉਸ ਨੇ ਬਠਿੰਡਾ ਦੇ ਗਰੀਨ ਸਿਟੀ ਵਾਸੀ ਦਵਿੰਦਰ ਕੁਮਾਰ ਰਾਹੀਂ ਸਮਝੌਤੇ ਦੀ ਗੱਲ ਚਲਾਕੇ ਆਪਣੀ ਦੁਕਾਨ ਦੇਣ ਦੇ ਇਵਜ਼ ’ਚ 10 ਲੱਖ ਰੁਪਏ ਦਵਿੰਦਰ ਅਤੇ ਉਸ ਦੀ ਪਤਨੀ ਦੇ ਖਾਤੇ ’ਚ ਪੁਆ ਲਏ । ਸ਼ਕਾਇਤ ਮੁਤਾਬਕ ਉਸਨੇ ਦੁਕਾਨ ਵੀ ਨਹੀਂ ਦਿੱਤੀ ਹੈ।

                      ਪੜਤਾਲ ਦੌਰਾਨ ਦੋਸ਼ ਸਾਬਤ
    ਪੜਤਾਲੀਆ ਅਧਿਕਾਰੀ ਨੇ  ਐਸਐਸਪੀ ਨੂੰ ਸੌਂਪੀ ਰਿਪੋਰਟ ’ਚ ਦੱਸਿਆ ਹੈ ਕਿ ਗਵਾਹਾਂ ਦੇ ਬਿਆਨ ਤੋਂ ਸਾਬਤ ਹੋਇਆ ਹੈ ਕਿ ਮੁਲਜਮਾਂ ਨੇ ਵਿਜੇ ਕੁਮਾਰ ਦੇ ਲੜਕੇ ਕਮਲਦੀਪ ਨੂੰ ਬਾਹਰ ਭੇਜਣ ਦਾ ਝਾਂਸਾ ਦੇਕੇ 30 ਲੱਖ  ਰੁਪਏ ਹਾਸਲ ਕੀਤੇ ਅਤੇ ਰਾਜੀਨਾਮੇਂ ਦੀ ਗੱਲ ਚਲਾਕੇ 10 ਲੱਖ ਰਪਿਆ ਦਵਿੰਦਰ ਕੁਮਾਰ ਅਤੇ ਉਸ ਦੀ ਪਤਨੀ ਦੇ ਖਾਤੇ ’ਚ ਪੁਆਏ ਹਨ। ਰਿਪੋਰਟ ’ਚ ਦੱਸਿਆ ਹੈ ਕਿ ਦਵਿੰਦਰ ਗਰਗ ਅਤੇ ਉਸ ਦੀ ਪਤਨੀ ਦੀ ਪਿਛਲੇ ਦਿਨੀ ਮੌਤ ਹੋ ਚੁੱਕੀ ਹੈ। ਰਿਪੋਰਟ ਅਨੁਸਾਰ ਮੁਲਜਮ ਰਵੀ ਗਰਗ ਅਤੇ ਰੂਬੀ ਗਰਗ ਨੂੰ ਜਾਂ ’ਚ ਸ਼ਾਮਲ ਹੋਣ ਲਈ ਨੋਟਿਸ ਭੇਜੇ ਅਤੇ ਰਵੀ ਗਰਗ ਨੂੰ ਫੋਨ ਵੀ ਕੀਤਾ ਪਰ ਉਹ ਜਾਂਚ ’ਚ ਸ਼ਾਮਲ ਨਹੀਂ ਹੋਏ। ਜਾਂਚ ਅਧਿਕਾਰੀ ਨੇ ਰਵੀ ਗਰਗ, ਰੂਬੀ ਗਰਗ ਅਤੇ ਅਰੁਣ ਗਰਗ ਖਿਲਾਫ ਮੁਕੱਦਮਾ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ।

    ਐਸਐਸਪੀ ਦੇ ਹੁਕਮਾਂ ਤੇ ਕੇਸ ਦਰਜ
    ਪੜਤਾਲ ਰਿਪੋਰਟ ਨੂੰ ਪ੍ਰਵਾਨ ਕਰਦਿਆਂ ਜਿਲਾ ਅਟਾਰਨੀ ਤੋਂ ਕਾਨੂੰਨੀ ਸਲਾਹ ਲੈਣ ਉਪਰੰਤ ਐਸਐਸਪੀ ਨੇ ਥਾਣਾ ਸਿਵਲ ਲਾਈਨ ਨੂੰ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਸਨ। ਇਹਨਾਂ ਆਦੇਸ਼ਾਂ ਤੇ ਕਾਰਵਾਈ ਕਰਦਿਆਂ ਰਵੀ ਗਰਗ, ਪਤਨੀ ਰੂਬੀ ਗਰਗ ਅਤੇ ਲੜਕੇ ਅਰੁਣ ਗਰਗ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸਬ ਇੰਸਪੈਕਟਰ ਬੇਅੰਤ ਸਿੰਘ ਨੂੰ ਸੌਂਪ ਦਿੱਤੀ ਹੈ। ਮਾਮਲੇ ਦੀ ਅਗਲੀ ਕਾਰਵਾਈ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਥਾਣਾ ਸਿਵਲ ਲਾਈਨ ਦੇ ਮੁੱਖ ਥਾਣਾ ਅਫਸਰ ਨੇ ਫੋਨ ਨਹੀਂ ਚੁੱਕਿਆ।

    ਗਰੀਨ ਸਿਟੀ ਕਾਂਡ ਨਾਲ ਜੁੜੀਆਂ ਤਾਰਾਂ
    ਵਿਜੇ ਕੁਮਾਰ ਨਾਲ ਦੁਕਾਨ ਦੇ ਬਦਲੇ ’ਚ 10 ਲੱਖ ਰੁਪਿਆ ਖੁਰਦ ਬੁਰਦ ਹੋਣ ਦੇ ਮਾਮਲੇ ਦੀਆਂ ਤਾਰਾਂ ਬਠਿੰਡਾ ਦੇ ਗਰੀਨ ਸਿਟੀ ’ਚ ਵਾਪਰੇ ਕਤਲ ਕਾਂਡ ਅਤੇ ਆਤਮ ਹੱਤਿਆ ਨਾਲ ਜੁੜੀਆਂ ਹੋਈਆਂ ਹਨ। ਲੰਘੀ 22 ਅਕਤੂਬਰ ਨੂੰ ਸ਼ਹਿਰ ਦੀ ਪਾਸ਼ ਕਲੋਨੀ ਗਰੀਨ ਸਿਟੀ ’ਚ ਰਹਿੰਦੇ  ਦਵਿੰਦਰ ਗਰਗ (41) ਨੇ ਆਪਣੀ ਪਤਨੀ ਮੀਨਾ ਗਰਗ (38), ਬੇਟਾ ਆਰੂਸ਼ (14) ਅਤੇ ਬੇਟੀ ਮੁਸਕਾਨ (10) ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ ਅਤੇ ਆਪ ਖੁਦਕੁਸ਼ੀ ਕਰ ਲਈ ਸੀ। ਵਿਜੇ ਕੁਮਾਰ ਨੇ ਦਸ ਲੱਖ ਰੁਪਿਆ ਦਵਿੰਦਰ ਅਤੇ ਉਸ ਦੀ ਪਤਨੀ ਦੇ ਖਾਤੇ ’ਚ ਪਾਇਆ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!