3.5 C
United Kingdom
Sunday, March 8, 2026

More

    ਕਾਵਿ ਰੇਖਾ ਚਿੱਤਰ ਭੰਗੜਾ ਸਟਾਰ ਕੰਵਲਜੀਤ ਸਿੰਘ

    ਦੁੱਖਭੰਜਨ ਰੰਧਾਵਾ
    0351920036369

    ਕੰਵਲਜੀਤ ਸਿੰਘ ਨੇ ਜਿੱਥੇ-ਜਿੱਥੇ ਵੀ,
    ਪਾਈ ਧਮਾਲ |
    ਉਸਨੇ ਜੱਗ ਨੂੰ ਦੱਸ ਕੇ ਛੱਡਿਆ ਏਦਾਂ,
    ਹੁੰਦੀ ਕਮਾਲ |
    ਕੰਵਲਜੀਤ ਸਿੰਘ ਨੇ ਜਿੱਥੇ-ਜਿੱਥੇ ਵੀ,
    ਪਾਈ ਧਮਾਲ |

    ਭੰਗੜੇ ਦੇ ਵਿੱਚ ਗੱਭਰੂ ਸੋਹਣੇ ਨੇ,
    ਆਪਣੀ ਵੱਖਰੀ ਪਹਿਚਾਣ ਬਣਾਈ |
    ਰਿਜ਼ਕ ਦਾ ਰਾਜਾ ਸੁੱਚਾ ਦਿਲ ਦਾ,
    ਏ ਉਸ ਸੱਚੇ ਮਾਲਕ ਦੀ ਵਡਿਆਈ |
    ਦੂਰਦਰਸ਼ਨ ਤੇ ਨਜ਼ਰੀ ਆਇਆ,
    ਨਛੱਤਰ ਗਿੱਲ ਦੇ ਨਾਲ |
    ਕੰਵਲਜੀਤ ਸਿੰਘ ਨੇ ਜਿੱਥੇ-ਜਿੱਥੇ ਵੀ,
    ਪਾਈ ਧਮਾਲ |

    ਸਰਦਾਰ ਅਮਰੀਕ ਸਿੰਘ ਘਰ ਜਨਮ,
    ਲਿਆ ਤੇ ਮਾਂ ਦਾ ਬਣਿਆ ਲਾਲ |
    ਅੱਜ ਵੀ ਲਵੇ ਅਸੀਸਾਂ ਬਹਿਕੇ,
    ਪੁੱਤਰ ਉਹਨਾਂ ਦੇ ਨਾਲ |
    ਉਹਨਾਂ ਸਿਰ ਤੇ ਕਣੀ ਨਈ ਪੈਣ,
    ਦਿੱਤੀ ਨਈਂ ਚੋਣ ਦਿੱਤੀ ਤਿਰਪਾਲ |
    ਕੰਵਲਜੀਤ ਸਿੰਘ ਨੇ ਜਿੱਥੇ-ਜਿੱਥੇ ਵੀ,
    ਪਾਈ ਧਮਾਲ |

    ਸੰਦੀਪ ਕੌਰ ਤੇ ਗੁਰਪੀ੍ਤ ਕੌਰ ਦੋ,
    ਕੰਵਲਜੀਤ ਦੀਆਂ ਭੈਣਾਂ |
    ਇੱਜਤ ਕਰਨ ਤੇ ਮਾਣ ਕਰਦੀਆਂ,
    ਸਮਝਣ ਵੀਰ ਨੂੰ ਗਹਿਣਾਂ |
    ਲਾਡੀ ਵਰਗਾ ਵੀਰ ਵੀ ਨਿੱਕਾ,
    ਗਰਮ ਜਿਉਂ ਕੋਈ ਸ਼ਾਲ |
    ਕੰਵਲਜੀਤ ਸਿੰਘ ਨੇ ਜਿੱਥੇ-ਜਿੱਥੇ ਵੀ,
    ਪਾਈ ਧਮਾਲ |

    ਕੰਵਲਜੀਤ ਸਿੰਘ ਖੇਤਾਂ ਦੇ ਵਿੱਚ,
    ਰਾਜਾ ਬਣਕੇ ਹੈ ਫਿਰਦਾ |
    ਸੋਨਾ ਹੋ-ਹੋ ਪੱਕ ਜਾਂਦਾ ਜੋ ਦਾਣਾ,
    ਇਸ ਦੇ ਹੱਥੋਂ ਹੈ ਵਿੱਚ ਜ਼ਮੀ ਦੇ ਕਿਰਦਾ |
    ਮਿਹਨਤ ਨੂੰ ਫਲ ਲਗਦਾ ਤੱਕ ਕੇ,
    ਹੋ ਜਾਂਦਾ ਏ ਜੱਟ ਨਿਹਾਲ |
    ਕੰਵਲਜੀਤ ਸਿੰਘ ਨੇ ਜਿੱਥੇ-ਜਿੱਥੇ ਵੀ,
    ਪਾਈ ਧਮਾਲ |

    ਪੰਜਗਰਾਈਂਆ ਪਿੰਡ ਵਿੱਚ ਰਹਿੰਦਾ,
    ਸੀ੍ ਹਰਿਗੋਬਿੰਦ ਪੁਰ ਰੋਡ ਦੇ ਉੱਤੇ |
    ਅੱਜ-ਕੱਲ ਖੇਤੀ ਮਾਹਿਰ ਬਣ ਗਿਆ,
    ਖੇਤਾਂ ਦੇ ਭਾਗ ਜਗਾਵੇ ਸੁੱਤੇ |
    ਸਿਦਕੋਂ ਨਈ ਕਦੇ ਹਾਰਿਆ,
    ਆ ਜਾਵੇ ਚਾਹੇ ਭੁਚਾਲ |
    ਕੰਵਲਜੀਤ ਸਿੰਘ ਨੇ ਜਿੱਥੇ-ਜਿੱਥੇ ਵੀ,
    ਪਾਈ ਧਮਾਲ |

    ਗੁਰਸਿੱਖ ਹੈ ਗੁਰ-ਮਰਿਯਾਦਾ,
    ਦੇ ਨਾਲ ਪਿਆਰ ਬਹੁਤ ਹੀ ਕਰਦਾ |
    ਨਿੱਤਨੇਮ ਦੀ ਬਾਂਹ ਫੜਕੇ,
    ਆਪਣੀ ਪੈਰ ਮੰਜਿ਼ਲ ਵੱਲ ਧਰਦਾ |
    ਸੱਚੈ ਦਿਲ ਦਾ ਤਾਂ ਹੀ ਰਹਿੰਦੈ,
    ਨਾਲ ਹੀ ਦੀਨ ਦਇਆਲ |
    ਕੰਵਲਜੀਤ ਸਿੰਘ ਨੇ ਜਿੱਥੇ-ਜਿੱਥੇ ਵੀ,
    ਪਾਈ ਧਮਾਲ |

    ਜਦ-ਕਦੇ ਵੀ ਭਾਰੀ ਪਈ ਜਾਂ,
    ਕਿਤੇ ਔਖਾ ਵੇਲਾ ਆਇਆ |
    ਜੀਵਨ ਸਾਥਣ ਅਮਰਜੀਤ ਨੇਂ,
    ਪੂਰਾ-ਪੂਰਾ ਸਾਥ ਨਿਭਾਇਆ |
    ਸੋਹਣੀ ਆਪਣੀ ਜਿੰਦਗੀ,
    ਗੁਜਾਰ ਰਹੇ ਨੇ ਨਾਲੋ-ਨਾਲ |
    ਕੰਵਲਜੀਤ ਸਿੰਘ ਨੇ ਜਿੱਥੇ-ਜਿੱਥੇ ਵੀ,
    ਪਾਈ ਧਮਾਲ |

    ਸੁਖਮਨ ਵਰਗਾ ਪੁੱਤਰ ਮਿਲਿਆ,
    ਤੇ ਜਪਨੀਤ ਵਰਗੀ ਧੀ |
    ਵਾਹਿਗੁਰੂ ਦਾ ਸੁ਼ਕਰ ਮਨਾਉਂਦੇ,
    ਕਹਿੰਦੇ ਹੋਰ ਚਾਹੀਦਾ ਕੀ |
    ਓਸ ਸੱਚੇ ਸਤਿਗੁਰ ਦਾ,
    ਭਾਣਾ ਮੰਨਣ ਹਰ ਹਾਲ |
    ਕੰਵਲਜੀਤ ਸਿੰਘ ਨੇ ਜਿੱਥੇ-ਜਿੱਥੇ ਵੀ,
    ਪਾਈ ਧਮਾਲ |

    ਦੁੱਖਭੰਜਨ ਨੂੰ ਮਾਣ ਕੰਵਲਜੀਤ ਤੇ,
    ਰੂਹ ਨਾਲ ਰਿਸ਼ਤਾ ਏ ਬੜਾ ਖਾਸ |
    ਮੈਨੂੰ ਹਾਲਾਸੇ਼ਰੀ ਦੇਵੇ ਜਦ,
    ਕਦੇ ਹੋਵਾਂ ਮੈਂ ਬੜਾ ਉਦਾਸ |
    ਹੱਲ ਤਾਂ ਸਾਰੇ ਹੋ ਜਾਂਦੇ ਨੇ,
    ਭਾਵੇਂ ਹੋਵਣ ਕਈ ਸਵਾਲ |
    ਕੰਵਲਜੀਤ ਸਿੰਘ ਨੇ ਜਿੱਥੇ-ਜਿੱਥੇ ਵੀ,
    ਪਾਈ ਧਮਾਲ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!