3.4 C
United Kingdom
Sunday, March 8, 2026

More

    ਫਰਿਜ਼ਨੋ ‘ਚ ਫੋਸਟਰ ਫਾਰਮਜ਼ ਦੇ ਪੋਲਟਰੀ ਪਲਾਂਟ ਵਿੱਚ ਲੱਗਭਗ 200 ਕਾਮੇ ਹੋਏ ਕੋਰੋਨਾਂ ਪੀੜਤ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 5 ਦਸੰਬਰ 2020

    ਕੈਲੀਫੋਰਨੀਆਂ ਸੂਬੇ ਦੇ ਫਰਿਜ਼ਨੋ ਵਿੱਚ ਇੱਕ ਪੋਲਟਰੀ ਪਲਾਂਟ ਦੇ ਕਾਮਿਆਂ ਨੂੰ ਕੋਰੋਨਾਂ ਵਾਇਰਸ ਨੇ ਲਪੇਟ ਵਿੱਚ ਲਿਆ ਹੈ।ਇਸ ਖੇਤਰ ‘ਚ ਫੋਸਟਰ ਫਾਰਮਜ਼ ਦੇ ਚੈਰੀ ਸਟ੍ਰੀਟ ਸਥਿਤ ਪੋਲਟਰੀ ਪਲਾਂਟ ਦੇ ਲੱਗਭਗ 200 ਕਾਮੇ ਕੋਰੋਨਾਂ ਤੋਂ ਪੀੜਤ ਹੋਏ ਹਨ ,ਜਿਸ ਕਾਰਨ ਇਸ ਪਲਾਂਟ ਨੂੰ ਬੰਦ ਕੀਤਾ ਜਾਵੇਗਾ। ਫੋਸਟਰ ਫਾਰਮਜ਼ ਦੇ ਕਮਿਊਨੀਕੇਸ਼ਨ ਦੀ ਉਪ-ਪ੍ਰਧਾਨ ਈਰਾ ਬ੍ਰਿੱਲ ਦੇ ਅਨੁਸਾਰ ਪਿਛਲੇ ਦੋ ਹਫਤਿਆਂ ਵਿੱਚ, ਦੱਖਣ-ਪੱਛਮੀ ਫਰਿਜ਼ਨੋ ਵਿੱਚ 1,400 ਵਿਅਕਤੀਆਂ ਦੇ ਇਸ ਪਲਾਂਟ ਵਿੱਚ 193 ਕਾਮਿਆਂ ਨੇ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤੇ ਹਨ ਜਦਕਿ ਕਿਸੇ ਵੀ ਕਰਮਚਾਰੀ ਨੇ ਕੋਈ ਲੱਛਣ ਨਹੀਂ ਦਿਖਾਇਆ ਸੀ। ਕੰਪਨੀ ਨੇ ਪੀੜਤ ਹੋਏ ਕਰਮਚਾਰੀਆਂ ਅਤੇ ਉਨ੍ਹਾਂ ਦੇ ਨੇੜਲੇ ਸੰਪਰਕਾਂ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਹੈ ਅਤੇ ਫਾਰਮ ਦੇ ਅਧਿਕਾਰੀਆਂ ਅਨੁਸਾਰ ਹਫਤੇ ਦੇ ਅਖੀਰ ਵਿੱਚ ਪੋਲਟਰੀ ਪ੍ਰੋਸੈਸਿੰਗ ਪਲਾਂਟ ਦੀ ਚੰਗੀ ਤਰ੍ਹਾਂ ਸਫਾਈ ਵੀ ਕੀਤੀ ਜਾਵੇਗੀ। ਬ੍ਰਿੱਲ ਅਨੁਸਾਰ ਚੈਰੀ ਸਟ੍ਰੀਟ ਦੇ ਇਸ ਪਲਾਂਟ ਦੇ ਦੁਬਾਰਾ ਖੁੱਲਣ ਤੋਂ ਬਾਅਦ ਇਸ ਦੇ ਸਾਰੇ ਕਰਮਚਾਰੀਆਂ ਦੀ ਹਫਤੇ ਵਿੱਚ ਦੋ ਵਾਰ ਜਾਂਚ ਕੀਤੀ ਜਾਵੇਗੀ। ਕੰਪਨੀ ਦੇ ਅਨੁਸਾਰ ਇਸ ਸਾਲ ਦੇ ਸ਼ੁਰੂ ਵਿਚ ਮਹਾਂਮਾਰੀ ਦੇ ਸ਼ੁਰੂਆਤੀ ਪ੍ਰਕੋਪ ਤੋਂ ਬਾਅਦ ਫਰਿਜ਼ਨੋ ਦੇ ਦੋ ਫੋਸਟਰ ਫਾਰਮਾਂ ਦੇ ਕੁੱਝ ਕਰਮਚਾਰੀ ਕੋਰੋਨਾਂ ਵਾਇਰਸ ਨਾਲ ਮਰ ਚੁੱਕੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!