ਰਜਨੀ ਵਾਲੀਆ
ਲੋਕੋ ਲੰਘਿਆ ਵੇਲਾ ਹੱਥ,
ਕਦੇ ਵੀ ਆਉਂਦਾ ਨਈਂ |
ਜੋ ਸਾਂਭ ਲਵੇ ਓ ਕਦੇ,
ਬੰਦਾ ਪਛਤਾਉਂਦਾ ਨਈਂ |
ਲੋਕੋ ਲੰਘਿਆ ਵੇਲਾ ਹੱਥ,
ਕਦੇ ਵੀ ਆਉਂਦਾ ਨਈਂ |
ਲੰਘੀ ਹੋਈ ਬਹਾਰ ਕਦੇ,
ਵੀ ਪਰਤੇ ਨਾ |
ਜਿੱਦਾਂ ਕਿਸੇ ਵਰਤੀ ਚੀਜ਼,
ਨੂੰ ਕੋਈ ਵੀ ਵਰਤੇ ਨਾ |
ਹਰਕੇ ਕਦੇ ਖਿਡਾਰੀ,
ਮੂੰਹ ਲੁਕਾਉਂਦਾ ਨਈਂ |
ਲੋਕੋ ਲੰਘਿਆ ਵੇਲਾ ਹੱਥ,
ਕਦੇ ਵੀ ਆਉਂਦਾ ਨਈਂ
ਬਿਨ ਫੁੱਲਾਂ ਦੇ ਬਾਗ ਜਿਉਂ,
ਸੋਹਣੇ ਲਗਦੇ ਨਾ |
ਬਿਨ ਪਾਣੀ ਦੇ ਦਰਿਆ ਵੀ,
ਜਿਉਂ ਵਗਦੇ ਨਾ |
ਬਣਿਆ ਆਪਣੇ ਹੱਥੀਂ ਕਾਰੀਗਰ,
ਕਦੇ ਢਾਉਂਦਾ ਨਈਂ |
ਲੋਕੋ ਲੰਘਿਆ ਵੇਲਾ ਹੱਥ,
ਕਦੇ ਵੀ ਆਉਂਦਾ ਨਈਂ |
ਕਦੀ ਵੀ ਗਲਤੀ ਕਰਕੇ,
ਮੁੜ ਛੁਪਾਈਏ ਨਾ |
ਬਿਨਾ ਬੁਲਾਇਆਂ ਕਦੇ,
ਕਿਸੇ ਘਰ ਜਾਈਏ ਨਾ |
ਬਿਨ ਮਾਪਿਆਂ ਦੇ ਕਦੇ,
ਵੀ ਕੋਈ ਸਮਝਾਉਂਦਾ ਨਈਂ |
ਲੋਕੋ ਲੰਘਿਆ ਵੇਲਾ ਹੱਥ,
ਕਦੇ ਵੀ ਆਉਂਦਾ ਨਈਂ |
ਐਰੇ-ਗੈਰੇ ਦੇ ਨਾਲ,
ਦਿਲ ਦੀ ਕਰੀਏ ਨਾ |
ਸਦਾ ਰੱਖੀਏ ਕਰੜਾ ਜ਼ਜ਼ਬਾ,
ਤੇ ਫਿਰ ਹਰੀਏ ਨਾ |
ਜੋ ਖੁਦ ਘਟਿਆ ਹੋਵੇ,
ਕਦੇ ਵਧਾਉਂਦਾ ਨਈਂ |
ਲੋਕੋ ਲੰਘਿਆ ਵੇਲਾ ਹੱਥ,
ਕਦੇ ਵੀ ਆਉਂਦਾ ਨਈਂ |
ਜੇ ਕੋਈ ਸਮਝੇ ਦਰਦ,
ਤਾਂ ਦਰਦ ਲਕੋਈਏ ਨਾ |
ਕੋਈ ਜੇ ਭਾਰ ਵੰਡਾਵੇ,
ਇਕੱਲੇ ਢੋਈਏ ਨਾ |
ਜੇ ਆਉਣਾ ਕਿਸੇ ਨੇ ਕੰਮ,
ਤਾਂ ਕੋਈ ਸਿਖਾਉਂਦਾ ਨਈਂ |
ਲੋਕੋ ਲੰਘਿਆ ਵੇਲਾ ਹੱਥ,
ਕਦੇ ਵੀ ਆਉਂਦਾ ਨਈਂ |
ਰਜਨੀ ਕਦੇ ਵੀ ਸੌਦੇ,
ਬਾਜੀਆਂ ਕਰੀਏ ਨਾ |
ਨੀ ਜਿੱਥੇ ਜਰਨੀ ਜਰੀਏ,
ਓਦਾਂ ਕਦੇ ਜਰੀਏ ਨਾ |
ਸੁੱਤੇ ਇਲਮ ਇਤਫਾਕ ਨੂੰ,
ਕੋਈ ਜਗਾਉਂਦਾ ਨਈਂ |
ਲੋਕੋ ਲੰਘਿਆ ਵੇਲਾ ਹੱਥ,
ਕਦੇ ਵੀ ਆਉਂਦਾ ਨਈਂ |