3.1 C
United Kingdom
Sunday, March 8, 2026

More

    ਪੱਥਰ

    ਰਜਨੀ ਵਾਲੀਆ
    ਪੱਥਰ ਬਣਕੇ ਕਦੇ ਨਾ ਰਹੀਏ,
    ਪੱਥਰ ਤਾਂ ਹੁੰਦੇ ਬੇਜਾਨ |
    ਜੋ ਹੁੰਦੇ ਨੇ ਰਹਿਮ ਦਿਲੇ,
    ਪੱਥਰ ਨਈ ਬਣ ਸਕਦੇ ਇਨਸਾਨ |
    ਪੱਥਰ ਬਣਕੇ ਕਦੇ ਨਾ ਰਹੀਏ,
    ਪੱਥਰ ਤਾਂ ਹੁੰਦੇ ਬੇਜਾਨ |

    ਜੋ ਤਾਨਾਸ਼ਾਹੀ ਕਰਦੇ ਪੱਥਰ,
    ਦਿਲ ਹੁੰਦੇ ਨੇ ਉਹ |
    ਜੋ ਰੱਬ ਕੋਲੋਂ ਨਈ ਡਰਦੇ,
    ਪੱਥਰ ਦਿਲ ਹੁੰਦੇ ਨੇ ਉਹ |
    ਉਹਨਾਂ ਦੇ ਲਈ ਲਾਹੇਵੰਦ,
    ਕਦੇ ਹੁੰਦਾ ਨਈਂ ਗਿਆਨ |
    ਪੱਥਰ ਬਣਕੇ ਕਦੇ ਨਾ ਰਹੀਏ,
    ਪੱਥਰ ਤਾਂ ਹੁੰਦੇ ਬੇਜਾਨ |

    ਜੋ ਵਿੱਚ ਦਿਲਾਂ ਦੇ ਮੈਲ ਨਈ ਰੱਖਦੇ,
    ਉਹ ਹੋਵਣ ਮੂੰਹ ਦੇ ਬੜਬੋਲੇ |
    ਰੱਖਦੇ ਸਾਫ ਦਿਲੇ ਦਾ ਵਿਹੜਾ,
    ਤੇ ਓ ਕਦੇ ਨਾ ਰੱਖਣ ਉਹਲੇ |
    ਪਹਿਰਾ ਦੇਂਦੇ ਨਾਲ ਰੀਝ ਦੇ,
    ਜੋ ਕਰ ਲੈਂਦੇ ਨੇ ਜੁਬਾਨ |
    ਪੱਥਰ ਬਣਕੇ ਕਦੇ ਨਾ ਰਹੀਏ,
    ਪੱਥਰ ਤਾਂ ਹੁੰਦੇ ਬੇਜਾਨ |

    ਜਿੰਨੇ ਹੁੰਦੇ ਸਾਗਰ ਗਹਿਰੇ,
    ਜੋ ਰੱਖਣ ਸੋਚਾਂ ਓਨੀਆਂ ਉੱਚੀਆਂ |
    ਦੇਣ ਨਾ ਕਦੇ ਵੀ ਦਗਾ ਕਿਸੇ ਨੂੰ,
    ਤੇ ਰੱਖਣ ਰੂਹਾਂ ਸਦਾ ਸੁੱਚੀਆਂ |
    ਰੱਖਣ ਆਪਣਾ ਰਿਸ਼ਤਾ ਸਾਂਭਕੇ,
    ਤੇ ਉਸਦੀ ਕਰਦੇ ਨੇ ਉੱਚੜੀ ਸ਼ਾਨ |
    ਪੱਥਰ ਬਣਕੇ ਕਦੇ ਨਾ ਰਹੀਏ,
    ਪੱਥਰ ਤਾਂ ਹੁੰਦੇ ਬੇਜਾਨ |

    ਪੱਥਰ ਵਿੱਚੋਂ ਰੱਬ ਵੀ ਮਿਲਦਾ,
    ਤੇ ਪੱਥਰ ਤੋੜਨ ਸੀ਼ਸ਼ਾ |
    ਦਿਲ ਨਾ ਰੱਬਾ ਹੋਵਣ ਪੱਥਰ,
    ਕਦੇ ਪੱਥਰ ਨਾ ਜੋੜਨ ਸੀ਼ਸ਼ਾ |
    ਬਹੁਤਾ ਚਿਰ ਨਈਂ ਕੱਢਿਆ ਕਰਦੇ,
    ਸੀ਼ਸੇ਼ ਦੇ ਗੁਲਦਾਨ |
    ਪੱਥਰ ਬਣਕੇ ਕਦੇ ਨਾ ਰਹੀਏ,
    ਪੱਥਰ ਤਾਂ ਹੁੰਦੇ ਬੇਜਾਨ |

    ਪੱਥਰ ਤੋਂ ਬਚਕੇ ਰਹਿਣਾ ਪੈਂਦਾ ਏ,
    ਹਮੇਸ਼ਾਂ ਸੀ਼ਸੇ਼ ਦੇ ਮਹਿਲਾਂ ਨੂੰ |
    ਪੱਥਰ ਬਣ ਜਜਬਾਤ ਨਾ ਸਮਝੇ,
    ਦੱਸ ਨੀ ਜਿੰਦੇ ਕੀ ਕਰ ਲਿਆ ਤੂੰ |
    ਕਈ ਵਾਰੀ ਤਾਂ ਵਾਂਗ ਭਾਂਬੜ ਦੇ,
    ਮੱਚ ਉੱਠਦੇ ਨੇ ਸਭ ਅਰਮਾਨ |
    ਪੱਥਰ ਬਣਕੇ ਕਦੇ ਨਾ ਰਹੀਏ,
    ਪੱਥਰ ਤਾਂ ਹੁੰਦੇ ਬੇਜਾਨ |

    ਰਜਨੀ ਤਾਂ ਨਈਂ ਪੱਥਰ ਪਰ,
    ਪੱਥਰਾਂ ਵਿੱਚ ਰਹਿਣਾ ਪੈਂਦਾ ਏ |
    ਰਜਨੀ ਤਾਂ ਨਈਂ ਲਹਿਰਾਂ ਵਰਗੀ,
    ਪਰ ਹੰਝੂਆਂ ਵਿੱਚ ਵਹਿਣਾ ਪੈਂਦਾ ਏ |
    ਆਵੇ ਕੌਣ ਕਢਾਵਣ ਦੱਸੋ ਜਦੋਂ,
    ਕਿਤੇ ਫੱਸ ਜਾਂਦੀ ਏ ਜਾਨ |
    ਪੱਥਰ ਬਣਕੇ ਕਦੇ ਨਾ ਰਹੀਏ,
    ਪੱਥਰ ਤਾਂ ਹੁੰਦੇ ਬੇਜਾਨ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!