ਦੁੱਖਭੰਜਨ ਰੰਧਾਵਾ
0351920036369
ਜਾ ਕੀਤੇ ਤੇਰੇ ਨਾ ਸੱਤ ਸਮੁੰਦਰ,
ਤੇ ਕੀਤੇ ਤੇਰੇ ਨਾਂ ਦਰਿਆ |
ਕੁਝ ਵੀ ਨਈਂ ਮੈਂ ਜਿੱਤਣਾਂ ਚਾਹੁੰਦਾ,
ਜਾ ਸਭ ਕੁਝ ਤੇਰੇ ਲਈ ਹਰਿਆ |
ਨੀ ਤੇਰੇ ਨਾਂਵੇ ਸਭ ਜੋ਼ਰ ਜਗੀਰਾਂ,
ਤੇ ਤੇਰੇ ਨਾਂ ਲੂੰ-ਲੂੰ ਮੈਂ ਕਰਿਆ |
ਕਦੇ ਮੁੱਖ ਮੋੜਨ ਦੀ ਗੱਲ ਕਰੀਂ ਨਾਂ,
ਦੁੱਖਭੰਜਨ
ਦਾ ਤੇਰੇ ਬਿਨ ਨਾ ਸਰਨਾ ਤੇ ਨਾ ਸਰਿਆ |
ਦੋਹੜਾ
ਕੁਝ ਘੜੀਆਂ ਮੈਨੂੰ ਮਿਲੀਆਂ ਸੱਜਣਾਂ,
ਗਮ ਦੇ ਨਾਲ ਬਿਤਾਵਣ ਨੂੰ |
ਏਨਾਂ ਮਿਲਿਆ ਇਕੱਲਾਪਨ ਕਿ,
ਬੈਠਕੇ ਮਨ ਸਮਝਾਵਣ ਨੂੰ |
ਟੁੱਟਾ ਤਾਨਪੁਰਾ ਸੁਰ ਕਰਕੇ,
ਵਾਰਾਂ ਤੇਰੀਆਂ ਗਾਵਣ ਨੂੰ |
ਬਹਿ ਗਏ ਦੁੱਖਭੰਜਨ ਦੀ ਤਕਦੀਰ ਦੇ,
ਤਾਰੇ ਗਰਦਿਸ਼ਾਂ ਦੇ ਵਿੱਚ ਜਾਵਣ ਨੂੰ |
ਦੋਹੜਾ
ਰੁਮਕ-ਰੁਮਕ ਕੇ ਹਵਾ ਜਦੋਂ ਮੇਰੇ,
ਯਾਰ ਘਰੋਂ ਸੀ ਲੰਘੀ |
ਮੈਂ ਉਸ ਕੋਲੋਂ ਦੁਆ ਸੀ ਰੱਬਾ,
ਦਿਲ ਸੱਚੇ ਤੋਂ ਮੰਗੀ |
ਉਸਦਾ ਵਾਲ ਵਿੰਗਾ ਨਾ ਹੋਵੇ,
ਚਾਹੇ ਮੇਰੀ ਜਾਨ ਜਾਏ ਸੂਲੀ ਟੰਗੀ |
ਦੁੱਖਭੰਜਨਾ
ਉਸ ਪੈਰ ਪਾਏ ਮੈਨੂੰ ਸੁਰਗਾਂ ਵਰਗੀ,
ਲੱਗਣ ਲੱਗੀ ਮੇਰੀ ਝੰਗੀ |